ਵਿਦੇਸ਼ਾਂ 'ਚ ਪੰਜਾਬੀ ਕਿਤਾਬਾਂ ਦਾ ਕਰੇਜ਼

On: 16 May, 2015

ਨਿਊਜ਼ੀਲੈਂਡ 'ਚ ਪ੍ਰਵਾਸੀ ਪੱਤਰਕਾਰ ਹਰਜਿੰਦਰ ਸਿੰਘ ਬਸਿਆਲਾ ਦੀਆਂ ਲਿਖੀਆਂ ਦੋ ਪੁਸਤਕਾਂ ਰਿਲੀਜ਼
- ਸੰਸਦ ਮੈਂਬਰ, ਕਮਿਊਨਿਟੀ ਅਤੇ ਪੰਜਾਬੀ ਮੀਡੀਆ ਵੱਲੋਂ ਸਾਂਝੇ ਤੌਰ 'ਤੇ ਸਮਾਰੋਹ ਵਿਚ ਸ਼ਿਰਕਤ
ਆਕਲੈਂਡ 16 ਮਈ (ਹਰਜਿੰਦਰ ਸਿੰਘ ਬਸਿਆਲਾ)-ਵਿਦੇਸ਼ਾਂ ਦੇ ਵਿਚ ਪੰਜਾਬੀ ਮਾਂ ਬੋਲੀ, ਪੰਜਾਬੀ ਸਭਿਆਚਾਰ, ਪੰਜਾਬੀ ਸਾਹਿਤ ਅਤੇ ਆਪਣੇ ਅਮੀਰ ਵਿਰਸੇ ਦੀ ਬਰਾਬਰਤਾ ਨਿਰੰਤਰਤਾ ਬਣਾਈ ਰੱਖਣ ਲਈ ਉਦਮ ਉਪਰਾਲੇ ਹੁੰਦੇ ਰਹਿੰਦੇ ਹਨ। ਕਿਤਾਬਾਂ ਪੜ੍ਹਨ ਦਾ ਰੁਝਾਨ ਭਾਵੇਂ ਘਟਦਾ ਨਜ਼ਰ ਆਉਂਦਾ ਹੋਵੇ ਪਰ ਕਿਤਾਬਾਂ ਇਕ ਸੱਚੇ ਮਿੱਤਰ ਵਾਂਗ ਆਪਣਾ ਪ੍ਰਭਾਵ ਛੱਡਦੀਆਂ ਹਨ ਜਿਸ ਕਰਕੇ ਕਿਤਾਬਾਂ ਪ੍ਰਤੀ ਕਰੇਜ਼ ਕਦੇ ਮਰਦਾ ਨਹੀਂ। 'ਨਿਊਜ਼ੀਲੈਂਡ ਇੰਡੀਅਨ ਫਲੇਮ' ਸਵੀਟਸ ਐਂਡ ਰੈਸਟੋਰੈਂਟ ਮੈਨੁਰੇਵਾ ਵਿਖੇ ਅੱਜ ਹੋਏ ਪ੍ਰਭਾਵਸ਼ਾਲੀ ਸਮਾਗਮ ਦੇ ਵਿਚ ਪ੍ਰਵਾਸੀ ਪੱਤਰਕਾਰ ਹਰਜਿੰਦਰ ਸਿੰਘ ਬਸਿਆਲਾ ਦੀਆਂ ਲਿਖੀਆਂ ਦੋ ਪੰਜਾਬੀ ਪੁਸਤਕਾਂ 'ਅਜ਼ਬ-ਗਜ਼ਬ ਦੇ ਰੰਗ' ਅਤੇ 'ਹਾਲੀਵੁੱਡ ਦੀਆਂ ਪ੍ਰਸਿੱਧ ਅਭਿਨੇਤਰੀਆਂ' ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ, ਸਿੱਖ ਕਮਿਊਨਿਟੀ ਤੋਂ ਸ. ਦਲਜੀਤ ਸਿੰਘ, ਸ. ਬਲਬੀਰ ਸਿੰਘ ਪਾਬਲਾ ਡਰੂਰੀ ਫ੍ਰੈਸ਼, ਤੀਰਥ ਸਿੰਘ ਅਟਵਾਲ ਇੰਡੋ ਸਪਾਈਸ, ਪਟਿਆਲਾ ਤੋਂ ਕਿਤਾਬਾਂ ਲੈ ਕੇ ਪਹੁੰਚੇ ਸ੍ਰੀ ਸ਼ਿਵ ਗਰਗ, ਮਾਤਾ ਸਤਨਾਮ ਕੌਰ, ਅਵਤਾਰ ਬਸਿਆਲਾ, ਸੁਖਮਿੰਦਰ ਸਿੰਘ, ਸੋਹਣ ਸਿੰਘ, ਸ. ਸਰਵਣ ਸਿੰਘ, ਅਜੀਤ ਕੌਰ, ਪਾਬਲਾ ਸਾਹਿਬ, ਪਰਮਜੀਤ ਕੌਰ, ਜਸਵਿੰਦਰ ਕੌਰ, ਬੱਚੀ ਮਹਿਕਪ੍ਰੀਤ ਕੌਰ, ਕਾਕਾ ਤਰਨਪ੍ਰੀਤ ਸਿੰਘ ਪੰਜਾਬੀ ਮੀਡੀਆ ਤੋਂ ਅਮਰਜੀਤ ਸਿੰਘ-ਮੈਡਮ ਕੁਲਵੰਤ ਕੌਰ-ਸੁਖਵਿੰਦਰ ਸਿੰਘ ਸੁੱਖ (ਕੂਕ ਸਮਾਚਾਰ), ਬਿਕਰਮਜੀਤ ਸਿੰਘ ਮਟਰਾਂ (ਹਮ ਐਫ. ਐਮ.) ਪਰਮਿੰਦਰ ਸਿੰਘ ਪਾਪਾਟੋਏਟੋÂ-ਜੱਗੀ ਮਾਨ-ਗੁਰਸਿਮਰਨ ਸਿੰਘ ਮਿੰਟੂ (ਰੇਡੀਓ ਸਪਾਈਸ), ਨਰਿੰਦਰ ਸਿੰਗਲਾ (ਐਨ. ਜ਼ੈਡ. ਤਸਵੀਰ) ਅਮਰੀਕ ਸਿੰਘ (ਨੱਚਦਾ ਪੰਜਾਬ), ਮੁਖਤਿਆਰ ਸਿੰਘ ਮਨਪ੍ਰੀਤ ਸਿੰਘ (ਮੀਡੀਆ ਪੰਜਾਬ), ਜਸਪ੍ਰੀਤ ਸਿੰਘ-ਜੁਗਰਾਜ ਮਾਨ (ਪੰਜਾਬ ਐਕਸਪ੍ਰੈਸ), ਬਲਜਿੰਦਰ ਸੋਨੂ, ਤਰਨਦੀਪ ਸਿੰਘ ਦਿਉਲ ਸਮੇਤ ਬਹੁਤ ਸਾਰੇ ਦੋਸਤ ਮਿੱਤਰ ਹਾਜ਼ਿਰ ਸਨ।  ਹਾਲੀਵੁੱਡ ਦੀਆਂ ਪ੍ਰਸਿੱਧ ਅਭਿਨੇਤਰੀਆਂ ਬਾਰੇ ਛਪੀ ਸ਼ਾਇਦ ਇਹ ਪਹਿਲੀ ਕਿਤਾਬ ਹੋਵੇਗੀ ਜਿਸ ਦੇ ਵਿਚ ਇੰਗਲਿਸ਼ ਫਿਲਮਾਂ ਦੀ ਨਾਇਕਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਦੂਜੀ ਕਿਤਾਬ 'ਅਜ਼ਬ ਗਜ਼ਬ ਦੇ ਰੰਗ' ਦੇ ਵਿਚ ਸਾਇੰਸ ਖੋਜ਼ਾਂ, ਬੱਚਿਆਂ ਦੇ ਲਈ ਪੰਛੀਆਂ ਅਤੇ ਜਾਨਵਰਾਂ ਦੀ ਜਾਣਕਾਰੀ ਅਤੇ ਹੋਰ ਆਮ ਵਿਸ਼ਿਆਂ ਉਤੇ ਲਿਖੇ ਲੇਖ ਸ਼ਾਮਿਲ ਕੀਤੇ ਗਏ ਹਨ।