ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਦਿਆਰਥੀਆਂ ਦਾ ਮੈਡੀਕਲ ਚੈਕਅਪ ਕੀਤਾ

On: 20 November, 2015

ਮਾਲੇਰਕੋਟਲਾ 20 ਨਵੰਬਰ (ਭੱਟ) ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਰਾਸ਼ਟਰੀ ਬਾਲ ਸਵਾਸਥ ਕਾਰਿਆ ਕਰਮ ਅਧੀਨ ਸੀ.ਐਚ.ਸੀ. ਅਮਰਗੜ੍ਹ (ਸੰਗਰੂਰ) ਅਤੇ ਰਮਨਦੀਪ ਕੌਰ ਸਟਾਫ ਨਰਸ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨਾਰੀਕੇ ਵਿਖੇ ਸਕੂਲ ਦੇ ਲਗਭਗ 196 ਵਿਦਿਆਰਥੀਆਂ ਦਾ ਮੈਡੀਕਲ ਚੈਕ ਅਪ ਕੀਤਾ। ਡਾ. ਨਵਾਬ ਅਤੇ ਡਾ. ਭੱਟੀ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਿਹਤ ਇੱਕ ਵਡਮੁੱਲਾ ਸਰਮਾਇਆ ਹੈ। ਇਸ ਬਾਰੇ ਵਿਦਿਆਰਥੀਆਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸਿਹਤ, ਅੱਖਾਂ, ਦੰਦਾਂ ਅਤੇ ਹੋਰ ਬਿਮਾਰੀਆਂ ਦੀ ਸਮੇਂ-ਸਮੇਂ ਸਿਰ ਮੈਡੀਕਲ ਜਾਂਚ ਹੁੰਦੀ ਰਹਿੰਦੀ ਹੈ। ਇਸ ਮਿਸ਼ਨ ਅਧੀਨ ਜਿਨ੍ਹਾਂ ਵਿਦਿਆਰਥੀਆਂ ਨੂੰ ਮੌਕੇ ਤੇ ਦਵਾਈ ਦੀ ਲੌੜ ਸਮਝੀ ਗਈ ਉਹਨਾਂ ਨੂੰ ਦਵਾਈ ਵੀ ਦਿੱਤੀ ਗਈ। ਜਿਹੜੇ ਵਿਦਿਆਰਥੀ ਜਾਂਚ ਦੁਆਰਾ ਜਿਆਦਾ ਰੋਗੀ ਸਮਝੇ ਗਏ ਉਹਨਾਂ ਨੂੰ ਸੀ.ਐਚ.ਸੀ. ਅਮਰਗੜ੍ਹ ਵਿਖੇ ਉਚ ਜਾਂਚ ਲਈ ਬੁਲਾਇਆ ਗਿਆ। ਪ੍ਰਿੰਸੀਪਲ ਸ. ਰਣਜੀਤ ਸਿੰਘ ਨੇ ਇਸ ਟੀਮ ਦਾ ਸਵਾਗਤ ਕੀਤਾ ਅਤੇ ਪੰਜਾਬ ਦੇ ਸਿਹਤ ਵਿਭਾਗ ਦਾ ਇਸ ਮੈਡੀਕਲ ਜਾਂਚ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਸ. ਜਸਵਿੰਦਰ ਸਿੰਘ, ਸਾਬਰ ਅਲੀ ਜੁਬੈਰੀ, ਸ. ਸੰਪੂਰਨ ਸਿੰਘ, ਸ. ਦਵਿੰਦਰ ਸਿੰਘ, ਸ. ਕੇਵਲ ਸਿੰਘ, ਮੁਹੰਮਦ ਸੌਦਾÂਗਰ, ਮੈਡਮ ਸੁਮਨਦੀਪ ਕੌਰ ਅਤੇ ਹੋਰ ਸਟਾਫ ਮੈਂਬਰ ਵੀ ਹਾਜਰ ਸਨ
 

Section: