ਲਘੂ ਫ਼ਿਲਮ ”ਕੌੜਾ ਸੱਚ” ਬਹੁਤ ਜਲਦ ਦਰਸ਼ਕਾਂ ਦੇ ਰੂਬਰੂ

On: 13 April, 2017

ਸੰਦੌੜ 13 ਅਪ੍ਰੈਲ (ਹਰਮਿੰਦਰ ਸਿੰਘ ਭੱਟ)
ਸਮਾਜ ਵਿਚ ਵੱਧ ਰਹੀਆਂ ਸਮਾਜਿਕ ਦੁਖਾਂਤ ਦੁਰਦਸ਼ਾ ਨੂੰ ਦਰਸਾਉਂਦੀਆਂ ਲਘੂ ਫ਼ਿਲਮ ਕੌੜਾ ਸੱਚ” ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ ਜੋ ਕਿ ਬਹੁਤ ਜਲਦ ਦਰਸ਼ਕਾਂ ਦੇ ਰੂਬਰੂ ਕੀਤੀ ਜਾ ਰਹੀ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਲਘੂ ਫ਼ਿਲਮ ਕੌੜਾ ਸੱਚ ਦੇ ਨਿਰਦੇਸ਼ਕ ਚੇਤਨ ਤਿਵਾੜੀ ਨੇ ਦੱਸਿਆ ਕਿ ਇਸ ਫ਼ਿਲਮ ਵਿਚ ਬੀਤੇ ਵਰੇ• ਨੋਟ ਬੰਦੀ ਦੇ ਦੌਰਾਨ ਲੋਕਾਂ ਨੂੰ ਜੋ ਆਰਥਿਕ ਸਮਿਸਾਆਵਾਂ ਨੂੰ ਦਰਸਾਇਆ ਗਿਆ ਹੈ ਜੋ ਕਿ ਤੱਥਾਂ ਅਨੁਸਾਰ ਸੱਚ ਕਹਾਣੀ ਤੇ ਆਧਾਰਿਤ ਹੈ। ਇਸ ਫ਼ਿਲਮ ਦੀ ਕਹਾਣੀ ਦੇ ਲੇਖਕ ਨੀਰ ਨਨੂੰ, ਕੈਮਰਾਮੈਨ ਸਤਵੀਰ ਸਿੰਘ ਅਤੇ  ਮੁੱਖ ਕਿਰਦਾਰ ਬਲੀ, ਬਲਕਾਰ, ਨੀਰਜ, ਮਿੰਟੂ ਮਹਿਤਾਬ, ਅੰਮ੍ਰਿਤ ਮੋਹਾਲੀ, ਮਨਜੀਤ ਕੌਰ ਅਤੇ ਬਾਲ ਕਲਾਕਾਰ ਕ੍ਰਿਸ਼ਨ ਅਤੇ ਅਨੁਜ ਨੇ ਬਾਖ਼ੂਬੀ ਨਿਭਾਇਆ ਹੈ।