ਜ਼ਿਊਲਰਾਂ ਦੀਆਂ ਮੰਗਾਂ ਪ੍ਰਤੀ ਅੰਸਵੇਦਨਸ਼ੀਲ ਬਣੀ ਹੋਈ ਹੈ ਕੇਂਦਰ ਸਰਕਾਰ: ਦੀਵਾਨ

On: 6 April, 2016

ਜ਼ਿਊਲਰਾਂ ਦੀ ਭੁੱਖ ਹੜਤਾਲ 'ਚ ਹੋਏ ਸ਼ਾਮਿਲ, ਕੀਤਾ ਸਮਰਥਨ

ਲੁਧਿਆਣਾ 5 ਅਪ੍ਰੈਲ (ਸਤ ਪਾਲ ਸੋਨੀ)  ਲੁਧਿਆਣਾ, 5 ਅਪ੍ਰੈਲ: ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਜ਼ਿਲਾ ਕਾਂਗਰਸ ਪ੍ਰਧਾਨ ਪਵਨ ਦੀਵਾਨ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਅਗਵਾਈ ਵਾਲੀ ਕੇਂਦਰ ਦੀ ਐਨ.ਡੀ.ਏ ਸਰਕਾਰ ਜ਼ਿਊਲਰਾਂ ਦੀਆਂ ਮੰਗਾਂ ਪ੍ਰਤੀ ਅਸੰਵੇਦਨਸ਼ੀਲ ਬਣੀ ਹੋਈ ਹੈ। ਜਦਕਿ ਕੇਂਦਰ 'ਚ ਭਾਜਪਾ ਦੀ ਭਾਈਵਾਲ ਅਕਾਲੀ ਦਲ ਸਿਰਫ ਮਗਰਮੱਛ ਦੇ ਅੱਥਰੂ ਵਗਾਉਣ ਦਾ ਕੰਮ ਕਰ ਰਹੀ ਹੈ, ਜਿਹੜੀ ਪੰਜਾਬ 'ਚ ਜ਼ਿਊਲਰਾਂ ਦੀਆਂ ਮੰਗਾਂ ਦਾ ਸਮਰਥਨ ਕਰ ਰਹੀ ਹੈ, ਲੇਕਿਨ ਦਿੱਲੀ 'ਚ ਕੇਂਦਰ ਦੇ ਨਾਲ ਖੜੀ ਹੈ।
    ਇਸ ਲੜੀ ਹੇਠ ਜਿਊਲਰੀ 'ਤੇ ਇਕ ਪ੍ਰਤੀਸ਼ਤ ਦੀ ਐਕਸਾਈਜ ਡਿਊਟੀ ਤੇ 2 ਲੱਖ ਤੱਕ ਦੇ ਲੈਣਦੇਣ 'ਤੇ ਟੀ.ਸੀ.ਐਸ ਨੂੰ ਵਾਪਿਸ ਲਏ ਜਾਣ ਦੀ ਮੰਗ ਨੂੰ ਲੈ ਕੇ ਫੁਹਾਰਾ ਚੌਕ ਵਿਖੇ ਆਲ ਇੰਡੀਆ ਜਿਊਲਰਜ ਐਸੋਸੀਏਸ਼ਨ ਤੇ ਸਵਰਨਕਾਰ ਸੰਘ ਦੀ 35ਵੇਂ ਦਿਨ 'ਚ ਦਾਖਲ ਹੋ ਚੁੱਕੀ ਹੜ•ਤਾਲ 'ਚ ਸ਼ਾਮਿਲ ਹੋਣ ਮੌਕੇ ਦੀਵਾਨ ਨੇ ਜਿਊਲਰਾਂ ਦੀਆਂ ਦਾ ਮੰਗਾਂ ਦਾ ਸਮਰਥਨ ਕੀਤਾ। ਜ਼ਿਕਰਯੋਗ ਹੈ ਕਿ ਲੜੀਵਾਰ ਭੁੱਖ ਹੜ•ਤਾਲ ਹੇਠ ਮੰਗਲਵਾਰ ਨੂੰ ਜਗਜੀਤ ਸਿੰਘ, ਤਜਿੰਦਰ ਸਿੰਘ, ਜਗਜੀਤ ਸਿੰਘ ਜੱਗਾ ਆਦਿ ਧਰਨੇ 'ਤੇ ਬੈਠੇ ਹਨ।
ਇਸ ਮੌਕੇ ਦੀਵਾਨ ਨੇ ਕਿਹਾ ਕਿ ਇਕ ਵਾਰ ਫਿਰ ਤੋਂ ਭਾਜਪਾ ਤੇ ਅਕਾਲੀ ਦਲ ਦੋਨਾਂ ਦੇ ਦੁਹਰੇ ਚੇਹਰੇ ਸਾਹਮਣੇ ਆ ਗਏ ਹਨ। ਉਨਾਂ ਨੇ ਕਿਹਾ ਕਿ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪਹਿਲਾਂ ਵਿਰੋਧੀ ਧਿਰ 'ਚ ਰਹਿ ਕੇ ਜਿਊਲਰਾਂ 'ਤੇ ਐਕਸਾਈਜ ਡਿਊਟੀ ਲਗਾਉਣ ਦਾ ਵਿਰੋਧ ਕਰ ਰਹੇ ਸਨ,  ਉਨਾਂ ਨੇ ਸੱਤਾ 'ਚ ਆਉਣ ਤੋਂ ਬਾਅਦ ਇਸਦਾ ਸਮਰਥਨ ਕਰ ਦਿੱਤਾ ਹੈ। ਵਿੱਤ ਮੰਤਰੀ ਅਰੂਨ ਜੇਤਲੀ ਜਿਊਲਰੀ ਦੇ ਕਾਰੋਬਾਰ ਨੂੰ ਨੁਕਸਾਨ ਪਹੁੰਚਾਉਣ ਦਾ ਕੰਮ ਕਰ ਰਹੇ ਹਨ। ਜਦਕਿ ਅਕਾਲੀ ਦਲ ਇਕ ਪਾਸੇ ਜਿਊਲਰਾਂ ਦਾ ਸਮਰਥਨ ਕਰ ਰਿਹਾ ਹੈ, ਤਾ ਦੂਜੇ ਹੱਥ ਪੁਲਿਸ ਰਾਹੀਂ ਉਨਾਂ 'ਤੇ ਲਾਠੀਆਂ ਵਰਾ ਕੇ ਅਤੇ ਕੇਂਦਰ 'ਚ ਭਾਜਪਾ ਦਾ ਪੱਖ ਲੈ ਕੇ ਉਹ ਜਿਊਲਰਾਂ ਦੀਆਂ ਉਚਿਤ ਮੰਗਾਂ ਨੂੰ ਕੁਚਲਣ ਦਾ ਕੰਮ ਵੀ ਕਰ ਰਿਹਾ ਹੈ।
     ਉਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਜਿਊਲਰਾਂ ਦੀਆਂ ਮੰਗਾਂ ਦਾ ਹਰ ਪੱਧਰ 'ਤੇ ਸਮਰਥਨ ਕਰੇਗੀ। ਇਸ ਦੌਰਾਨ ਦੀਵਾਨ ਨਾਲ ਹੋਰਨਾਂ ਤੋਂ ਇਲਾਵਾ ਪਲਵਿੰਦਰ ਤੱਗੜ, ਸਤਵਿੰਦਰ ਜਵੱਦੀ, ਅਵਤਾਰ ਸਿੰਘ ਕੰਡਾ, ਨਵਨੀਸ਼ ਮਲਹੋਤਰਾ, ਰੋਹਿਤ ਪਾਹਵਾ, ਰਮੇਸ਼ ਹਾਂਡਾ, ਓਂਕਾਰ ਚੰਦ ਸ਼ਰਮਾ, ਕਮਲ ਸ਼ਰਮਾ, ਬਲਵਿੰਦਰ ਬੇਦੀ ਵੀ ਮੌਜ਼ੂਦ ਰਹੇ।
 

Section: