ਅਖਿਲ ਭਾਰਤੀ ਸਮਾਜ ਸੇਵਾ ਸੁਸਾਇਟੀ ਵੱਲੋਂ 31 ਔਰਤਾਂ ਨੂੰ ਵੰਡਿਆ ਰਾਸ਼ਨ

On: 25 October, 2015

ਲੁਧਿਆਣਾ 25 ਅਕਤੂਬਰ  (ਸਤ ਪਾਲ ਸੋਨੀ) ਅਖਿਲ ਭਾਰਤੀਆ ਸਮਾਜ ਸੇਵਾ ਸੋਸਾਇਟੀ  ਵੱਲੋਂ ਸ਼ਿਵਪੁਰੀ ਸਥਿਤ ਸਵਾਮੀ  ਵੇਦ ਭਾਰਤੀ  ਆਸ਼ਰਮ ਵਿਖੇ ਆਯੋਜਿਤ 76ਵੇਂ ਰਾਸ਼ਨ ਵੰਡ ਸਮਾਰੋਹ ਵਿੱਚ ਜਰੁਰਤਮੰਦ ਪਰਿਵਾਰਾਂ ਦੀਆਂ ਬੇਸਹਾਰਾ 31 ਔਰਤਾਂ ਨੂੰ ਰਾਸ਼ਨ ਵੰਡਿਆ ਗਿਆ। ਸੁਸਾਇਟੀ ਚੈਅਰਮੈਨ ਅਤੇ ਫਿਲਮ ਸੈਂਸਰ ਬੋਰਡ ਭਾਰਤ ਸਰਕਾਰ  ਦੇ ਮੈਂਬਰ  ਅਹਿਮਦ  ਅਲੀ ਗੁੱਡੂ ਅਤੇ ਪ੍ਰਧਾਨ ਹਾਜੀ ਗੁੱਡੀ ਮੰਹਤ ਦੀ ਪ੍ਰਧਾਨਗੀ ਹੇਠ ਆਯੋਜਿਤ ਸਮਾਰੋਹ ਵਿੱਚ ਵਿਧਾਇਕ ਸੁਰਿੰਦਰ ਡਾਬਰ  ਅਤੇ ਸੀਨੀਅਰ  ਅਕਾਲੀ ਆਗੂ  ਡਿੰਪਲ ਰਾਣਾ ਨੇ ਬਤੋਰ ਮੁੱਖ ਮਹਿਮਾਨ ਸ਼ਾਮਿਲ ਹੋਕੇ ਮਹਿਲਾਵਾਂ ਨੂੰ ਰਾਸ਼ਨ ਅਤੇ ਘਰੇਲੂ ਲੋੜ ਦਾ ਸਾਮਾਨ ਭੇਂਟ ਕੀਤਾ ।

  ਵਿਧਾਇਕ ਸੁਰਿਦੰਰ ਡਾਬਰ  ਅਤੇ ਡਿੰਪਲ ਰਾਣਾ ਨੇ ਹਾਜਰ ਜਨਸਮੂਹ ਨੂੰ ਸਬੋਧਿਤ ਕਰਦੇ ਹੋਏ ਸੁਸਾਇਟੀ ਵਲੋਂ ਬਿਨਾਂ ਕਿਸੇ ਭੇਦਭਾਵ ਕੀਤੇ ਹਰ ਵਰਗ ਨਾਲ ਸੰਬਧਤ ਬੇਸਹਾਰਾ ਔਰਤਾਂ ਦੀ ਮਦਦ ਕਰਨ ਅਤੇ ਸਾਮਾਜਿਕ ਅਤੇ ਧਾਰਮਿਕ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਦੀ ਪ੍ਰੰਸ਼ਸਾ ਕਰਦੇ ਹੋਏ ਕਿਹਾ ਕਿ ਅਜਿਹੇ ਆਯੋਜਨਾਂ ਨਾਲ ਨੌਜਵਾਨ ਵਰਗ ਵਿੱਚ ਸਮਾਜ ਸੇਵਾ ਦੀ ਭਾਵਨਾ ਵਿੱਚ ਵਾਧਾ ਹੋਣ  ਦੇ ਨਾਲ ਨਾਲ ਆਪਸੀ ਪ੍ਰੇਮ ਤੇ ਭਾਈਚਾਰੇ ਦੀ ਭਾਵਨਾ ਵੀ ਵੱਧਦੀ ਹੈ ।  ਸੁਸਾਇਟੀ ਚੋਅਰਮੈਨ ਅਹਿਮਦ  ਅਲੀ ਗੁੱਡੂ ਅਤੇ ਪ੍ਰਧਾਨ ਹਾਜੀ ਗੁੱਡੀ ਮੰਹਤ ਨੇ ਸੁਸਾਇਟੀ  ਵੱਲੋਂ ਪਿਛਲੇ 6 ਸਾਲਾਂ ਤੋਂ ਕੀਤੇ ਗਏ ਜਨਹਿਤ  ਦੇ ਕਾਰਜਾਂ ਦੀ ਵਿਸਤਾਰਪੁਰਵਕ ਜਾਣਕਾਰੀ ਦਿੰਦੇ ਹੋਏ ਭਵਿੱਖ ਦੀਆਂ ਯੋਜਨਾਵਾਂ ਦੀ ਜਾਣਕਾਰੀ ਦਿੱਤੀ । ਇਸ ਮੌਕੇ ਮਾਂ ਭਗਵਤੀ ਕਲੱਬ  ਦੇ ਪ੍ਰਧਾਨ ਅਵਿਨਾਸ਼ ਸਿੱਕਾ, ਸਮਾਜ ਸੇਵਕ ਓਮ ਪ੍ਰਕਾਸ਼ ਗੁੰਬਰ, ਸੋਨਿਆ, ਗੁਰਨਾਮ ਸਿੰਘ, ਰਹਿਮਤ ਅੰਸਾਰੀ, ਕਮਲ ਸ਼ਰਮਾ ਕਾਕਾ, ਪੂਨਮ ਥਾਪਰ, ਦਲਜੀਤ ਕੌਰ, ਜੋਤੀ ਮਹਿਤਾ, ਰਾਧੇਸ਼ਾਮ, ਸਾਲੇਂਦਰ ਤਿਵਾੜੀ ਸਹਿਤ ਹੋਰ ਵੀ ਮੌਜੂਦ ਸਨ ।।

Section: