ਮਾਰਕਿਟ ਕਮੇਟੀ ਦੇ ਸੈਕਟਰੀ ਮਨਪ੍ਰੀਤ ਸਿੰਘ ਨੇ ਦਾਣਾ ਮੰਡੀ ਝੋਨੇ ਦੀ ਚੈਕਿੰਗ ਕੀਤੀ

On: 13 October, 2015

ਮਾਲੇਰਕੋਟਲਾ, 13 ਅਕਤੂਬਰ (ਹਰਮਿੰਦਰ ਸਿੰਘ ਭੱਟ) ਮਾਰਕਿਟ ਕਮੇਟੀ ਦੇ ਸੈਕਟਰੀ ਮਨਪ੍ਰੀਤ ਸਿੰਘ ਨੇ ਦਾਣਾ ਮੰਡੀ ਵਿਖੇ ਆੜਤੀਆਂ ਚੌਹਾਨ ਟਰੇਡਰਜ ਦੀਆਂ ਦੁਕਾਨ ਤੇ ਆਈ ਝੋਨੇ ਦੀ ਭਰੀ ਟਰਾਲੀ ਲੈ ਕੇ ਆਏ ਕਿਸਾਨ ਮੁਹੰਮਦ ਬਸ਼ੀਰ ਪੁੱਤਰ ਅਲੀ ਮੁਹੰਮਦ ਵਾਸੀ ਪਿੰਡ ਦੁੱਲਮਾਂ ਦੇ ਝੋਨੇ ਦੀ ਚੈਕਿੰਗ ਕੀਤੀ ਤਾਂ ਝੋਨੇ ਵਿੱਚ ਨਮੀ 23.4 ਪਾਈ ਗਈ ਇਸੇ ਤਰ•ਾਂ ਆੜਤੀਆਂ ਰੂਪ ਚੰਦ ਐਂਡ ਸੰਨਜ ਦੀ ਦੁਕਾਨ ਤੇ ਝੋਨਾ ਵੇਚਣ ਲਈ ਆਏ ਕਿਸਾਨ ਜਗਤਾਰ ਸਿੰਘ ਪੁੱਤਰ ਨੱਥਾ ਸਿੰਘ ਪਿੰਡ ਨਾਰੀਕੇ ਦੇ ਝੋਨੇ ਦੀ ਜਾਂਚ ਕੀਤੀ ਗਈ ਤਾਂ ਝੋਨੇ ਵਿੱਚ ਨਮੀ ਦੀ ਮਾਤਰਾ 25.5 ਪਾਈ ਗਈ ਦੋਵਾਂ ਕਿਸਾਨਾਂ ਦਾ ਝੋਨਾ ਵਾਪਸ ਵਾਪਸ ਭੇਜ ਦਿੱਤਾ ਗਿਆ। ਉਹਨਾਂ  ਕਿਸਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵਲੋਂ ਜਾਰੀ ਮਾਪਦੰਡਾਂ ਤੇ ਅਧਾਰਿਤ ਤੇ ਝੋਨੇ ਵਿਚਲੀ ਨਮੀ ਨੂੰ ਚੈੱਕ ਕਰਕੇ ਝੋਨੇ ਦੀ ਖਰੀਦ ਕੀਤੀ ਜਾਵੇਗੀ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਸੁਕਾ ਕੇ ਹੀ ਮੰਡੀਆਂ 'ਚ ਲਿਆਉਣ ਤਾਂ ਜੋ ਕਿਸੇ ਵੀ ਤਰਾਂ ਦੀ ਖੱਜਲ-ਖੁਆਰੀ ਤੋਂ ਬਚ ਸਕਣ। ਇਸ ਮੌਕੇ ਮਹਿੰਦਰ ਸਿੰਘ ਸੁਪਵਾਈਜਰ, ਸੱਜਣ ਸਿੰਘ ਗਰੇਡਿੰਗ ਸੁਪਵਾਇਜਰ, ਮੁਹੰਮਦ ਸ਼ਮਸ਼ਾਦ ਆਦਿ ਹਾਜ਼ਰ ਸਨ।
 

Section: