ਆਨਾਜ ਮੰਡੀ ਚ ਲਿਫਟਿੰਗ ਨਾ ਹੋਣ ਕਾਰਨ ਲੱਗੇ ਬੋਰੀਆਂ ਦੇ ਅੰਬਾਰ ਮੰਡੀ ਚ ਆਈ ੭੩੧੭੧ ਮੀਟਰਿਕ ਟਨ ਕਣਕ

On: 19 April, 2016

ਰਾਜਪੁਰਾ ੧੮ ਅਪ੍ਰੈਲ (ਧਰਮਵੀਰ ਨਾਗਪਾਲ) ਇਥੋ ਦੀ ਆਨਾਜ ਮੰਡੀ ਵਿੱਚ ਲਿਫਟਿੰਗ ਨਾ ਹੋਣ ਕਾਰਨ ਮੰਡੀ ਚ ਥਾਂ ਥਾਂ ਤੇ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ |ਕਿਸਾਨ ਆਪਣੀ ਜਿਣਸ ਮੰਡੀਆਂ ਦੀਆਂ ਸੜਕਾਂ ਤੇ ਸੁੱਟਣ ਲਈ ਮਜਬੂਰ ਹੋਏ ਪਏ ਹਨ |ਇਸ ਦੇ ਨਾਲ ਹੀ ਆੜਤੀਆਂ ਦੀ ਪੇਮੈਟ ਦਾ ਅਤੀ ਮਾੜਾ ਹਾਲ ਹੈ |ਕਈ ਏਜੰਸੀਆਂ ਦਾ ਹਾਲੇ ਤੱਕ ਧੇਲਾ ਨੀ ਆਇਆ ਸਿਰਫ ਐਫ ਸੀ ਆਈ ਦੀ ਪੇਮੈਟ ੭ ਅਪ੍ਰੈਲ ਤੱਕ ਆਈ ਹੈ |ਜਾਣਕਾਰੀ ਮੁਤਾਬਿਕ ਆਨਾਜ ਮੰਡੀ ਵਿੱਚ ਲਿਫਟਿੰਗ ਦੀ ਕਛੂਆ ਚਾਲ ਚੁਕਾਈ ਕਾਰਨ ਥਾਂ ਥਾਂ ਤੇ ਕਣਕ ਦੇ ਢੇਰ ਲੱਗੇ ਪਏ ਹਨ|ਜਿਸ ਕਾਰਨ ਕਿਸਾਨਾਂ ਨੂੰ ਆਪਣੀ ਫਸਲ ਸੁੱਟਣ ਲਈ ਬਹੁਤ ਅੋਖ ਮਹਿਸੂਸ ਹੋ ਰਹੀ ਹੈ |ਆਨਾਜ ਮੰਡੀ ਵਿੱੱਚ ਅੱਜ ਤੱਕ ੭੩੧੭੧ ਮੀਟਰਿਕ ਟਨ ਕਣਕ ਆਈ ਹੈ ਜਦ ਕਿ ਬੀਤੇ ਵਰੇ  ਅੱਜ ਤੱਕ ਕੇਵਲ ੩੧੮੦ ਮੀਟਰਿਕ ਟਨ ਕਣਕ ਆਈ ਸੀ |ਇਕ ਅੰਦਾਜੇ  ਮੁਤਾਬਿਕ ਆਨਾਜ ਮੰਡੀ ਚ ੯ ਲੱਖ ਕਵਿੰਟਲ ਕਣਕ ਆਈ ਹੈ ਅਤੇ ਜਿਸ ਵਿੱਚ ਕੇਵਲ ੫ ਲੱਖ ੬੨ ਹਜਾਰ ਕਵਿੰਟਲ ਕਣਕ ਚੁਕੀ ਗਈ ਹੈ | ਕਈ ਆੜਤੀਆਂ ਨੇ ਦੱਸਿਆ ਹੈ ਕਿ ਉਹਨਾਂ ਦੀ ਪੇਮੈਟ ਦਾ ਬਹੁਤ ਹੀ ਬੁਰਾ ਹਾਲ ਹੈ |ਮਾਰਕੀਟ ਕਮੇਟੀ ਦੇ ਅਫਸਰਾਂ ਦੇ ਦੱਸਣ ਮੁਤਾਬਿਕ ਐਫ ਸੀ ਆਈ ਦੀ ੭ ਅਪ੍ਰੈਲ ਤੱਕ ਦੀ ਪੇਮੈਟ ਆਈ ਹੈ ਅਤੇ ਬਾਕੀ ਦੀਆਂ ਤਿੰਨ ਏਜੰਜੀਆਂ ਪਨਗ੍ਹੇਲ,ਅਗਰੋ ਅਤੇ ਵੇਅਰ ਹਾਉਸ ਦੀ ਪੇਮੈਟ ਦੀ ਮਾੜਾ ਹਾਲ ਹੈ |ਪਤਾ ਲੱਗਾ ਹੈ ਕਿ ਮਾਰਕਫੈਡ ਅਤੇ ਪਨਸਪ ਏਜੇਸੀਆਂ ਖਰੀਦ ਨਹੀ ਕਰ ਰਹੀਆਂ ਹਨ|ਆਨਾਜ ਮੰਡੀ ਚ ਕਣਕ ਲੈ ਕੇ ਆਏ ਕਿਸਾਨ ਸੁਰਜੀਤ ਸਿੰਘ, ਗੁਰਦੇਵ ਸਿੰਘ,ਮੇਵਾ ਸਿੰਘ, ਰਾਮ ਚੰਦ ,ਹਰਜੀਤ ੰਿਸੰਘ ,ਬਲਬੀਰ ਸਿੰਘ, ਮੱਘਰ ਸਿੰਘ ਨੇ ਕਿਹਾ ਕਿ ਸਰਕਾਰ ਦੀ ਆਨਾਜ ਦੀ ਚੁਕਾਈ ਅਤੇ ਪੇਮੈਟ ਦੀ ਗੱਡੀ ਲੀਹ ਤੋ ਉਤਰੀ ਪਈ ਹੈ|ਉਹਨਾਂ -ਕਿਹਾ ਕਿ ਕਿਸਾਨਾਂ ਨੂੰ ਕਣਕ ਮੰਡੀ ਦੀਆਂ ਸੜਕਾਂ ਤੇ ਸੁੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ ,ਇਸ ਸੰਬੰਧੀ ਸੰਪਰਕ ਕਰਨ ਤੇ ਮਾਰਕੀਟ ਕਮੇਟੀ ਦੇ ਸੈਕਟਰੀ ਸ੍ਰ ਕੁਲਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਐਤਕੀ ਕਣਕ ਇਕ ਦਮ ਮੰਡੀ ਚ ਆਉਣ ਕਾਰਨ ਦਿੱਕਤ  ਆ ਗਈ ਹੈ,ਬਸ ਥੋੜੇ ਦਿਨਾਂ ਵੱਚ ਸਭ ਕੁੱਝ ਠੀਕ ਹੋ ਜਾਵੇਗਾ | ਅੱਜ ਕੱਲ ਪੀਕ ਸੀਜਨ ਹੈ ਕਣਕ ਆ ਜਿਆਦਾ ਰਹੀ ਹੈ ਤੇ ਉਸ ਹਿਸਾਬ ਨਾਲ ਚੁਕਾਈ ਨਹੀ ਹੋ ਰਹੀ ਹੈ ਉਹਨਾਂ ਮੰਨਿਆ ਕਿ ਪੇਮੈਟ ਦਾ ਹਾਲ ਤਾਂ ਮਾੜਾ ਹੈ| ਪਰ ਬਹੁਤ ਜਲਦ ਪੇਮੈਟ ਆ ਜਾਵੇਗੀ । 

Section: