ਚੇਅਰਮੈਨ ਜਗਤਾਰ ਸਿੰਘ ਝਨੇਰ ਨੇ ਝੋਨੇ ਅਨਾਜ ਮੰਡੀ ਸੰਦੌੜ ਵਿਖੇ ਝੋਨੇ ਦੀ ਖਰੀਦ ਹੋਈ ਸੁਰੂ

On: 6 October, 2015

ਸੰਦੌੜ, 6 ਅਕਤੂਬਰ (ਹਰਮਿੰਦਰ ਸਿੰਘ ਭੱਟ)
ਪੰਜਾਬ ਵਿਚ 1 ਅਕਤੂਬਰ ਤੋਂ ਸੁਰੂ ਹੋਈ ਝੋਨੇ ਦੀ ਖਰੀਦ ਨੂੰ ਲੈਕੇ ਅਨਾਜ ਮੰਡੀ ਕਸਬਾ ਭੁਰਾਲ ਵਿਖੇ ਅੱਜ ਝੋਨੇ ਦੀ ਖਰੀਦ ਸੁਰੂ ਹੋ ਗਈ।ਜਿਸਦਾ ਉਦਘਾਟਨ ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਡਾ. ਜਗਤਾਰ ਸਿੰਘ ਜੱਗੀ ਝਨੇਰ ਨੇ ਕੀਤਾ। ਉਨਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।ਇਸ ਦੌਰਾਨ ਉਨਾਂ ਬਲਬੀਰ ਸਿੰਘ ਦੀ ਆੜਤ ਦੀ ਦੁਕਾਨ ਤੋਂ ਪਹਿਲੀ ਬੋਲੀ ਲਗਾਈ।ਡਾ. ਜੱਗੀ ਝਨੇਰ ਨੇ ਅੱਗੇ ਕਿਹਾ ਕਿ ਮੁੱਖ ਸੰਸਦੀ ਸਕੱਤਰ ਬੀਬੀ ਫਰਜਾਨਾ ਆਲਮ ਵੱਲੋਂ ਸਾਰੀਆਂ ਹੀ ਖਰੀਦ ਏਜੰਸੀਆਂ ਨੂੰ ਖਰੀਦ ਵਿਚ ਕਿਸੇ ਵੀ ਕਿਸਮ ਦੀ ਅਣਗਹਿਲੀ ਨਾ ਵਰਤਨ ਦੇ ਆਦੇਸ ਦਿੱਤੇ ਗਏ ਹਨ ਤਾਂ ਜੋ ਕਿਸਾਨਾਂ ਦੀ ਫਸਲ ਨੂੰ ਵੇਚਣ ਵਿਚ ਕੋਈ ਮੁਸਕਿਲ ਨਾ ਆਵੇ । ਇਸ ਮੌਕੇ ਮਾਰਕੀਟ ਕਮੇਟੀ ਦੇ ਸੈਕਟਰੀ ਗੁਰਚਰਨਜੀਤ ਸਿੰਘ ਗਰੇਵਾਲ, ਉਪ ਚੇਅਰਮੈਨ ਸੁਖਵਿੰਦਰ ਸਿੰਘ, ਆੜਤੀਆ ਨਰਿੰਦਰ ਸਿੰਘ, ਨਰਿੰਦਰ ਸਿੰਘ ਦੁਲਮਾਂ, ਸਾਬਕਾ ਸਰਪੰਚ ਜੱਗਾ ਸਿੰਘ ਕਸਬਾ ਭੁਰਾਲ,ਸਰਪੰਚ ਦਰਸਨ ਸਿੰਘ, ਡਾ. ਮਨਦੀਪ ਸਿੰਘ ਖੁਰਦ, ਆੜਤੀਆ ਹਰੀ ਸਿੰਘ, ਬਲਜੀਤ ਸਿੰਘ ਢਿਲੋਂ, ਸਰਪੰਚ ਸਿਕੰਦਰ ਸਿੰਘ ਪੋਪੀ, ਅਮਰੀਕ ਸਿੰਘ ਗਿੱਲ, ਅਤੇ ਸੁਖਵਿੰਦਰ ਸਿੰਘ, ਰਾਜਦੀਪ ਸਿੰਘ, ਜਗਦੀਪ ਸਿੰਘ ਆਦਿ ਹਾਜਰ ਸਨ।

 

Section: