ਜੱਥੇ : ਨਿਮਾਣਾ ਵੱਲੋ ਅੱਖਾ ਦੇ ਫ੍ਰੀ ਚੈਕਅਪ ਅਤੇ ਮੈਡੀਕਲ ਕੈਪ ਦਾ ਉਦਘਾਟਨ ਫ੍ਰੀ ਚੈਕਅਪ ਕੈਪ ਦੋਰਾਨ 350 ਮਰੀਜਾ ਦੀ ਜਾਂਚ

On: 28 April, 2016

   ਲੁਧਿਆਣਾ, 27 ਅਪ੍ਰੈੱਲ  (ਸਤ ਪਾਲ ਸੋਨੀ) ਗੁਰਦੁਆਰਾ ਸ਼ਤਰੰਜ ਸਾਹਿਬ ਪਿੰਡ ਬਸੀਆ ਵਿੱਖੇ ਬਾਬੇ ਸ਼ਹੀਦਾ ਐਬੂਲਸ ਫ੍ਰੀ ਸੇਵਾ (ਰਜਿ:) ਅਤੇ ਗੁਰਮੁੱਖ ਸੇਵਾ ਲਹਿਰ ਵੱਲੋ ਬਲਵਿੰਦਰ ਸਿੰਘ ਭੱਠਲ ਅਤੇ ਪ੍ਰਧਾਨ ਜਸਵੰਤ ਸਿੰਘ ਦੇ ਸਹਿਯੋਗ ਨਾਲ ਅੱਖਾ ਦਾ ਫ੍ਰੀ ਚੈਕਅਪ ਕੈਪ ਸ਼ੰਕਰਾ ਆਈ ਹਸਪਤਾਲ ਮੁੱਲਾਪੁਰ ਦੀ ਟੀਮ ਵੱਲੋ ਲਗਾਇਆ ਗਿਆ । ਇਸ ਸਮੇ ਕੈਪ ਦਾ ਉਦਘਾਟਨ ਉੱਘੇ ਸਮਾਜ ਸੇਵਕ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇ: ਤਰਨਜੀਤ ਸਿੰਘ ਨਿਮਾਣਾ ਨੇ ਕੀਤਾ। ਇਸ ਮੋਕੇ ਸੰਬੋਧਨ ਕਰਦੇ ਜੱਥੇ: ਤਰਨਜੀਤ ਸਿੰਘ ਨਿਮਾਣਾ ਅਤੇ ਬਲਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਜੇਕਰ ਕੋਈ ਸਾਡੀਆ ਅੱਖਾ ਨਾਲ ਦੁਨੀਆ ਦੇਖ ਸਕੇਗਾ ਸਾਡੇ ਲਈ ਬਹੁਤ ਵੱਡਾ ਕਰਮ ਹੈ। ਉਨਾਂ ਕਿਹਾ ਕਿ ਜਦ ਕਿਸੇ ਦੀ ਮੋਤ ਹੋ ਜਾਦੀ ਹੈ ਤਾ 6 ਘੰਟੇ ਤੱਕ ਅੱਖਾ ਵਿੱਚ ਜਾਨ ਰਹਿੰਦੀ ਹੈ । ਇਸ ਲਈ 6 ਘੰਟੇ ਦੇ ਅੰਦਰ 2 ਅੱਖਾ ਕਿਸੇ ਲੋੜਵੰਦ ਇਨਸਾਨ ਨੂੰ ਦੇ ਕੇ ਅਸੀ ਨਵੀ ਜਿੰਦਗੀ ਦੇ ਸਕਦੇ ਹਾਂ। ਇਸ ਮੋਕੇ ਸ਼ੰਕਰਾ ਆਂਈ ਹਸਪਤਾਲ ਦੇ ਡਾ: ਤੰਨੂਰਾਜ ਸਿੰਘ, ਡਾ: ਮਨਪ੍ਰੀਤ ਸਿੰਘ ਅਤੇ ਟੀਮ ਵੱਲੋ 350 ਮਰੀਜਾ ਦਾ ਫ੍ਰੀ ਚੈਕਅਪ ਕੀਤਾ ਗਿਆ। ਜਿਨਾ ਵਿੱਚ 30 ਮਰੀਜਾ ਨੂੰ ਲੈਨਜ ਪਾਉਣ ਲਈ ਚੁਣਿਆ ਗਿਆ। ਇਸ ਮੋਕੇ ਲੋੜਵੰਦਾ ਨੂੰ ਲੈਨਜ ਅਤੇ ਐਨਕਾ ਫ੍ਰੀ ਦਿੱਤੀਆ ਗਈਆ। ਇਸ ਮੋਕੇ ਤੇ ਦਵਿੰਦਰ ਸਿੰਘ ਨਤ, ਪ੍ਰੀਤਪਾਲ ਸਿੰਘ ਹੈਪੀ, ਦਵਿੰਦਰ ਸਿੰਘ ਗਿੱਲ, ਪੰਚ ਜਗਦੇਵ ਸਿੰਘ, ਪੰਚ ਨਛੱਤਰ ਸਿੰਘ, ਪ੍ਰਿੰ: ਅਵਤਾਰ ਸਿੰਘ, ਡਾ: ਮਿੰਦਰ ਸਿੰਘ, ਮਨਿੰਦਰ ਸਿੰਘ ਲੱਕੀ ਅਮਰਜੀਤ ਸਿੰਘ ਕਲਸੀ  ਆਦਿ ਹਾਜ਼ਿਰ ਸਨ।

Section: