ਰਾਜਪੁਰਾ ਵਿੱਚ ਸਿਹਤ ਵਿਭਾਗ ਵਲੋਂ ੪ ਦੁਕਾਨਾਂ 'ਤੇ ਕੀਤੀ ਛਾਪੇਮਾਰੀ

On: 25 April, 2016

ਰਾਜਪੁਰਾ, ੨੫ ਅਪ੍ਰੈਲ (ਧਰਮਵੀਰ ਨਾਗਪਾਲ) ਸਿਹਤ ਵਿਭਾਗ ਦੀ ਟੀਮ ਵਲੋਂ ਜਿਲ੍ਹਾ ਫੂਡ ਸੈਫਟੀ ਅਫਸਰ ਡਾ.ਗਗਨਦੀਪ ਕੋਰ ਦੀ ਅਗਵਾਈ ਵਿੱਚ ਟਾਉਂਨ ਅਤੇ ਸਹਿਰ ਦੀਆਂ ਚਾਰ ਦੁਕਾਨਾਂ 'ਤੇ ਛਾਪਾਮਾਰੀ ਕਰਕੇ ੭ ਸੈਂਪਲ ਭਰ ਕੇ ਸੀਲ ਕਰਨ ਤੋਂ ਬਾਅਦ ਆਪਣੇ ਨਾਲ ਲੈ ਗਏ ।ਸਹਿਰ ਵਿੱਚ ਸਿਹਤ ਵਿਭਾਗ ਦੀ ਟੀਮ ਦਾ ਬਾਜਾਰ ਵਿੱਚ ਆਉਣ ਦਾ ਸਮਾਚਾਰ ਫੈਲਦੇ ਹੀ ਦੁਕਾਨਦਾਰਾਂ ਵਿੱਚ ਹੜਕੰਪ ਮੱਚ ਗਿਆ ਅਤੇ ਦੁਕਾਨਦਾਰ ਦੁਕਾਨਾਂ ਬੰਦ ਕਰਕੇ ਰਫੂ ਚੱਕਰ ਹੋ ਗਏ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਫੂਡ ਸੈਫਟੀ ਅਫਸਰ ਡਾ.ਗਗਨਦੀਪ ਕੋਰ ਨੇ ਦੱਸਿਆ ਕਿ ਵਿਭਾਗ ਦੇ ਆਦੇਸ਼ਾਂ 'ਤੇ ਖਾਣ ਪੀਣ ਦੀਆਂ ਵਸਤੂਆਂ ਦੇ ਸੈਂਪਲ ਲੈਣ ਲਈ ਅੱਜ ਰਾਜਪੁਰਾ ਸਹਿਰ ਵਿੱਚ ਪੰਜਾਬ ਡਿਪਾਟਰਮੈਂਟਲ ਸਟੋਰ, ਟਾਉਨ ਵਿੱਚ ਤਰੁਣ ਕਰਿਆਨਾ ਸਟੋਰ, ਗੋਪਾਲ ਦਾਸ ਐਂਡ ਸੰਨਜ ਅਤੇ ਚੰਦਰਭਾਨ ਦੇਵ ਰਾਜ ਆਦਿ ਦੁਕਾਨ 'ਤੇ ਪਹੁੰਚ ਕੇ ਦੁਕਾਨਾਂ ਤੋਂ ਗੁੜ, ਦੇਸ਼ੀ ਘੀ, ਸਰੋਂ ਦਾ ਤੇਲ ਸਮੇਤ ਕਰੀਬ ੭ ਸੈਂਪਲ ਭਰੇ ਗਏ ਹਨ। ਜਿੰਨ੍ਹਾਂ ਨੂੰ ਜਾਂਚ ਦੇ ਲਈ ਲੈਬ ਵਿੱਚ ਭੇਜਿਆ ਜਾਵੇਗਾ ਅਤੇ ਸੈਂਪਲ ਵਿੱਚ ਜੇਕਰ ਕੋਈ ਗੜਬੜੀ ਪਾਈ ਗਈ ਤਾਂ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ।ਇਸ ਮੋਕੇ ਸਿਹਤ ਵਿਭਾਗ ਦੀ ਟੀਮ ਨਾਲ ਡਾ.ਅਨਿਲ ਕੁਮਾਰ, ਸੰਦੀਪ ਸਿੰਘ ਸਮੇਤ ਹੋਰ ਵੀ ਮੋਜੂਦ ਸਨ

Section: