ਬੈਂਕ ਪ੍ਰਬੰਧਕਾਂ ਨੂੰ ਸੁਰੱਖਿਆ ਅਤੇ ਸਾਈਬਰ ਕਰਾਈਮ ਬਾਰੇ ਜਾਣੂ ਕਰਾਇਆ

On: 10 March, 2016

ਜ਼ਿਲਾ ਪੱਧਰੀ ਰਿਵਿਊ ਕਮੇਟੀ ਦੀ ਮੀਟਿੰਗ ਵਿੱਚ ਬੈਂਕਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ

ਲੁਧਿਆਣਾ, 10 ਮਾਰਚ (ਸਤ ਪਾਲ ਸੋਨੀ) ਵਧੀਕ ਡਿਪਟੀ ਕਮਿਸ਼ਨਰ (ਵ) ਮਿਸ ਅਪਨੀਤ ਰਿਆਤ ਅਤੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਸਥਾਨਕ) ਸ੍ਰੀ ਧਰੁਵ ਦਹੀਆ ਨੇ ਅੱਜ ਬਚਤ ਭਵਨ ਵਿਖੇ 112ਵੀਂ ਜ਼ਿਲਾ ਪੱਧਰੀ ਰਿਵਿਊ ਕਮੇਟੀ ਦੀ ਮੀਟਿੰਗ ਦੌਰਾਨ ਸਰਕਾਰੀ ਅਤੇ ਨਿੱਜੀ ਖੇਤਰ ਦੀਆਂ ਬੈਂਕਾਂ ਦੇ ਪ੍ਰਬੰਧਕਾਂ ਨੂੰ ਬੈਂਕਾਂ ਅਤੇ ਏ. ਟੀ. ਐੱਮਜ਼ ਦੀ ਸੁਰੱਖਿਆ ਲਈ ਲੋੜੀਂਦੇ ਮਾਪਦੰਡਾਂ ਅਤੇ ਸਾਈਬਰ ਕਰਾਈਮ ਬਾਰੇ ਜਾਣੂ ਕਰਾਇਆ।
    ਦੋਵਾਂ ਅਧਿਕਾਰੀਆਂ ਨੇ ਪ੍ਰਬੰਧਕਾਂ ਨੂੰ ਕਿਹਾ ਕਿ ਬੈਂਕਾਂ ਅਤੇ ਏ. ਟੀ. ਐੱਮਜ਼ ਦੀ ਸੁਰੱਖਿਆ ਅਤੇ ਰੱਖ ਰਖਾਵ ਸਾਰਿਆਂ ਦੀ ਪ੍ਰਮੁੱਖ ਜਿੰਮੇਵਾਰੀ ਹੋਣੀ ਚਾਹੀਦੀ ਹੈ। ਵਿੱਤੀ ਸਾਲ 2015-16 ਦੌਰਾਨ ਵੱਖ-ਵੱਖ ਬੈਂਕਾਂ ਅਤੇ ਵਿੱਤੀ ਏਜੰਸੀਆਂ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਕਰਨ ਲਈ ਬੁਲਾਈ ਗਈ ਇਸ ਮੀਟਿੰਗ ਦੀ ਪ੍ਰਧਾਨਗੀ ਮਿਸ ਅਪਨੀਤ ਰਿਆਤ ਨੇ ਕੀਤੀ, ਜਦਕਿ ਮੀਟਿੰਗ ਦੀ ਕਾਰਵਾਈ ਜ਼ਿਲ•ਾ ਮੈਨੇਜਰ ਲੀਡ ਬੈਂਕ ਲੁਧਿਆਣਾ ਸ੍ਰ. ਮਨਜੀਤ ਸਿੰਘ ਜੱਗੀ ਨੇ ਚਲਾਈ। ਮੀਟਿੰਗ ਵਿੱਚ ਸ੍ਰ. ਵਰਿੰਦਰਜੀਤ ਸਿੰਘ ਵਿਰਕ ਜ਼ੋਨਲ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਲੁਧਿਆਣਾ, ਭਾਰਤੀ ਰਿਜ਼ਰਵ ਬੈਂਕ ਤੋਂ ਸ੍ਰੀ ਕੇ. ਕੇ. ਸ਼ਰਮਾ, ਨਾਬਾਰਡ ਦੇ ਜ਼ਿਲਾ ਵਿਕਾਸ ਮੈਨੇਜਰ ਸ੍ਰੀ ਨਲਿਨ ਕੇ. ਰਾਏ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
    ਸ੍ਰ. ਜੱਗੀ ਨੇ ਸਾਰੀਆਂ ਬੈਂਕਾਂ ਦੀ ਪ੍ਰਗਤੀ ਰਿਪੋਰਟ ਪੜੀ, ਜਿਸ 'ਤੇ ਮੀਟਿੰਗ ਨੇ ਸੰਤੁਸ਼ਟੀ ਪ੍ਰਗਟ ਕੀਤੀ। ਮੀਟਿੰਗ ਦੌਰਾਨ ਸ੍ਰ. ਜੱਗੀ ਨੂੰ ਸੇਵਾਮੁਕਤੀ ਤੋਂ ਪਹਿਲਾਂ ਆਖ਼ਰੀ ਮੀਟਿੰਗ ਕਰਾਉਣ 'ਤੇ ਨਿੱਘੀ ਵਿਦਾਇਗੀ ਦਿੱਤੀ ਗਈ ਅਤੇ ਉਨਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਦੱਸਣਯੋਗ ਹੈ ਕਿ ਸ੍ਰ. ਜੱਗੀ 31 ਮਾਰਚ, 2016 ਨੂੰ ਸੇਵਾਮੁਕਤ ਹੋ ਰਹੇ ਹਨ।

Section: