ਪੰਜਾਬ ਆਨਏਡਿਡ ਕਾਲੇਜਿਸ ਐਸੋਸੋਇੇਸ਼ਨ (ਪੁੱਕਾ) ਨੇ ਸਰਕਾਰ ਤੋ ਪੰਜਾਬ ਦੀ ਬੇਬਸ ਤਕਨੀਕੀ ਸਿੱਖਿਆ ਉਦਯੋਗ ਨੂੰ ਬਚਾਉਣ ਦੀ ਮੰਗ ਕੀਤੀ

On: 5 September, 2016

ਲੁਧਿਆਣਾ, 4 ਸਤੰਬਰ (ਸਤ ਪਾਲ ਸੋਨੀ) ਪੰਜਾਬ ਆਨਏਡਿਡ ਕਾਲੇਜਿਸ ਐਸੋਸੋਇੇਸ਼ਨ (ਪੁੱਕਾ) ਨੇ ਸਰਕਾਰ ਤੋ ਪੰਜਾਬ ਦੀ ਬੇਬਸ ਤਕਨੀਕੀ ਸਿੱਖਿਆ ਉਦਯੋਗ ਨੂੰ ਬਚਾਉਣ ਦੀ ਮੰਗ ਕੀਤੀ ਹੈ।
    ਪੁੱਕਾ ਦੇ ਪ੍ਰੈਜ਼ੀਡੈਂਟ ਡਾ: ਅੰਸ਼ੂ ਕਟਾਰੀਆ ਦੀ ਅਗਵਾਈ ਵਿੱਚ ਹਾਲ ਹੀ ਵਿੱਚ ਪੁੱਕਾ ਦੀ ਇੱਕ ਮੀਟਿੰਗ ਆਯੋਜਿਤ ਕੀਤੀ ਗਈ। ਇਸ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਜਲਦੀ ਹੀ ਪੁੱਕਾ ਦਾ ਇੱਕ ਵਫਦ ਪੰਜਾਬ ਸਰਕਾਰ ਨੂੰ ਅਨਏੋਡਿਡ ਕਾਲੇਜਿਸ ਦੁਆਰਾ ਸਾਹਮਣਾ ਕਰਨ ਵਾਲਿਆਂ ਮੁਸ਼ਿਕਲਾਂ ਦੇ ਬਾਰੇ ਵਿੱਚ ਜਾਗਰੂਕ ਕਰਨ ਲਈ ਮਿਲਣ ਜਾਵੇਗਾ।
     ਡਾ: ਅੰਸ਼ੂ ਕਟਾਰੀਆ ਨੇ ਇਸ ਮੌਕੇ ਤੇ ਬੋਲਦੇ ਹੋਏ ਕਿਹਾ ਕਿ ਨਵੀਨਤਮ ਜਾਣਕਾਰੀ ਦੇ ਅਨੁਸਾਰ ਤਕਨੀਕੀ ਖੇਤਰ ਵਿੱਚ 75-80% ਸੀਟਾਂ ਖਾਲੀ ਹਨ ਜਿਸ ਕਾਰਨ ਪੰਜਾਬ ਵਿੱਚ ਕਾਲੇਜਿਸ ਲਈ ਬਣਾਏ ਗਏ ਬੁਨਿਆਦੀ ਢਾਂਚੇ ਅਤੇ ਹੋਰ ਖਰਚੇ ਵੀ ਅਣਵਰਤੇ ਰਹਿ ਜਾਣਗੇ।
    ਇਹ ਵਰਨਣਯੋਗ ਹੈ ਕਿ ਪੰਜਾਬ ਵਿੱਚ 108 ਇੰਜਨੀਅਰਿੰਗ ਕਾਲੇਜਿਸ, 165 ਪੋਲੀਟੈਕਨਿਕ ਕਾਲੇਜਿਸ,51 ਫਾਰਮੇਸੀ ਕਾਲੇਜ, 232 ਮੈਨੇਜਮੈਂਟ ਕਾਲੇਜਿਸ, 9 ਆਰਕੀਟੈਕਚਰ ਕਾਲੇਜਿਸ ਆਦਿ ਹਨ। ਪੰਜਾਬ ਵਿੱਚ 90% ਤੋ ਜਿਆਦਾ ਸਿੱਖਿਆ ਪ੍ਰਾਈਵੇਟ ਟੈਕਨੀਕਲ ਇੰਸੀਚਿਊਸ਼ਨਸ ਦੇ ਅਧੀਨ ਹੈ ।
    ਸ: ਜਗਜੀਤ ਸਿੰਘ, ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਫੈਡਰੇਸ਼ਨ ਆਫ ਸੈਲਫ ਫਾਈਨਾਂਸਡ ਕਾਲੇਜਿਸ ਆਫ ਪੰਜਾਬ ਨੇ ਕਿਹਾ ਕਿ ਸਾਲ 2016 ਵਿੱਚ ਜੀਐਨਡੀਯੂ ਨੇ 25000 ਵਿੱਚੋਂ 6500 ਸੀਟਾਂ ਡੇਢ ਮਹੀਨੇ ਵਿੱਚ ਭਰੀਆਂ ਹਨ ਜੋਕਿ ਵੱਡਾ ਵਿੱਤੀ ਨੁਕਸਾਨ ਹੈ।
    ਜਗਜੀਤ ਸਿੰਘ ਨੇ ਅੱਗੇ ਕਿਹਾ ਕਿ ਜੀਐਨਡੀਯੂ ਦੀ ਆਪਣੀ ਹੀ ਅਸਫਲਤਾ ਦੇ ਕਾਰਣ ਪ੍ਰਾਈਵੇਟ ਕਾਲੇਜਿਸ ਨੂੰ ਸਿਰਫ 7 ਦਿਨਾਂ ਵਿੱਚ 18500 ਸੀਟਾਂ ਭਰਨ ਲਈ ਕਿਹਾ ਹੈ।
     ਜਗਜੀਤ ਸਿੰਘ ਨੇ ਅੱਗੇ ਕਿਹਾ ਕਿ ਡਿਗਰੀ ਕਾਲੇਜਿਸ ਵਿੱਚ 2016 ਦੇ ਦਾਖਿਲੇ ਸਮੇਂ ਦਾਖਿਲਾ ਅਤੇ ਪ੍ਰੀਖੀਆ ਫੀਸਾਂ ਵੱਧਣ ਕਾਰਨ ਦਾਖਲਿਆਂ ਵਿੱਚ ਕਟੌਤੀ ਹੋਈ ਹੈ। “ਸਰਕਾਰੀ ਯੂਨੀਵਰਸਿਟੀਆਂ ਨੇ ਪਿਛਲੇ 7-8 ਸਾਲਾਂ ਵਿੱਚ 1800 ਤੋ 8000 ਤੱਕ ਸਲਾਨਾ ਫੀਸਾਂ ਵਿੱਚ ਵਾਧਾ ਕੀਤਾ ਹੈ ” ਉਹਨਾਂ ਨੇ ਕਿਹਾ
    “ਵਿਦਿਆਰਥੀਆਂ ਨੂੰ ਵੱਧ ਫੀਸ ਦੇਣ ਕਾਰਨ ਸਰਕਾਰੀ ਯੂਨੀਵਰਸਿਟੀਆਂ ਵਿੱਚ ਬਹੁਤ ਵੱਡਾ ਨਿਘਾਰ ਹੋਇਆ ਹੈ ” ਜਗਜੀਤ ਨੇ ਕਿਹਾ।
ਪਿਛਲੀ  ਰਿਪੋਰਟ ਦੇ  ਅਨੁਸਾਰ 2015-16 ਵਿੱਚ ਨਰਸਿੰਗ ਵਿੱਚ 25-30% ਸੀਟਾਂ ਕਾਲੇਜਿਸ ਦੇ ਵਿੱਚ ਖਾਲੀ ਰਹਿ ਗਈਆਂ ਸਨ।
     ਮਨਮੋਹਨ ਗਰਗ ਨੇ ਕਿਹਾ ਕਿ ਐਸ ਸੀ/ਐਸ ਟੀ ਵਿਦਿਆਰਥੀਆਂ ਦੀ ਸਕਾਲਰਸ਼ਿਪ ਸਮੇਂ ਤੇ ਨਾ ਆਉਣ ਕਾਰਨ ਕਾਲੇਜਿਸ ਸਟਾਫ ਨੂੰ ਸਮੇਂ ਤੇ ਤਨਖਾਹ ਨਹੀ ਦੇ ਪਾ ਰਹੇ ਹਨ। ਇਹਨਾਂ ਕਾਰਨਾਂ ਕਰਕੇ ਕਈ ਕਾਲੇਜਿਸ ਨੂੰ ਬੈਕਾਂ, ਰਾਜ ਸਰਕਾਰਾਂ ਅਤੇ ਹੋਰ ਅਦਾਰਿਆਂ ਵੱਲੋ ਨਾਨ ਪ੍ਰਫੌਰਮਿੰਗ ਐਸਟ (ਐਨਪੀਏ) ਘੌਸ਼ਿਤ ਕੀਤਾ ਗਿਆ ਹੈ। ਜੇਕਰ ਸਰਕਾਰ ਸਕਾਲਰਸ਼ਿਪ ਫੰਡ ਜਾਰੀ ਕਰਨ ਵਿੱਚ ਹੋਰ ਦੇਰੀ ਕਰਦੀ ਹੈ ਤਾਂ ਕਈ ਹੋਰ ਕਾਲੇਜਿਸ ਨੂੰ ਐਨਪੀਏ ਘੌਸ਼ਿਤ ਕੀਤਾ ਜਾ ਸਕਦਾ ਹੈ।
    ਪੁੱਕਾ ਨੇ ਇਹ ਮੰਗ ਕੀਤੀ ਕਿ ਸਰਕਾਰ ਦੁਆਰਾ ਜਾਂਚ ਕਰਨੀ ਚਾਹੀਦੀ ਹੈ ਤਾਂਕਿ ਤਕਨੀਕੀ ਸਿੱਖਿਆ ਅਦਾਰਿਆ ਵਿੱਚ ਆ ਰਹੀ ਗਿਰਾਵਟ ਦੇ ਕਾਰਣਾਂ ਨੂੰ ਜਾਨਣ ਅਤੇ ਇਸ ਤੋ ਉੱਭਰਨ ਲਈ ਇੱਕ ਉੱਚ ਪੱਧਰੀ ਕਮੇਟੀ ਬਣਾਈ ਜਾਵੇਂ  ਤਾਂਕਿ ਪੰਜਾਬ ਦੇ ਬੰਦ ਹੋਣ ਦੇ ਕਿਨਾਰੇ ਤੇ ਆਏ ਅਨਏਡਿਡ ਕਾਲੇਜਿਸ ਨੂੰ ਰਾਹਤ ਮਿਲ ਸਕੇ।
     ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਸ਼੍ਰੀ ਅਮਿਤ ਸ਼ਰਮਾ (ਅਮ੍ਰਿਤਸਰ ਇੰਜਨੀਅਰਿੰਗ ਕਾਲੇਜਿਸ); ਵਾਈਸ ਪ੍ਰੈਜ਼ੀਡੈਂਟ, ਸ: ਗੁਰਫਤਿਹ ਗਿੱਲ (ਆਦੇਸ਼ ਗਰੁੱਪ); ਫਾਈਨੈਂਸ ਸੈਕਰੇਟਰੀ, ਮਨਮੋਹਨ ਗਰਗ (ਗੁਰੂਕੁੱਲ ਵਿਦਿਆਪੀਠ); ਖਜਾਨਚੀ, ਅਸ਼ੌਕ ਗਰਗ (ਸਵਾਈਟ); ਟਰਾਈਸਿਟੀ ਕੋਰਡੀਨੇਟਰ, ਮਾਨਵ ਧਵਨ (ਪੰਜਾਬ ਗਰੁੱਪ ਆਫ ਕਾਲੇਜਿਸ); ਮਿ: ਚੈਰੀ (ਵਿਦਿਆਰਤਨ); ਮਿ: ਗੁਰਕੀਰਤ ਸਿੰਘ (ਗੁਲਜਾਰ ਗਰੁੱਪ); ਦੁਆਬਾ ਕੋਰਡੀਨੇਟਰ, ਮਿ: ਸੰਜੀਵ ਚੋਪੜਾ, (ਐਚਆਈਐਮਟੀ ਹੁਸ਼ਿਆਰਪੁਰ) ਆਦਿ ਵੀ ਇਸ ਮੀਟਿੰਗ ਵਿੱਚ ਮੋਜੂਦ ਸਨ।