ਮਾਝੈ ਦੀ ਧਰਤੀ ਤੇ ਉਭਰਦਾ ਧਾਰਮਿਕ ਕਥਾਵਾਚਕ ਭਾਈ ਵਿਸ਼ਾਲ ਸਿੰਘ

On: 19 June, 2016

ਬੈਲਜੀਅਮ ੧੮ ਜੂੰਨ (ਹਰਚਰਨ ਸਿੰਘ ਢਿੱਲੋਂ) ਗੁਰੂਆਂ ਪੀਰਾਂ ਦੀ ਚਰਨ ਛੋਹ ਧਰਤੀ ਪੰਜਾਬ ਜਿਸ ਨੂੰ ਦੁਨੀਆਂ ਦੇ ਹਰ ਕੋਨੇ ਪ੍ਰਦੇਸਾਂ ਵਿਚ ਵੱਸਦਾ ਹਰ ਪੰਜਾਬੀ ਦਿਲੋ ਪਿਆਰ ਕਰਦਾ ਹੋਇਆ ਆਪਣਿਆ ਨੂੰ ਮਿਲਣ ਦੀ ਤਾਂਗ ਵਿਚ ਪੰਜਾਬ ਜਾਂਦਾ ਹੈ ਉਥੈ ਗੁਰੂ ਸਾਹਿਬਾਂ ਵਲੋ ਉਸਾਰੇ ਨੱਗਰ-ਤੀਰਥ ਸਥਾਨਾਂ ਦੀ ਯਾਤਰਾ ਕਰਨ ਵਿਚ ਮੰਨ ਦੀਆ ਉਮੰਗਾਂ ਦੀ ਪੂਰਤੀ ਕਰਦਾ ਹੋਇਆ ਚੰਗੇ ਭਾਗ ਸਮਝਦਾ ਹੋਇਆ ਅੱਠ ਸੱਠ ਤੀਰਥ ਸ੍ਰੀ ਹਰਮੰਦਰ ਸਾਹਿਬ "ਦਰਬਾਰ ਸਾਹਿਬ" ਅੰਮ੍ਰਿਤਸਰ ਦੇ ਦਰਸ਼ਨਾ ਨੂੰ ਜਰੂਰ ਜਾਂਦਾ ਹੈ "ਡਿੱਠੈ ਸਭੈ ਥਾਵ ਨਹੀ ਤੁਧ ਜੇਹਿਆ" ਗੁਰੂ ਦਰਸ਼ਨਾ ਦੇ ਨਾਲ ਮੰਨ ਦੀ ਸ਼ਾਤੀ ਪ੍ਰਾਪਤ ਕਰਦਾ ਹੋਇਆ ਆਪ ਮੁਹਾਰੇ ਕਹਿ ਉਠੀਦਾ ਹੈ ਕਿ ਅਜਿਹਾ ਅਨੰਦ ਕਦੇ ਨਹੀ ਆਇਆ ਜੋ ਅੱਜ ਇਥੈ ਦਰਬਾਰ ਸਾਹਿਬ ਵਿਚ ਗੁਰਬਾਣੀ ਕੀਰਤਨ ਸੁਣ ਕੇ ਹਰਿਮੰਦਰਾਂ ਦੇ ਦਰਸ਼ਨ ਕਰਕੇ ਆਇਆ ਹੈ, ਅੱਠੈ ਪਹਿਰ ਗੁਰਬਾਣੀ ਕੀਰਤਨ ਰੂੰਹ ਦੀ ਖੁਰਾਕ ਐਨੀ ਅਨੈਰਜੀ ਕਿਤੋ ਵੀ ਪ੍ਰਾਪਤ ਨਹੀ ਹੋਈ, ਦੁਨੀਆਂ ਵਿਚ ਬਹੁਤ ਸਾਰੇ ਅਜਿਹੇ ਇੰਨਸਾਨ ਹਨ ਜਿਹਨਾ ਤੋ ਮੌਕੇ ਦੇ ਹਲਾਤਾ ਨੇ ਇਹ ਦਰਸ਼ਨ ਇਸ਼ਨਾਨ ਖੋਹ ਲਏ ਹਨ ਉਹ ਇਹਨਾ ਦਰਸ਼ਨ ਇਸ਼ਨਾਨਾ- ਤੀਰਥ ਅਸਥਾਨਾ ਦੇ ਦਰਸ਼ਨਾ ਨੂੰ ਤਰਸਦੇ ਹਨ, ਭਾਵੇ ਸਰੀਰ ਕਰਕੇ ਅਜਿਹੇ ਬਨਵਾਸ ਕੱਟ ਰਹੇ ਇਨਸਾਨਾ ਨੂੰ ਦਰਸ਼ਨ ਨਹੀ ਹੂੰਦੇ ਪਰ ਮੰਨ ਕਰਕੇ ਉਹ ਗੁਰੂ ਚਰਨਾ ਵਿਚ ਜਾ ਮੀਡੀਏ ਰਾਹੀ ਹਾਜਰੀ ਜਰੂਰ ਲਗਵਾ ਲੈਦੇ ਹਨ, ਟੈਲੀਵੀਜਨ ਰੇਡੀਉ ਅਤੇ ਸ਼ੋਸ਼ਲ ਮੀਡੀਏ ਦੇ ਪ੍ਰਚਾਰ ਰਾਹੀ ਮੰਨ ਤਰਿਪਤ ਕਰਨ ਵਿਚ ਮਦਦ ਮਿਲ ਜਾਂਦੀ ਹੈ, ਮੀਡੀਏ ਰਾਹੀ ਸਾਰੀ ਦੁਨੀਆਂ ਵਿਚ ਵਸਦੇ ਸਰੀਰਾਂ ਤੱਕ ਕਥਾਂ ਰਾਹੀ ਗੁਰੂ ਇਤਿਹਾਸ ਪਹੂੰਚਾਉਣ ਲਈ ਬਹੁਤ ਸਾਰੇ ਕਥਾਂ ਵਾਚਿਕਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਹਨਾ ਵਿਚ ਨੌਜੁਆਨ ਬਹੁਤ ਸੂਝਵਾਨ ਹੋਣਹਾਰ ਗੁਰੂ ਦਾ ਸਿੱਖ "ਭਾਈ ਵਿਸ਼ਾਲ ਸਿੰਘ ਜੀ"  ਜੋ ਹਰ ਰੋਜ ਸੰਗਤ ਟੀਵੀ ਤੇ ਯੂਰਪ ਦੇ ਸ਼ਾਮੀ ੯.੩੦ ਤੋ ਇੱਕ ਘੰਟਾ ਕਥਾ ਰਾਹੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੀਵਨ ਕਥਾ -ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪ੍ਰਸੰਗ ਸੰਪੂੰਰਨ ਸ਼ਹੀਦੀ ਸਾਕਾ ਬਿਆਨ ਕੀਰਦੇ ਹਨ ਤਾਂ ਸੁਣਦਿਆ ਲਗਦਾ ਹੈ ਕਿ ਉਸ ਸਮੇ ਆਪਾ aਥੈ ਹੀ ਮੌਜੂਦ ਹਾਂ ਮੰਨ ਆਪ ਮੁਹਾਰੇ ਵੈਰਾਗ ਵਿਚ ਚਲਾ ਜਾਂਦਾ ਹੈ,ਹਰ ਕਥਾਕਾਰ ਦਾ ਪ੍ਰਸੰਗ ਸੁਣਾਉਣ ਦਾ ਤਰੀਕਾ ਵੱਖਰਾ ਹੂੰਦਾ ਹੈ ਭਾਈ ਵਿਸ਼ਾਲ ਸਿੰਘ ਜੀ ਕਥਾ ਕਰਦੇ ਕਰਦੇ ਸੰਗਤਾਂ ਨੂੰ ਨਾਲ ਨਾਲ ਨਾਮ ਵੀ ਜਪਾਈ ਜਾਂਦੇ ਹਨ, ਸੁਰਤੀ ਬਿਰਤੀ ਉਥੈ ਲੈ ਜਾਂਦੇ ਹਨ ਕਿ ਜਿਵੇ ਅਸੀ ਉਸ ਮੌਕੇ ਤੇ ਮੌਜੂਦ ਹੋਈਏ-ਆਪਣੀਆਂ ਅੱਖਾਂ ਨਾਲ ਉਹ ਵਾਰਤਾ ਦੇਖ ਰਹੇ ਹੋਈਏ, ਅਜੋਕੇ ਦਿਨਾ ਵਿਚ ਛੇਵੇ ਪਾਤਿਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਲੋ ਸਤਿਕਾਰੇ ਹੋਏ "ਬਿੱਦੀ ਚੰਦ ਛੀਨਾ- ਗੁਰੂ ਕਾ ਸੀਨਾ" ਜੀ ਦਾ ਇਤਿਹਾਸ ਮੁਗਲ ਬਾਦਸ਼ਾਹ ਸ਼ਾਹ ਜਹਾਨ ਦੀ ਹਕੂੰਮਤ ਸਮੇ ਲਹੌਰ ਦੇ ਸ਼ਾਹੀ ਕਿਲ੍ਹੇ ਵਿਚੋ ਦਰਿਆਈ ਘੋੜੇ "ਦਿਲਬਾਗ ਅਤੇ ਗੁੱਲਬਾਗ" ਕਿਸ ਵਿਉਤ ਅਤੇ ਦਲੇਰੀ ਚਤਰਬੁੱਧੀ ਸਿਆਣਪ ਵਰਤ ਕੇ ਲਿਆਦੇ, ਅਤੇ ਪੱਟੀ ਦੇ ਕਿਲ੍ਹੇ ਚੋ ਕੀਮਤੀ ਦੁਸ਼ਾਲੇ ਲਿਆਉਣੇ ਪਿਛੋ ਮੁਗਲ ਸਿਪਾਹੀਆਂ ਦਾ ਪਿਛਾ ਕਰਨਾ ਅਤੇ ਭਾਈ ਬਿੱਦੀ ਚੰਦ ਜੀ ਵਲੋ ਗੁਰੂ ਸਾਹਿਬ ਜੀ ਨੂੰ ਧਿਆ ਕੇ ਬਲਦੀ ਅੱਗ ਦੇ ਭੱਠ ਵਿਚ ਬੈਠ ਜਾਣਾ ਅਤੇ ਗੁਰੂ ਜੀ ਕਿਰਪਾ ਨਾਲ ਬਿੱਦੀ ਚੰਦ ਜੀ ਦਾ ਵਾਲ ਵੀ ਵਿੰਗਾ ਨਹੀ ਹੋਣਾ ਪੂਰਨ ਸਿੰਖ ਦਾ ਗੁਰੂ ਪ੍ਰਤੀ ਪੂਰਨ ਵਿਸ਼ਵਾਸ ਸਦਕਾ "ਭਾਈ ਬਿੱਦੀ ਚੰਦ ਜੀ "ਹਰ ਪਰਖ ਦੀ ਘੜੀ ਵਿਚ ਪੂਰੇ ਉਤਰਦੇ ਰਹੇ, ਆਪਾ ਸਿਰਫ ਕੁਝ ਕ ਬੋਲ ਹੀ ਬੋਲ ਕੇ ਕਹਿ ਦਿੰਦੇ ਹਾਂ ਕਿ ਬਿੱਦੀ ਚੰਦ ਜੀ ਨੇ ਘੋੜੈ ਲਿਆਦੇ ਦੁਸ਼ਾਲੇ ਲਿਆਦੇ ਪਰ ਇਸ ਮਕਸਦ ਪਿਛੈ ਜਿਹੜੀ ਘਾਲਣਾ ਗੁਰੂ ਦੇ ਸਿੱਖ ਨੂੰ ਘਾਲਣੀ ਪਈ ਉਸ ਇੱਕ ਇੱਕ ਖਤਰਨਾਕ ਪੱਲ ਤੇ ਧਿਆਨ ਮਾਰੀਏ ਤਾ ਮੰਨ ਸੋਚ ਦੇ ਸਮੂੰਦਰਾਂ ਵਿਚ ਗੁਆਚ ਜਾਂਦਾ ਹੈ, ਧੰਨ ਧੰਨ ਹਨ ਉਹ ਸਿਦਕੀ ਸਿੱਖ ਅਤੇ ਧੰਨ ਧੰਨ ਹਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਆਉ ਆਪਾ ਜੀਵਨ ਦੀਆਂ ਘੜੀਆਂ ਸਫਲ ਕਰਦੇ ਹੋਏ ਸ਼ਾਮੀ ਅਤੇ ਦੁਪਿਹਰ ਦੇ ਦੀਵਾਨ ਦੀਆਂ ਗੁਰਪ੍ਰਤਾਪ ਸੂਰਜ ਗ੍ਰੰਥ ਭਾਈ ਸੰਤੋਖ ਸਿੰਘ ਜੀ ਦੀ ਰਚਨਾ ਨੂੰ "ਭਾਈ ਵਿਸ਼ਾਲ ਸਿੰਘ ਜੀ" ਪਾਸੋ ਸਰਵਣ ਕਰੀਏ, ਵਾਹਿਗੁਰੂ ਅਹਿਜੇ ਨੌਜੁਆਨ ਗੁਰਸਿੱਖ ਵੀਰ ਨੂੰ ਚੜਦੀ ਕਲਾ ਦਾ ਜੀਵਨ ਬਖਸ਼ੈ, !!