ਦੁਕਾਨਾਂ ਦੀ ਬੋਲੀ ਮੌਕੇ ਰਿਹਾ ਮੇਲੇ ਵਰਗਾ ਮਾਹੌਲ

On: 1 October, 2015

ਸੰਦੌੜ/ਨਥਾਣਾ,30 ਸਤੰਬਰ (ਹਰਮਿੰਦਰ ਸਿੰਘ ਭੱਟ/ਸਿੱਧੂ)-ਨਗਰ ਪੰਚਾਇਤ ਨਥਾਣਾ ਵੱਲੋਂ ਬੱਸ ਅੱਡੇ ਦੇ ਅੰਦਰ ਅਤੇ ਗੋਨਿਆਣਾ ਰੋਡ ਨਥਾਣਾ ਉੱਪਰ ਨਗਰ ਪੰਚਾਇਤ ਦੀ ਮਾਲਕੀ ਵਾਲੀਆਂ ਥਾਵਾਂ ਤੇ ਦੁਕਾਨਾਂ ਕਰਾਏ ਤੇ ਦੇਣ ਸਮੇਂ ਦਫਤਰ ਨਗਰ ਪੰਚਾਇਤ ਨਥਾਣਾ ਚ ਮੇਲੇ ਵਰਗਾ ਮਹੌਲ ਬਣਿਆ ਰਿਹਾ। ਪ੍ਰਧਾਨ ਦਿਲਬਾਗ ਸਿੰਘ ਅਤੇ ਈਓ ਸੁਰਿੰਦਰ ਕੁਮਾਰ ਗਰਗ ਦੀ ਨਿਗਰਾਨੀ ਹੇਠ 19 ਦੁਕਾਨਾਂ ਦੀ ਖੁੱਲੀ ਬੋਲੀ ਕਰਵਾਈ ਗਈ। ਇਸ ਬੋਲੀ ਸਮੇਂ ਦੁਕਾਨਦਾਰੀ ਨਾਲ ਸਬੰਧਤ ਲੋਕਾਂ ਵਿੱਚ ਕਾਫੀ ਦਿਲਚਸਪੀ ਵਿਖਾਈ ਦੇ ਰਹੀ ਸੀ। ਪ੍ਰਧਾਨ ਦਿਲਬਾਗ ਸਿੰਘ ਅਤੇ ਈਓ ਸੁਰਿੰਦਰ ਕੁਮਾਰ ਗਰਗ ਨੇ ਦੱਸਿਆ ਕਿ ਬੱਸ ਅੱਡੇ ਚ ਨੌ ਦੁਕਾਨਾਂ,ਭੁੱਚੋ ਰੋਡ ਤੇ ਇੱਕ ਦੁਕਾਨ ਅਤੇ ਗੋਨਿਆਣਾ ਰੋਡ ਤੇ ਨੌ ਦੁਕਾਨਾਂ ਨੂੰ ਕਰਾਏ ਤੇ ਦੇਣ ਲਈ ਖੁੱਲੀ ਬੋਲੀ ਕਰਵਾਈ ਗਈ ਹੈ ਅਤੇ ਵਿਭਾਗ ਵੱਲੋਂ ਛੇਤੀ ਹੀ ਦੁਕਾਨਾਂ ਦੀ ਉਸਾਰੀ ਕਰਵਾ ਕੇ ਕਿਰਾਏਦਾਰਾਂ ਨੂੰ ਸਪੁਰਦ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਕੌਸ਼ਲਰ ਹਰਿੰਦਰਜੀਤ ਨਾਮੀ,ਕੌਸ਼ਰਲ ਹਰਵਿੰਦਰ ਸਿੰਘ,ਕੌਸ਼ਲਰ ਗੁਰਪਿਆਰ ਸਿੰਘ,ਕੌਸ਼ਲਰ ਬਲਵਿੰਦਰ ਸਿੰਘ,ਕੌਸ਼ਲਰ ਕ੍ਰਿਪਾਲ ਸਿੰਘ,ਕੱਦੂ,ਹਰਬੰਸ ਬੰਸ਼ਾ,ਚਰਨਾ,ਰਾਮੂ,ਗੁਰਪ੍ਰੀਤ,ਸੀਰਾ ਆਦਿ ਹਾਜਰ ਸਨ।


 

Section: