ਕਸਟਮਾਈਜ਼ਡ ਨੀ ਸਰਜਰੀ ਹੈ ਆਰਥਰਾਈਟਿਸ ਨਾਲ ਲੜਣ ਦਾ ਨਵਾਂ ਰਾਹ : ਡਾ. ਹਰਸਿਮਰਨ

On: 20 September, 2015

ਮਰੀਜਾਂ ਦੇ ਦੋਵੇਂ ਗੋਡਿਆਂ ਦੀ ਰਿਪਲੇਸਮੈਂਟ ਕਰਵਾਉਣ ਦੀ ਲੋੜ ਨਹੀਂ, ਸਿਰਫ ਖਰਾਬ ਹੋਏ ਹਿੱਸੇ ਨੂੰ ਰਿਪੇਅਰ ਕਰਨਾ ਹੈ ਮੁਮਕਿਨ, 'ਗੋਲਡ ਨੀ ਜਿਰਕੋਨੀਅਮ' ਮਰੀਜ ਦੀ ਪੂਰੀ ਜ਼ਿੰਦਗੀ ਤੱਕ ਚੱਲੇਗਾ, ਬਿਨਾ ਦਰਦ ਸਫਲ ਨੀ ਸਰਜਰੀ ਕਰਵਾਉਣ ਵਾਲੇ 4 ਮਰੀਜ ਰਹੇ ਮੌਜੂਦ

ਅਹਿਮਦਗੜ/ਸੰਗਰੂਰ, 19 ਸਤੰਬਰ (ਹਰਮਿੰਦਰ ਸਿੰਘ ਭੱਟ)ਭਾਰਤੀਆਂ 'ਚ ਅਕਸਰ ਹੋਣ ਵਾਲੀ ਗੋਡਿਆਂ ਦੀ ਤਕਲੀਫ ਦਾ ਸਫਲ ਜਵਾਬ ਕਸਟਮਜ਼ਾਈਡ ਨੀ ਇੰਪਲਾਂਟ ਬਣ ਗਿਆ ਹੈ। ਤਕਨੀਕ ਵਿਕਸਿਤ ਹੋਣ ਤੇ ਹਾਈ ਲੇਕਸ਼ਨ ਗੋਡਿਆਂ ਦੀ ਵਧਦੀ ਡਿਮਾਂਡ ਨਾਲ ਕਸਟਮਾਈਜ਼ ਹੋਣ ਵਾਲੇ ਇੰਪਲਾਂਟ ਬਿਹਤਰੀਨ ਭੂਮਿਕਾ ਅਦਾ ਕਰ ਰਹੇ ਹਨ।

   ਮੋਹਾਲੀ ਸਥਿਤ ਫੋਰਟਿਸ ਹਸਪਤਾਲ ਦੇ ਜਾਇੰਟ ਰਿਪਲੇਸਮੈਂਟ ਡਾਇਰੈਕਟਰ ਡਾ. ਹਰਸਿਮਰਨ  ਸਿੰਘ ਨੇ ਅੱਜ ਇਥੇ ਮੀਡੀਆ ਨਾਲ ਇਸ ਵਿਸ਼ੇ 'ਤੇ ਗੱਲਬਾਤ ਕੀਤੀ। ਗੋਡਿਆਂ ਦੀ ਤਕਲੀਫ ਦਾ ਸਫਲ ਆਪ੍ਰੇਸ਼ਨ ਕਰਵਾਉਣ ਵਾਲੇ 4 ਮਰੀਜ ਵੀ ਡਾ. ਹਰਸਿਮਰਨ ਦੇ ਨਾਲ ਮੌਕੇ 'ਤੇ ਮੌਜੂਦ ਰਹੇ। ਡਾ. ਹਰਸਿਮਰਨ ਨੇ ਕਿਹਾ ਕਿ ਸਰਜੀਕਲ ਤਕਨੀਕ ਤੇ ਨੀ ਇੰਪਲਾਂਟ ਦੀ ਕੁਆਲਿਟੀ ਦੇ ਹਿਸਾਬ ਨਾਲ ਨੀ ਰਿਪਲੇਸਮੈਂਟ ਸਰਜਰੀ ਨੇ ਵੱਡਾ ਵਿਕਾਸ ਦੇਖਿਆ ਹੈ। ਮੌਜੂਦ ਰਹੇ ਮਰੀਜਾਂ 'ਚ ਬਲਜੀਤ ਸਿੰਘ ਸੀਬੀਆ, ਆਈ. ਐੱਸ. ਬੰਸਲ ਤੇ ਸੁਸ਼ਮਾ ਵਾਲੀਆ ਸ਼ਾਮਲ ਸਨ ਜਿਨ•ਾਂ ਨੇ ਦੋਵੇਂ ਗੋਡਿਆਂ ਦਾ ਆਪ੍ਰੇਸ਼ਨ ਕਰਵਾਇਆ ਸੀ ਤੇ ਸੱਜੇ ਗੋਡੇ ਦਾ ਇਲਾਜ ਕਰਵਾਉਣ ਵਾਲੇ ਹਰਪਿੰਦਰ ਸਿੰਘ ਵੀ ਉਥੇ ਮੌਜੂਦ ਸਨ।

    ਡਾ. ਹਰਸਿਮਰਨ ਨੇ ਦੱਸਿਆ ਕਿ ਜਿਨਾਂ ਮਰੀਜਾਂ ਨੂੰ ਇਹ ਤਕਲੀਫ ਹੁੰਦੀ ਹੈ, ਉਨਾਂ ਨੂੰ ਫੁੱਲ ਨੀ ਰਿਪਲੇਸਮੈਂਟ ਕਰਵਾਉਣ ਦੀ ਲੋੜ ਨਹੀਂ। ਸਿਰਫ ਅੰਦਰ ਦਾ ਭਾਰ ਸਹਿਣ ਕਰਨ ਵਾਲਾ ਅੱਧਾ ਗੋਡਾ ਹੀ ਰਿਪਲੇਸ ਕਰਵਾ ਲਈਏ ਤਾਂ ਕਾਫੀ ਹੈ। ਇਸ ਨੂੰ ਪਾਰਸ਼ੀਅਲ ਨੀ ਰਿਪਲੇਸਮੈਂਟ ਕਹਿੰਦੇ ਹਨ। ਅਜਿਹੇ ਮਰੀਜ ਹੁਣ ਸਕਵਾਟ ਕਰ ਸਕਦੇ ਹਨ, ਕਰਾਸ ਲੈੱਗ ਬੈਠ ਸਕਦੇ ਹਨ ਤੇ ਪੌੜੀਆਂ ਚੜ-ਉੱਤਰ ਸਕਦੇ ਹਨ। ਉਨਾਂ ਕਿਹਾ ਕਿ ਅਸੀਂ ਯੂ. ਕੇ. ਦੀ ਆਕਸਫੋਰਡ ਯੂਨੀਵਰਸਿਟੀ ਦੇ ਨਾਲ ਇਕ ਨਾਲੇਜ ਸ਼ੇਅਰਿੰਗ ਸਮਝੌਤਾ ਸਾਈਨ ਕੀਤਾ ਹੈ। ਹੁਣ ਸਾਡਾ ਨੀ ਯੂਨਿਟ ਭਾਰਤ 'ਚ ਸਭ ਤੋਂ ਵੱਧ ਆਕਸਫੋਰਡ ਪਾਰਸ਼ੀਅਲ ਨੀ ਰਿਪਲੇਸਮੈਂਟ ਕਰ ਰਿਹਾ ਹੈ।

    ਇਨਾਂ ਵਿਕਸਿਤ ਇੰਪਲਾਂਟ ਦੀ ਲਾਈਫ 30 ਸਾਲ ਤੋਂ ਵੀ ਜ਼ਿਆਦਾ ਦੀ ਹੈ। ਉਨਾਂ ਦੱਸਿਆ ਕਿ ਜਰਮਨ ਨੀ ਇੰਪਲਾਂਟਸ ਦੀ ਹਾਲੀਆ ਪੀੜੀ, ਜਿਸ ਨੂੰ 'ਗੋਲਡ ਨੀ' ਵੀ ਕਿਹਾ ਜਾਂਦਾ ਹੈ, 'ਚ ਜਿਰਕੋਨੀਮ ਕੋਟਿੰਗ ਦੀ 7 ਲੇਅਰ ਹੈ ਜੋਕਿ ਘਸਾਅ ਨੂੰ 90 ਫੀਸਦੀ ਤੱਕ ਘਟਾ ਦਿੰਦਾ ਹੈ। ਹਾਲ ਹੀ 'ਚ ਲੈਬ ਸਟੱਡੀਜ਼ 'ਚ ਸਾਹਮਣੇ ਆਇਆ ਹੈ ਕਿ ਅਜਿਹੇ ਇੰਪਲਾਂਟਸ ਮਰੀਜ ਦਾ ਜ਼ਿੰਦਗੀ ਭਰ ਸਾਥ ਨਹੀਂ ਛੱਡਦੇ। ਨਾਲ ਹੀ ਕੰਪਿਊਟਰ ਨੇਵੀਗੇਸ਼ਨ ਨਾਲ ਸਰਜੀਕਲ ਤਕਨੀਕ 'ਚ ਸ਼ੁੱਧਤਾ ਹੁੰਦੀ ਹੈ। ਕੰਪਿਊਟਰ ਰਾਹੀਂ ਕੀਤੀ ਗਈ ਨੀ ਸਰਜਰੀ 'ਚ ਗਲਤੀ ਦਾ ਕੋਈ ਚਾਂਸ ਨਹੀਂ ਰਹਿੰਦਾ।

ਡਾ. ਹਰਸਿਮਰਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੰਪਿਊਟਰ ਅਸਿਸਟਿਡ ਨੀ ਸਰਜਰੀ 'ਚ ਕੰਪਿਊਟਰ ਸਾਫਟਵੇਅਰ ਪ੍ਰੋਗਰਾਮ ਨੂੰ ਗੋਡਿਆਂ ਦੇ ਐਂਗਲ ਮਾਪਣ 'ਚ ਮਦਦ ਮਿਲਦੀ ਹੈ ਜਿਸ ਨਾਲ ਸਰਜਨ ਨੂੰ ਜ਼ਿਆਦਾ ਸ਼ੁੱਧਤਾ ਨਾਲ ਸਰਜਰੀ ਕਰਨ 'ਚ ਮਦਦ ਮਿਲਦੀ ਹੈ ਤੇ 1 ਐੱਮ. ਐੱਮ. ਦੀ ਸੂਖਮਤਾ ਤੱਕ ਸਰਜਰੀ ਹੋ ਸਕਦੀ ਹੈ। ਛੋਟੀ ਸਰਜਰੀ ਦਾ ਮਤਲਬ ਹੈ ਘੱਟ ਦਰਦ, ਛੇਤੀ ਗਤੀਸ਼ੀਲਤਾ, ਘੱਟ ਫਿਜ਼ੀਓਥੈਰੇਪੀ ਤੇ ਹਸਪਤਾਲ 'ਚ ਘੱਟ ਤੋਂ ਘੱਟ ਰਹਿਣਾ।

ਕੁਝ ਖਾਸ

ਦੁਨੀਆ ਭਰ 'ਚ ਆਰਥਾਰਾਈਟਿਸ ਬਹੁਤ ਵੱਡੇ ਪੱਧਰ 'ਤੇ ਫੈਲੀ ਹੋਈ ਬਿਮਾਰੀ ਹੈ। ਕਈ ਮਰੀਜਾਂ ਨੂੰ ਘੱਟ ਤਾਂ ਕਈਆਂ ਨੂੰ ਜਿਆਦਾ।
   65 ਸਾਲ ਦੀ ਉਮਰ ਦੇ ਗਰੁੱਪ 'ਚ ਹਰ 5 'ਚੋਂ 3 ਲੋਕ ਆਰਥਰਾਈਟਿਸ ਦੇ ਮਰੀਜ ਹਨ ਤੇ ਹੁਣ ਤਾਂ ਇਹ ਘੱਟ ਉਮਰ ਦੇ ਲੋਕਾਂ 'ਚ ਵੀ ਫੈਲ ਰਿਹਾ ਹੈ। ਦੁਨੀਆ ਭਰ ਵਿਚ 200 ਤਰਾਂ ਦੇ ਆਰਥਾਰਾਈਟਿਸ ਰਿਪੋਰਟ ਕੀਤੇ ਗਏ ਹਨ ਤੇ ਉਸ ਦੇ ਨਾਲ-ਨਾਲ ਇਸ ਦੇ ਇਲਾਜ ਲਈ ਨਵੀਆਂ ਤਕਨੀਕਾਂ ਵੀ ਵਿਕਸਿਤ ਕੀਤੀਆਂ ਜਾ ਰਹੀਆਂ

Section: