ਜੀਤ ਕੋਨਵੈਟ ਸਕੂਲ ਮਾਡਲ ਟਾਊਨ ਵਿੱਖੇ ਡਾ: ਅੰਬੇਡਕਰ ਦਾ ਜਨਮ ਦਿਨ ਮਨਾਇਆ ਗਿਆ

On: 16 April, 2016

ਜੀਤ ਫਾਊਡੇਸ਼ਨ ਸਮਾਜ ਵਿੱਚ ਦੱਬੇ ਕੁਚਲੇ ਵਰਗਾ ਅਤੇ ਲੋੜਵੰਦ ਬੱਚਿਆ ਲਈ ਕੀਤੇ ਉਪਰਾਲੇ ਸ਼ਲਾਘਾਯੋਗ -ਜੱਥੇ: ਨਿਮਾਣਾ
    ਲੁਧਿਆਣਾ, 15 ਅਪ੍ਰੈੱਲ (ਸਤ ਪਾਲ ਸੋਨੀ) ਜੀਤ ਕੋਨਵੈਟ ਸਕੂਲ ਮਾਡਲ ਟਾਊਨ ਵਿੱਖੇ ਜੀਤ ਫਾਊਡੇਸ਼ਨ ਦੀ ਪ੍ਰਧਾਨ ਬੀਬੀ ਸੁਖਵਿੰਦਰ ਕੋਰ ਸੁੱਖੀ ਦੀ ਅਗਵਾਈ ਵਿੱਚ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੀ ਦਾ 125ਵਾਂ ਜਨਮ ਦਿਹਾੜਾ ਬੜੇ ਹੀ ਉਤਸਾਹ ਨਾਲ  ਮਨਾਇਆ ਗਿਆ। ਸਮਾਗਮ ਦੋਰਾਨ ਮੁੱਖ ਮਹਿਮਾਨ ਯੂਥ ਅਕਾਲੀ ਦਲ ਮਾਲਵਾ ਜੋਨ-3 ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਜੱਥੇ: ਤਰਨਜੀਤ ਸਿੰਘ ਨਿਮਾਣਾ ਸ਼ਾਮਿਲ ਹੋਏ। ਜੱਥੇ: ਨਿਮਾਣਾਂ ਨੇ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੇ ਜੀਵਨ ਤੇ ਚਾਨਣਾ ਪਾਇਆ । ਇਸ ਮੋਕੇ ਜੱਥੇ: ਨਿਮਾਣਾ ਨੇ ਕਿਹਾ ਕਿ ਜੀਤ ਫਾਊਡੇਸ਼ਨ ਸਮਾਜ ਵਿੱਚ ਦੱਬੇ ਕੁਚਲੇ ਵਰਗਾ ਅਤੇ ਲੋੜਵੰਦ ਬੱਚਿਆ ਲਈ ਉੱਚ ਪੱਧਰ ਤੇ ਵਿਦਿਆ ਲਈ ਕੀਤੇ ਉਪਰਾਲੇ ਸ਼ਲਾਘਾਯੋਗ ਹਨ। ਜੱਥੇ: ਨਿਮਾਣਾ ਨੇ ਲੋੜਵੰਦ ਬੱਚਿਆ ਨੂੰ ਸਕੂਲ ਬੈਗ, ਚਾਕਲੇਟ, ਬਿਸਕੁੱਟ ਅਤੇ ਟਾਫੀਆ ਵੀ ਵੰਡੀਆ। ਸਕੂਲੀ ਬੱਚਿਆ ਨੇ ਡਾਂਸ ਮੁਕਾਬਲੇ, ਪੇਟਿੰਗ ਮੁਕਾਬਲੇ ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਮੋਕੇ ਹਰਜਿੰਦਰ ਕੋਰ ਬਜਾਜ, ਪ੍ਰਿੰਸੀਪਲ ਅੰਜਨਾ, ਜਸਵਿੰਦਰ ਕੋਰ, ਮੈਡਮ ਸੋਨੀਆ, ਮੈਡਮ ਪਰਮਿੰਦਰ ਕੋਰ, ਸੁਦੇਸ਼ ਕੋਰ, ਗੁਰਮੀਤ ਕੋਰ , ਇੰਦਜਰੀਤ ਕੋਰ ਜੋਹਲੀ, ਜਸਵੰਤ ਸਿੰਘ, ਦਰਸ਼ਨ ਸਿੰਘ , ਅਮਰ ਸਿੰਘ ਆਦਿ ਹਾਜ਼ਿਰ ਸਨ।