ਡੇਂਗੂ ਪੀੜਿਤਾਂ ਦੀਆਂ ਜਾਨਾਂ ਬਚਾਉਣ ਲਈ ਪਲੇਟਮੈਂਟ ਸੈਲ ਅਤੇ ਖੂਨਦਾਨ ਕਰਨ ਦੀ ਆਦਤ ਬਣਾਓ ^ ਡਾ. ਰਾਕੇਸ. ਵਰਮੀ

On: 28 October, 2015

ਪਟਿਆਲਾ : (ਪਟ) ਡੈਡੀਕੇਟਿਡ ਬ੍ਰਦਰਜ. ਗਰੁੱਪ ਦੇ ਰਾਸ.ਟਰੀ ਪ੍ਰ੍ਰਧਾਨ ਡਾ. ਰਾਕੇਸ. ਵਰਮੀ ਦੀ ਸਰਪ੍ਰਸਤੀ ਹੇਠ ਮਨਜੀਤ ਸਿੰਘ ਪੂਰਬਾ, ਪ੍ਰਾਜੈਕਟ ਇੰਚਾਰਜ ਖੂਨ ਦਾਨ ਕੈਂਪ ਦੀ ਅਗਵਾਈ ਵਿੱਚ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਬਲੱਡ ਬੈਂਕ ਵਿੱਚ 23 ਨੌਜਵਾਨਾਂ ਨੇ ਰਵਿੰਦਰ ਪਾਲ ਸਿੰਘ ਵੜੈਚ ਸਾਬਕਾ ਜਨਰਲ ਸਕੱਤਰ ਡੀ.ਬੀ.ਜੀ. ਨੂੰ ਖੂਨਦਾਨ ਸਮਰਪਿਤ ਕੀਤਾ | ਡਾ. ਰਾਕੇਸ. ਵਰਮੀ ਨੇ 67ਵੀਂ ਵਾਰ ਅਤੇ ਹਰਪ੍ਰੀਤ ਸਿੰਘ ਸੰਧੂ ਜਨਰਲ ਸਕੱਤਰ, ਡੀ.ਬੀ.ਜੀ. ਨੇ 64ਵੀਂ ਵਾਰ ਖੂਨ ਦਾਨ ਕਰਕੇ ਮਹਾਨ ਦਾਨ ਕੀਤਾ | ਡਾ. ਰਾਕੇਸ. ਵਰਮੀ ਨੇ ਖੂਨ ਦਾਨ ਕਰਦੇ ਹੋਏ ਕਿਹਾ ਕਿ ਹਰੇਕ ਤੰਦਰੁਸਤ ਵਿਅਕਤੀ ਨੂੰ ਡੇਂਗੂ ਪੀੜਿਤਾਂ ਦੀਆਂ ਜਾਨਾਂ ਬਚਾਉਣ ਲਈ ਪਲੇਟਮੈਂਟ ਸੈਲ ਅਤੇ ਖੂਨ ਦਾਨ ਕਰਨ ਦੀ ਆਦਤ ਬਣਾਉਣੀ ਚਾਹੀਦੀ ਹੈ | ਕੈਪਟਨ ਹਰਜਿੰਦਰ ਸਿੰਘ ਪ੍ਰਾਜੈਕਟ ਇੰਚਾਰਜ ਡੀ.ਬੀ.ਜੀ. ਮੋਬਾਈਲ ਬਲੱਡ ਬੈਂਕ ਨੇ ਕਿਹਾ ਕਿ 1153 ਨੌਜਵਾਨਾਂ ਵੱਲੋਂ ਸਵੈ ਇੱਛਾ ਨਾਲ ਖੂਨ ਦਾਨ ਕਰਨ ਦੀ ਸੂਚੀ ਬਹੁਤ ਕੀਮਤੀ ਮਨੁੱਖੀ ਜਾਨਾਂ ਬਚਾਉਣ ਲਈ ਸਹਾਈ ਹੁੰਦੀ ਹੈ | ਇਸ ਮੌਕੇ ਮਨਪ੍ਰੀਤ ਸਿੰਘ ਵੜੈਚ, ਚਮਨ ਲਾਲ, ਨਰਿੰਦਰ ਪਾਲ ਸਿੰਘ ਵੜੈਚ, ਸੁਮਨ ਆਨੰਦ ਤੋਂ ਇਲਾਵਾ ਡੀ.ਬੀ.ਜੀ. ਦੇ ਮੈਂਬਰ ਮੌਜੂਦ ਰਹੇ |    

Section: