ਗ਼ਰਦੇ ਦੀ ਬਿਮਾਰੀ ਤੋਂ ਪੀੜਤ ਗ਼ਰੀਬ ਪਰਵਾਰ ਦੀ ਬੱਚੀ ਪ੍ਰਭਜੋਤ ਕੌਰ ਨੂੰ ਰੱਬ ਵਰਗੇ ਦਾਨੀ ਸੱਜਣਾਂ ਦੀ ਉਡੀਕ

On: 27 October, 2015

ਮਾਪੇ ਕੋਸ਼ ਰਹੇ ਨੇ ਪੰਜਾਬ ਸਰਕਾਰ ਨੂੰ ਝੂਠੀ ਨੇ ਨੰਨੀ ਛਾਂ ਵਾਲੀ ਮੰਹਿਮ
ਸੰਦੌੜ 27 ਅਕਤੂਬਰ (ਹਰਮਿੰਦਰ ਸਿੰਘ)
  ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਮਾਸੂਮ ਨੰਨੀ ਛਾਂ ਪ੍ਰਭਜੋਤ ਕੋਰ ਪੁੱਤਰੀ ਦਰਬਾਰਾ ਸਿੰਘ ਵਾਸੀ ਜਲਵਾਣਾ (ਸੰਗਰੂਰ) ਮਹਿੰਗੇ ਇਲਾਜ ਤੋਂ ਵਿਹੂਣੇ ਹੋ ਕੇ ਦਿਨ ਪਰ ਦਿਨ ਮੌਤ ਦੇ ਮੂੰਹ ਵੱਲ ਜਾ ਰਹੀ ਹੈ । ਪਿਛਲੇ ਕਈ ਸਾਲਾਂ ਤੋਂ ਇਸ 16 ਸਾਲਾ ਬੱਚੀ ਦੇ ਮਾਪਿਆਂ ਵੱਲੋਂ ਇਲਾਜ ਲਈ ਡਾਕਟਰਾਂ ਦੇ ਕੋਲ, ਹਸਪਤਾਲਾਂ ਵਿਚ ਚੱਕਰ ਕੱਟ ਕੇ ਲੱਖਾਂ ਰੁਪਏ ਖ਼ਰਚ ਕੇ ਆਪਣੀ ਜ਼ਮੀਨ, ਘਰ ਬਾਰ  ਵੀ ਇਸ ਨਾਮੁਰਾਦ ਬਿਮਾਰੀ ਤੋਂ ਆਪਣੀ ਫੁੱਲਾਂ ਵਰਗੀ ਬੱਚੀ ਨੂੰ ਬਚਾਉਣ ਲਈ ਲੇਖੇ ਲਾ ਚੁੱਕੇ ਹਨ ਤੇ ਹੁਣ ਕਿਰਾਏ ਦੇ ਮਕਾਨ ਵਿਚ ਰਹਿ ਕੇ ਗੁਜ਼ਾਰਾ ਕਰ ਰਹੇ ਹਨ। ਬੱਚੀ ਦਾ ਪਿਤਾ ਦਰਵਾਰਾ ਸਿੰਘ ਜੋ ਕਿ ਖ਼ੁਦ ਵੀ ਕਾਲਾ ਪੀਲੀਏ ਦਾ ਮਰੀਜ਼ ਹੈ ਅਤੇ ਮਾਤਾ ਹਰਵਿੰਦਰ ਕੌਰ ਨੇ ਪੱਤਰਕਾਰਾਂ ਨਾਲ ਆਪਣਾ ਦੁੱਖ ਭਰੇ ਮਨ ਨਾਲ ਸੁਣਾਉਂਦਿਆਂ ਦੱਸਿਆ ਕਿ ਉਨਾਂ ਵੱਲੋਂ ਬਾਦਲ ਸਰਕਾਰ ਦੇ ਅਧਿਕਾਰੀਆਂ ਨੂੰ ਬਹੁਤ ਵਾਰ ਬੱਚੀ ਦੇ ਇਲਾਜ ਲਈ ਮਾਲੀ ਸਹਾਇਤਾ ਦੀ ਅਪੀਲ ਕਰ ਚੁੱਕੇ ਹਨ ਪਰ ਬੇਆਸ ਹੀ ਹੋਏ ਹਨ ਉਨਾਂ ਢਾਡਾ ਅਫ਼ਸੋਸ ਜਤਾਉਂਦਿਆਂ ਕਿਹਾ ਕਿ ਨੰਨੀ ਛਾਂ ਦਾ ਹੋਕਾ ਲਾਉਣ ਵਾਲਾ ਬਾਦਲ ਪਰਵਾਰ ਅਤੇ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਮੈਂਬਰ ਵੱਲੋਂ ਇੱਕ ਦੁਆਨੀ ਤਾਂ ਕੀ ਦੇਣੀ ਸੀ ਕਦੇ ਦਿਲਾਸਾ ਵੀ ਨਹੀਂ ਦਿੱਤਾ ਹੋਣਾ ਸਗੋਂ ਲਾਰਿਆਂ ਵਿਚ ਬੱਚੀ ਦੀ ਨਾਮੁਰਾਦ ਬਿਮਾਰੀ ਨੂੰ ਹੋਰ ਵਧਾਇਆ ਹੈ। ਉਨਾਂ ਨੂੰ ਰੱਬ ਵਰਗੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਜਿਨਾਂ ਦੇ ਆਸਰੇ ਉਹ ਬੱਚੀ ਪ੍ਰਭਜੋਤ ਦਾ ਇਲਾਜ ਅਤੇ ਘਰ ਦਾ ਗੁਜ਼ਾਰਾ ਚਲਾ ਰਹੇ ਹਨ ਅਤੇ ਵਾਹਿਗੁਰੂ ਅੱਗੇ ਅਰਦਾਸ ਕਰ ਰਹੇ ਹਨ ਕਿ ਕੋਈ ਸਮਾਜਿਕ ਸੰਸਥਾ ਜਾਂ ਹੋਰ ਦਾਨੀ ਸਜਣ ਸਾਡੀ ਬੱਚੀ ਦਾ ਇਲਾਜ ਕਰਵਾਉਣ ਤਾਂ ਕਿ ਬੱਚੀ ਆਪਣੀ ਫੁੱਲਾਂ ਵਰਗੀ ਕੋਮਲ ਜ਼ਿੰਦਗੀ ਨੂੰ ਹੱਸਦਿਆਂ ਗੁਜ਼ਾਰ ਸਕੇ ਆਪਣੀ ਬੱਚੀ ਪ੍ਰਭਜੋਤ ਕੌਰ ਦੇ ਇਲਾਜ ਲਈ ਭੀਖ ਮੰਗਣ ਤੱਕ ਮਜਬੂਰ ਹੋਏ ਪਰਵਾਰ ਦੀ ਸਹਾਇਤਾ ਲਈ 070874-41101 ਤੇ ਸੰਪਰਕ ਕਰਨ ।

Section: