ਗੁਰਦੁਆਰਾ ਕਾਲਾ ਮਾਲਾ ਸਾਹਿਬ ਛਾਪਾ ਵਿਖੇ ਮੁਫਤ ਦੰਦਾ ਦਾ ਕੈਂਪ ਆਯੋਜਿਤ

On: 27 April, 2017

ਸੰਦੌੜ 27 ਅਪ੍ਰੈਲ (ਹਰਮਿੰਦਰ ਸਿੰਘ ਭੱਟ)
ਗੁਰਦੁਆਰਾ ਕਾਲਾ ਮਾਲਾ ਸਾਹਿਬ ਛਾਪਾ ਵਿਖੇ ਮਹਿਲ ਕਲਾਂ ਤੋਂ ਸਰੀਰ ਦਾਨੀ ਸ ਮੱਲ ਸਿੰਘ ਅਣਖੀ ਦੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰਾਂ ਫਰੀ ਦੰਦਾਂ ਦਾ ਕੈਂਪ ਆਯੋਜਿਤ ਕਰਵਾਇਆ ਗਿਆ। ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਜਗਤਾਰ ਸਿੰਘ ਖਾਲਸਾ ਜੀ ਦੀ ਅਗਵਾਈ ਹੇਠ ਇਸ ਕੈਂਪ ਵਿਚ ਡਾ ਗੁਰਵਿੰਦਰ ਕੌਰ ਮਾਲਵਾ ਬੀ ਡੀ ਐਸ ਦੀ ਸਮੂਹ ਟੀਪ 200 ਦੇ ਕਰੀਬ ਮਰੀਜਾਂ ਦਾ ਚੈੱਕਅਪ ਕੀਤਾ ਗਿਆ ਅਤੇ ਮੁਫਤ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਪ੍ਰੈਸ ਕੱਲਬ ਮਹਿਲ ਕਲਾਂ, ਪ੍ਰੈਸ ਕੱਲ ਸੰਦੌੜ, ਸਫਾਈ ਸੇਵਾ ਕੱਲਬ ਵਲੋਂ ਵਿਸ਼ੇਸ ਸਹਿਯੋਗ ਦਿਤਾ ਗਿਆ। ਇਸ ਮੌਕੇ ਸੰਤ ਹਾਕਮ ਸਿੰਘ ਗੰਡੇਵਾਲ, ਐਮ ਐਲ ਏ ਕੁਲਵੰਤ ਸਿੰਘ ਪੰਡੋਰੀ, ਭਾਈ ਬਖਸੀਸ਼ ਸਿੰਘ, ਭਾਈ ਮਨਜੀਤ ਸਿੰਘ ਪ੍ਰਿੰਸੀਪਲ ਰਣੀਕੇ, ਦਰਸਨ ਸਿੰਘ, ਬਿੰਦਰ ਸਿੰਘ ਪੰਡੋਰੀ, ਮਹਾਵੀਰ ਸਿੰਘ ਲੋਪੋਕੇ, ਵਿਜੇ ਸਿੰਘ ਬੂੰਗਾ, ਭਾਈ ਅਮਰੀਕ ਸਿੰਘ, ਜਥੇਦਾਰ ਕਰਮ ਸਿੰਘ, ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਜੀਵਨ ਸਿੰਘ ਮਹਿਲਾਂ, ਦਰਸਨ ਸਿੰਘ, ਅਮਰਜੀਤ ਸਿੰਘ ਮਿਠੇਵਾਲ, ਰਣਜੀਤ ਸਿੰਘ ਛਾਪਾ, ਇੰਦਰਜੀਤ ਸਿੰਘ ਕਸਬਾ ਭੁਰਾਲ, ਦਰਸਨ ਸਿੰਘ ਸੋਹੀ, ਮੁਖਤਿਆਰ ਸਿੰਘ ਛਾਪਾ ਤੋਂ ਇਲਾਵਾ ਬੰਤ ਸਿੰਘ ਮਾਂਗੇਵਾਲ ਹਾਜਰ ਸਨ।

 

Section: