ਫੌਜੀ ਕੈਂਪ ਬੱਦੋਵਾਲ ਵਿਖੇ ਹੰਗਾਮੀ ਹਾਲਤ ਸੰਬੰਧੀ ਅਭਿਆਸ

On: 1 July, 2016

ਲੁਧਿਆਣਾ, 30 ਜੂਨ (ਸਤ ਪਾਲ ਸੋਨੀ) ਸਥਾਨਕ ਫੌਜੀ ਕੈਂਪ ਬੱਦੋਵਾਲ ਵਿਖੇ ਅੱਜ ਅੱਗ ਲੱਗਣ ਵਾਲੀਆਂ ਘਟਨਾਵਾਂ ਦਾ ਮੁਕਾਬਲਾ ਕਰਨ ਲਈ ਇੱਕ ਅਭਿਆਸ ਕੀਤਾ ਗਿਆ। ਇਸ ਅਭਿਆਸ ਵਿੱਚ ਫੌਜ, ਹਵਾਈ ਫੌਜ ਅਤੇ ਜ਼ਿਲਾ ਪ੍ਰਸਾਸ਼ਨ ਦੇ ਅਧਿਕਾਰੀਆਂ ਅਤੇ ਟੀਮਾਂ ਵੱਲੋਂ ਭਾਗ ਲਿਆ ਗਿਆ। ਇਸ ਅਭਿਆਸ ਦਾ ਮੁੱਖ ਮਕਸਦ ਕਿਸੇ ਹੰਗਾਮੀ ਹਾਲਾਤ ਵਿੱਚ ਕੈਂਪ ਦੇ ਬਾਹਰੋਂ ਸਹਾਇਤਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਦੀ ਪੜਚੋਲ ਕਰਨਾ ਸੀ। ਜਿਸ ਵਿੱਚ ਸਫ਼ਲਤਾ ਮਿਲੀ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਦੀ ਅਗਵਾਈ ਵਿੱਚ ਜ਼ਿਲ•ਾ ਪ੍ਰਸਾਸ਼ਨ ਵੱਲੋਂ ਇਸ ਮੌਕੇ ਮਿਲੇ ਹੰਗਾਮੀ ਸੰਦੇਸ਼ 'ਤੇ ਤੁਰੰਤ ਹਰਕਤ ਕੀਤੀ ਅਤੇ ਬਣਦੀ ਡਿਊਟੀ ਨਿਭਾਈ। ਇਹ ਜਾਣਕਾਰੀ ਪ੍ਰਬੰਧਕੀ ਅਫ਼ਸਰ ਲੈਫ਼ਟੀਨੈੱਟ ਕਰਨਲ ਸ੍ਰੀ ਡੀ. ਐੱਸ. ਰਾਓ ਨੇ ਦਿੱਤੀ।