ਮਲੇਰੀਆ ਜਾਗਰੂਕਤਾ ਪੋਸਟਰ ਕੀਤਾ ਜਾਰੀ

On: 25 April, 2017

ਵਿਭਾਗ ਦੇ ਕਰਮਚਾਰੀ ਮਲੇਰੀਆ ਤੋਂ ਬਚਾਅ ਲਈ ਗੰਭੀਰ-ਐਸ.ਐਮ.ਓ
ਸੰਦੌੜ 25 ਅਪ੍ਰੈਲ ( ਹਰਮਿੰਦਰ ਸਿੰਘ ਭੱਟ )
 ਮੁਢਲਾ ਸਿਹਤ ਕੇਂਦਰ ਫਤਿਹਗੜ ਪੰਜਗਰਾਈਆਂ ਵਿਖੇ ਅੱਜ ਸੀਨੀਅਰ ਮੈਡੀਕਲ ਅਫਸਰ ਡਾ. ਬਲਵਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਐਂਟੀ ਮਲੇਰੀਆ ਦਿਵਸ ਮੌਕੇ ਮਲੇਰੀਆ ਤੋਂ ਬਚਾਅ ਦੇ ਲਈ ਮਲੇਰੀਆ ਜਾਗਰੂਕਤਾ  ਪੋਸਟਰ ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਵੱਲੋਂ ਜਾਰੀ ਕੀਤਾ ਗਿਆ।ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਬਲਵਿੰਦਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਦੇ ਕਰਮਚਾਰੀ ਮਲੇਰੀਆ ਦੀ ਰੋਕ ਥਾਮ ਦੇ ਲਈ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਡਿਊਟੀ ਦੇ ਰਹੇ ਹਨ ਅਤੇ ਲੋਕ ਵੀ ਸਿਹਤ ਵਿਭਾਗ ਵੱਲੋਂ ਦੱਸੀਆਂ ਜਾਂਦੀਆਂ ਸਾਵਧਾਨੀਆਂ ਤੇ ਅਮਲ ਕਰਨ ਤਾਂ ਜੋ ਇਸ ਬਿਮਾਰੀ ਤੋਂ ਬਚਾਅ ਹੋ ਸਕੇ । ਇਸ ਮੌਕੇ ਸਰਪੰਚ ਗੁਰਵਿੰਦਰ ਸਿੰਘ, ਮੈਂਬਰ ਪੰਚਾਇਤ ਈਸ਼ਰਪਾਲ ਸਿੰਘ, ਇੰਸਪੈਕਟਰ ਗੁਲਜ਼ਾਰ ਖਾਂਨ, ਬੀ.ਈ.ਈ ਨਰਿੰਦਰਪਾਲ ਸਿੰਘ, ਜਸਪਾਲ ਸਿੰਘ ਜਟਾਣਾ,ਇੰਸਪੈਕਟਰ ਨਿਰਭੈ ਸਿੰਘ,ਗੁਰਮੀਤ ਸਿੰਘ,ਕੁਲਦੀਪ ਸਿੰਘ, ਸੁਪਰਡੈਂਟ ਹੇਮਰਾਜ,ਅਮਨਦੀਪ ਸਿੰਘ,ਫਾਰਮਾਸਿਸਟ ਪਰਮਜੀਤ ਸਿੰਘ,ਕੁਲਵੰਤ ਸਿੰਘ ਗਿੱਲ,ਮੈਡਮ ਕਮਲੇਸ਼ ਰਾਣੀ, ਪਰਮਜੀਤ ਕੌਰ,ਗੁਰਮੀਤ ਕੌਰ,ਹਰਦੇਵ ਸਿੰਘ,ਸੱਜਣ ਸਿੰਘ,ਹਰਫੂਲ ਸਿੰਘ,!


 

Section: