ਪੰਜਾਬ ਸਰਕਾਰ ਸਿਹਤ ਸਹੂਲਤਾਂ ਤੇ ਕਰੋੜਾਂ ਰੁਪਏ ਖਰਚ ਰਹੀ ਹੈ ….ਵਿੰਨੀ ਮਹਾਜਨਹਸਪਤਾਲ ਚ ਟਰੋਮਾਂ,ਈ ਸੀ ਜੀ ਅਤੇ ਅਲਟਰਾਂ ਸਾਉਡ ਮਸ਼ੀਨ ਦੀ ਲੋੜ .. .. ਰਾਜ ਖੁਰਾਨਾ

On: 12 May, 2016

ਰਾਜੁਪਰਾ ੧੨ ਮਈ (ਧਰਮਵੀਰ ਨਾਗਪਾਲ) ਪੰਜਾਬ ਸਰਕਾਰ ਲੋਕਾਂ ਦੀ ਸਿਹਤ ਲਈ ਕਰੋੜਾਂ ਰੁਪਏ ਖਰਚ ਕਰ ਰਹੀ ਹੈ, ਸਰਕਾਰੀ ਹਸਪਤਾਲਾਂ ਚ ਮਰੀਜਾਂ ਲਈ ਸੂਗਰ, ਬਲੱਡ ਪਰ੍ਹੈਸ਼ਰ ਆਦਿ ਬੀਮਾਰੀਆਂ  ਦੀਆਂ ਦਵਾਈਆਂ, ਟੈਸਟ ਅਤੇ ਹੋਰ ਸਮੱਗਰੀ ਸਰਕਾਰ ਵੱਲੋ ਮੁਫਤ ਦਿੱਤੀ ਜਾਦੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਈ ਏ ਐਸ ਅਧਿਕਾਰੀ ਪ੍ਰਿੰਸੀਪਲ ਸਿਹਤ ਵਿਭਾਗ ਸ੍ਰੀਮਤੀ ਵਿੰਨੀ ਮਹਾਜਨ ਨੇ ਅੱਜ ਸਿਵਲ ਹਸਪਤਾਲ ਵਿੱਚ ਸਾਬਕਾ ਮੰਤਰੀ ਸ੍ਰੀ ਰਾਜ ਖੁਰਾਨਾਂਦੀ ਅਗਵਾਈ ਚ ਕਰਵਾਏ ਗਏ ਸਮਾਗਮ ਮੋਕੇ  ਡਾ. ਬੀ ਐਸ ਲਾਲ ਮਿੱਤਲ ਵੱਲੋ ੧੫ ਲੱਖ ਦੀ ਲਾਗਤ ਨਾਲ ਬਣਾਏ ਗਏ ਸਪ੍ਹੈਸ਼ਲ ਕਮਰਿਆਂ ਦਾ ਉਦਘਾਟਨ ਕਰਨ ਮੋਕੇ ਤੇ ਜੁੜੇ ਇੱਕੱਠ ਨੂੰ ਸੰਬੋਧਨ ਕਰਦਿਆਂ ਕੀਤਾ ।ਸ੍ਰੀਮਤੀ  ਵਿੰਨੀ ਮਹਾਜਨ ਨੁੰ ਸਾਉਡ ਸਿਸਟਮ ਚ ਖਰਾਬੀ ਆ ਜਾਣ ਕਾਰਨ ਆਪਣਾ ਭਾਸ਼ਨ ਅੱਧ ਵਿਚਾਲੇ ਛੱਡ ਕੇ ਜਾਣ ਲਈ ਮਜਬੂਰ ਹੋਣਾ ਪਿਆ ।ਸ੍ਰੀਮਤੀ ਵਿੰਨੀ ਮਹਾਜਨ ਅੰਤਰ ਰਾ੍ਹਸ਼ਟਰੀ ਨਰਸਿੰਗ ਦਿਵਸ ਮੋਕੇ ਤੇ ਨਰਸਾਂ ਨੁੰ ਵਧਾਈ ਦਿੱਤੀ ਅਤੇ ਆਪਣਾ ਕੰਮ ਲਗਨ ਨਾਲ ਕਰਨ ਲਈ ਕਿਹਾ ।ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿਹਤ ਸਹੂਲਤਾਂ ਲਈ ੬ ਸੋ ਕਰੋੜ ਦਾ ਬੱਜਟ ਰੱਖਿਆ ਹੈ ਜਿਹੜਾਂ ਕਿ ਬੀਤੇ ਵਰੇ ਚ ੫ ਸੋ ਕਰੋੜ ਸੀ। ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਚ ਜੱਚਾ ਬੱਚਾ ਦਾ ਇਲਾਜ ਬਿਲਕੁੱਲ ਮੁਫਤ ਕੀਤਾ ਜਾਂਦਾ ਹੈ,ਅਪਰੇਸ਼ਨ ਤੱਕ ਦਾ ਖਰਚ ਸਰਕਾਰ ਆਪ ਚੱਕਦੀ ਹੈ । ਉਹਨਾਂ ਨੇ ਅੱਗੇ ਕਿਹਾ ਕਿ ਹਸਪਤਾਲ ਚ ਰੋਜਾਨਾਂ ਮਰੀਜਾ ਨੂੰ ਕੰਮ ਆਉਣ ਵਾਲੀਆਂ ਦਵਾਈਆਂ, ਸਰਿੰਜਾਂ ਪੱਟੀਆਂ,ਆਦਿ ਪੂਰਾ ਸਮਾਨ ਮੁਫਤ ਮਿਲਦਾ ਹੈ ।ਭਗਤ ਪੂਰਨ ਸਿੰੰਘ ਸਿਹਤ ਭਲਾਈ ਸਕੀਮ ਚ ਸਿਵਲ ਹਸਪਤਾਲ ਰਾਜਪੁਰਾ ਵੀ ਆਉਦਾ ਹੈ ਜਿਥੋ ਹੁਣ ਤੱਕ  ੧੫੦ ਦੇ ਕਰੀਬ ਮਰੀਜ ਲਾਭ ਉਠਾ ਚੁੱਕੇ ਹਨ । ਇਸ ਤੋ ਬਾਅਦ  ਪੱਤਰਕਾਰਾਂ ਨਾਲ ਮਿਲਣੀ ਚ ਦੱਸਿਆ  ਗਿਆ  ਕਿ ਸ਼ਹਿਰ ਚ ਖਾਣ ਪੀਣ ਦਾ  ਮਿਲਾਵਟੀ ਸਮਾਨ ਵਿੱਕ ਰਿਹਾ ਹੈ, ਪਰ ਸਿਹਤ ਵਿਭਾਗ ਕੋਈ ਵੀ ਕਦਮ ਨਹੀ ਚੁੱਕ ਰਿਹਾ । ਕੋਸਲਰ ਪਵਨ ਮੁਖੀਜਾ ਨੇ ਬੀਤੇ ਦਿਨੀ ਸਸਪੈਡ ਕੀਤੇ  ਡਾ. ਜਸਵਿੰਦਰ ਸਿੰਘ  ਬਾਰੇ ਚ ਕਿਹਾ ਕਿ ਜੇਕਰ ਕਿਸੇ ਵੀ ਕੀਮਤ ਉਸ ਨੂੰ ਰਾਜਪੁਰਾ ਲਾਇਆ ਗਿਆ ਤਾਂ ਅਣ ਮਿੱਥੇ ਸਮੇ ਲਈ ਧਰਨਾਂ ਦਿੱਤਾ ਜਾਵੇਗਾ ,ਜਿਸ ਬਾਰੇ ਚ ਉਹਨਾਂ ਕਿਹਾ ਕਿ ਸਸਪੈਡ ਕੀਤੇ ਡਾਕਟਰ ਨੂੰ ਰਾਜਪੁਰਾ ਨਹੀ ਲਾਇਆ ਜਾਵੇਗਾ।

     ਸਾਬਕਾ ਮੰਤਰੀ ਸ੍ਰੀ ਰਾਜ ਖੁਰਾਨਾ ਨੇ ਕਿਹਾ ਕਿ ਰਾਜਪੁਰਾ ਸ਼ਹਿਰ ਮੁੱਖ ਮਾਰਗਾਂ ਤੇ ਸਥਿਤ ਹੋਣ ਕਾਰਨ ਸੜਕ ਹਾਦਸੇ ਬਹੁਤ ਹੁੰਦੇ ਹਨ ।ਇਸ ਲਈ ਇਥੇ ਟਰੋਮਾਂ ਸੈਟਰ,ਅਲਟਰਾ ਸਾਊਡ ਮਸ਼ੀਨ,ਈ ਸੀ ਜੀ ਮ੍ਹਸ਼ੀਨ, ਵੈਂਟੀ ਲੇਟਰ, ਐਬੂਲੈਸ  ਡਾਇਆਲਸਿਸ ਮਸ਼ੀਨ ਦੀ ਬਹੁਤ ਲੋੜ ਹੈ ਇਸ ਦੇ ਨਾਲ ਹੀ ਬਾਬਾ ਆਦਮ ਵੇਲੇ ਦੀ ਪੁਰਾਣੀ ਹੋ ਚੁੱਕੀ ਐਮਰਜੈਸੀ ਬਿਲਡਿੰਗ ਨੂੰ ਢਾਹ ਕੇ ਨਵੀ ਬਣਾਈ ਜਾਵੇ ।ਇਹਨਾਂ ਮੰਗਾਂ ਨੂੰ ਮੰਨਣ  ਦਾ ਸ੍ਰੀਮਤੀ ਵਿੰਨੀ ਮਹਾਜਨ ਨੇ ਪੂਰਨ ਭਰੋਸਾ ਦਿਤਾ । ਇਸ ਮੋਕੇ ਤੇ ਸਿਵਲ ਸਰਜਨ ਪਟਿਆਲਾ ਡਾ. ਰਾਜੀਵ ਭੱਲਾ,ਐਸ ਐਮ  ਰਾਜਪੁਰਾ ਡਾ. ਕ੍ਰਿ੍ਹਸ਼ਨ ਸਿੰਘ, ਡਾ. ਵਿਪਨਜੀਤ ਸਿੰਘ ਖੋਸਾ, ਡਾ.ਸੰਨੀ ਨਾਰੰਗ, ਡਾ. ਅੰਜੂ ਖੁਰਾਨਾ, ਪ੍ਰਧਾਨ ਪ੍ਰਵੀਨ ਛਾਬੜਾ,ਕੋਸਲਰ ਰਣਜੀਤ ਸਿੰਘ ਰਾਣਾ, ਪਵਨ ਮੁਖੀਜਾ, ਅਰਵਿੰਦਰ ਪਾਲ ਸਿੰਘ ਰਾਜੂ  ਅਤੇ  ਹੋਰ  ਸਟਾਫ ਮੋਜੂਦ ਸੀ ।

Section: