ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਪਰ ਸਰਕਾਰ ਦੀ ਸੈਅ ਤੇ ਜਾਰੀ ਹੋਏ ਹੁਕਮਨਾਮਾਂ ਨੂੰ ਨਹੀਂ ਮੰਨਿਆਂ ਜਾਵੇਗਾ:- ਬਾਬਾ ਦਲੇਰ ਸਿੰਘ ਖਾਲਸਾ

On: 30 September, 2015

ਅਹਿਮਦਗੜ/ਸੰਦੌੜ 29 ਸਤੰਬਰ (ਹਰਮਿੰਦਰ ਸਿੰਘ ਭੱਟ)
ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਾਜੇ-ਨਿਵਾਜੇ ਮੀਰੀ-ਪੀਰੀ ਦੇ ਤਖ਼ਤ ਦੀ ਮਰਯਾਦਾ ਨੂੰ ਰਾਜਨੀਤਕ ਲੋਕਾਂ ਦੇ ਗ਼ੁਲਾਮ ਆਗੂਆਂ ਨੇ ਪੈਰਾਂ ਹੇਠ ਰੋਲਿਆ ਹੈ ਪਰ ਅਂਸੀ ਸਦਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹਾਂਗੇ ਪਰ ਸਰਕਾਰ ਦੀ ਸੈਅ ਤੇ ਜਾਰੀ ਹੋਏ ਪੰਥ ਵਿਰੋਧੀ ਹੁਕਮਨਾਮਿਆਂ ਨੂੰ ਨਹੀਂ ਮੰਨਾਂਗੇ ਇਹਨਾਂ ਸਬਦਾਂ ਦਾ ਪ੍ਰਗਟਾਵਾ ਪੰਥ ਦੇ ਸਿਰਮੌਰ ਪ੍ਰਚਾਰਕ ਅਤੇ ਗੁਰਦੁਆਰਾ ਗੁਰਪ੍ਰਕਾਸ ਸਾਹਿਬ ਖੇੜੀ ਦੇ ਮੁੱਖ ਸੇਵਾਦਾਰ ਸੰਤ ਬਾਬਾ ਦਲੇਰ ਸਿੰਘ ਖਾਲਸਾ ਜੀ ਨੇ ਅੱਜ ਚੋਣਵੇਂ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਉਨਾਂ ਕਿਹਾ ਕਿ ਡੇਰਾ ਸਿਰਸਾ ਮੁਖੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਰੂਪ ਰਚਣ ਦੇ ਮਾਮਲੇ 'ਚ ਸਿੰਘ ਸਾਹਿਬਾਨ ਵੱਲੋਂ ਦਿੱਤੀ ਮੁਆਫ਼ੀ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਨਾ ਸਿਰਫ਼ ਸ੍ਰੀ ਅਕਾਲ ਤਖ਼ਤ ਸਾਹਿਬ, ਸਗੋਂ ਪੰਜ ਤਖ਼ਤ ਸਾਹਿਬਾਨ ਅਤੇ ਸਿੱਖ ਪੰਥ ਦੇ ਸਮੁੱਚੇ ਗੁਰਧਾਮ ਆਰ.ਐੱਸ.ਐੱਸ. ਦੇ ਸਿੱਧੇ ਕੰਟਰੋਲ ਵਿਚ ਹਨ ਪਰ ਸਾਡੇ ਵਲੋਂ  ਕਦੇ ਵੀ ਸਰਸੇ ਵਾਲੇ ਸੌਧੇ ਸਾਧ ਅਤੇ ਉਸ ਦੇ ਪ੍ਰੇਮੀਆਂ ਨਾਲ ਕਦੇ ਕੋਈ ਵਰਤ ਵਰਤਾਅ ਨਹੀਂ ਕੀਤ ਜਾਵੇਗਾ। ਉਨਾਂ ਕਿਹਾ ਕਿ ਲੰਘੀਆਂ ਚੋਣਾਂ 'ਚ ਡੇਰਾ ਸਿਰਸਾ ਵੱਲੋਂ ਹਰਿਆਣਾ 'ਚ ਭਾਜਪਾ ਦੀ ਕੀਤੀ ਖੁੱਲੀ ਹਮਾਇਤ ਦਾ ਮੁੱਲ ਮੋੜਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਰ.ਐੱਸ.ਐੱਸ. ਨੇ ਅਖੌਤੀ ਪੰਥਕ ਅਖਵਾਉਣ ਵਾਲੀ ਸਰਕਾਰ ਨੂੰ ਕਹਿ ਕੇ ਡੇਰਾ ਮੁਖੀ ਨੂੰ ਇਕ ਛੋਟੀ ਜਿਹੀ ਚਿੱਠੀ ਰਾਂਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ ਕਰਨ ਦਾ ਫ਼ੈਸਲਾ ਦਿਵਾਇਆ ਹੈ। ਉਨਾਂ ਕਿਹਾ ਕਿ ਡੇਰਾ ਮੁਖੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਭੇਜੇ ਗਏ ਕਥਿਤ ਮੁਆਫ਼ੀ ਨਾਮੇ ਵਿਚ ਵੱਡਾ ਫ਼ਰੇਬ ਖੇਡਿਆ ਗਿਆ ਹੈ, ਜਿਸ ਵਿਚ ਇੱਕ ਸ਼ਬਦ ਵੀ ਗ਼ਲਤੀ ਲਈ ਪਛਤਾਵੇ ਦਾ ਜਾਂ ਮੁਆਫ਼ੀ ਦਾ ਨਹੀਂ ਲਿਖਿਆ ਗਿਆ, ਸਗੋਂ ਉਸ ਨੇ ਤਾਂ ਆਪਣੀ ਗ਼ਲਤੀ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਹੈ ਅਤੇ ਜਥੇਦਾਰਾਂ ਦੇ ਪਹਿਲਾਂ ਸਰਸੇ ਮੁਖੀ ਦੇ ਖ਼ਿਲਾਫ਼ ਜਾਰੀ ਕੀਤੇ ਹੁਕਮਾਂ ਤੇ ਪਹਿਰਾ ਦਿੰਦੇ ਹੋਏ ਨੌਜਵਾਨਾਂ ਨੇ ਆਪਣੀਆਂ ਜਵਾਨੀਆਂ ਨੂੰ ਕੌਮ ਦੇ ਲੇਖੇ ਲਾਇਆ ਸੀ ਜਿਸ ਤਹਿਤ ਇਸ ਸੰਘਰਸ਼ ਵਿਚ ਤਿੰਨ ਸਿੰਘ ਸ਼ਹੀਦ ਵੀ ਹੋ ਗਏ ਸਨ  ਉਨਾਂ ਸ਼ਹੀਦਾਂ ਦੇ ਡੁੱਲੇ• ਹੋਏ ਖ਼ੂਨ ਨੂੰ ਜਥੇਦਾਰਾਂ ਵੱਲੋਂ ਅਣਗੌਲਿਆ ਕਰ ਦਿੱਤਾ ਗਿਆ ਹੈ ਪਰ ਪੰਥ ਕਦੇ ਵੀ ਉਹਨਾਂ ਸਿੰਘਾਂ ਦੀ ਸਹੀਦੀ ਨੂੰ ਅਣਗੋਲਿਆ ਨਹੀਂ ਕਰੇਗਾ। ਉਨਾਂ ਅਫ਼ਸੋਸ ਕਰਦਿਆਂ ਕਿਹਾ ਕਿ ਉੱਚੇ ਸੁੱਚੇ ਸਿੱਖ ਇਤਿਹਾਸ ਵਿਚ ਇਹ ਪਹਿਲੀ ਬਾਰ ਹੋਇਆ ਹੈ ਕਿ ਜਥੇਦਾਰਾਂ ਦੇ ਪੁਤਲੇ ਫੂਕੇ ਜਾ ਰਹੇ ਹਨ ਅਤੇ ਬਾਦਲ ਸਰਕਾਰ ਵੱਲੋਂ ਆਪਣੇ ਹੀ ਕੌਮ ਦੀ ਰੱਖਿਆ ਅਤੇ ਸਿੱਖ ਸਿਧਾਂਤਾਂ ਨਾਲ ਜੋੜਨ ਵਾਲੇ ਜਥੇਦਾਰਾਂ ਨੂੰ ਸਿੱਖ ਕੌਮ ਤੋਂ ਹੀ ਜਾਨ ਦਾ ਖ਼ਤਰਾ ਹੋਣ ਕਾਰਨ ਸੁਰੱਖਿਆ ਵੀ ਦਿੱਤੀ ਜਾ ਰਹੀ ਹੈ । ਉਨਾਂ ਕਿਹਾ ਕਿ ਸਿੱਖ ਕੌਮ ਵਿਚ ਮਾਫ਼ੀ ਵੀ ਰੀਤ ਹੈ ਪਰ ਜੇਕਰ ਗ਼ਲਤੀ ਕਰਨ ਵਾਲਾ ਖ਼ੁਦ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਖਿਮਾ ਮੰਗੇ ਤਾਂ ਜਥੇਦਾਰਾਂ ਸਾਹਿਬਾਨਾਂ ਵੱਲੋਂ ਪੰਥ ਨਾਲ ਸਲਾਹ  ਕਰ ਕੇ ਖਿਮਾ ਵੀ ਕੀਤਾ ਜਾ ਸਕਦਾ ਸੀ।