ਐਸ.ਕੇ. ਆਟੋ ਮੋਬਾਇਲ ਪੱਖੋਵਾਲ ਵਲੋਂ ਸੀ.ਟੀ-100 ਲਾਂਚ

On: 21 May, 2015

ਦਲਜੀਤ ਸਿੰਘ ਰੰਧਾਵਾ, ਜੋਧਾਂ

ਐਸ.ਕੇ ਆਟੋ ਮੋਬਾਇਲ (ਬਜਾਜ ਸਰਵਿਸ) ਪੱਖੋਵਾਲ ਵਲੋਂ ਅੱਜ ਨਵਾਂ ਮੋਟਰ ਸਾਇਕਲ ਸੀ.ਟੀ-100 ਜਾਰੀ ਕੀਤਾ ਗਿਆ । ਇਸ ਮੌਕੇ ਐਸ.ਕੇ ਦੇ ਮਾਲਕ ਹਰਪ੍ਰੀਤ ਸਿੰਘ ਅਤੇ ਗੁਰਜੀਤ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਗਾਹਕਾਂ ਵਲੋਂ ਸੀ.ਟੀ-100 ਦੀ ਭਾਰੀ ਮੰਗ ਨੂੰ ਦੇਖਦਿਆਂ ਬਜਾਜ ਸਰਵਿਸ ਵਲੋਂ ਦੁਬਾਰਾ ਇਹ ਮੋਟਰ ਸਾਇਕਲ ਤਿਆਰ ਕੀਤਾ ਗਿਆ ਹੈ ਕਿਉਂਕਿ 2006 ਤੋਂ ਬਾਅਦ ਇਹ ਕੰਪਨੀ ਵਲੋਂ ਬੰਦ ਕਰ ਦਿੱਤੇ ਗਏ ਸਨ ਨਵੇਂ ਲਾਂਚ ਕੀਤੇ ਸੀ.ਟੀ-100 ਵਿੱਚ ਮਾਈਲੇਜ਼, ਬੇਹਤਰੀਨ ਬਨਾਵਟ ਤੋਂ ਇਲਾਵਾ ਅਨੇਕਾਂ ਹੀ ਖੂਬੀਆਂ ਨਾਲ ਭਰਪੂਰ ਹੈ ਅੱਜ ਕੱਲ ਇਹ ਨੌਜਵਾਨ ਵਰਗ ਅਤੇ ਹੋਰ ਲੋਕਾਂ ਦੀ ਪਹਿਲੀ ਪਸੰਦ ਬਣ ਗਿਆ ਹੈ । ਜਿਸ ਕਾਰਨ ਗ੍ਰਾਹਕਾਂ ਨੂੰ ਇਸ ਦੀ ਬੁਕਿੰਗ ਕਰਵਾ ਕੇ ਕਈ ਦਿਨ ਇੰਤਜਾਰ ਕਰਨਾ ਪੈਂਦਾ ਹੈ । ਇਸ ਮੌਕੇ ਮੈਨੇਜਰ ਸਤਵੰਤ ਸਿੰਘ, ਭਗਵੰਤ ਸਿੰਘ, ਅਮਨ ਛੋਖਰ ਲੁਧਿਆਣਾ, ਜਰਨੈਲ ਸਿੰਘ ਗੁੱਜਰਵਾਲ, ਅੰਮ੍ਰਿਤਪਾਲ ਸਿੰਘ ਦੁੱਗਰੀ, ਭਗਵੰਤ ਸਿੰਘ ਬੰਟੀ ਬੱਦੋਵਾਲ, ਕ੍ਰਿਸ਼ਨ ਕੁਮਾਰ, ਰਾਜਨ ਸ਼ਰਮਾ ਆਦਿ ਵੀ ਹਾਜ਼ਰ ਸਨ ।