ਹੁਣ ਸਿੰਗਾਪੁਰ ਨੇ ਵੀਜ਼ੇ 'ਤੇ ਲਾਈ ਰੋਕ, ਇਹ ਲੋਕ ਹੋਣਗੇ ਪ੍ਰਭਾਵਿਤ

On: 4 April, 2017

ਸੰਦੌੜ 04 ਅਪ੍ਰੈਲ (ਹਰਮਿੰਦਰ ਸਿੰਘ ਭੱਟ) ਅਮਰੀਕਾ ਤੋਂ ਬਾਅਦ ਸਿੰਗਾਪੁਰ 'ਚ ਕੰਮ ਕਰਨ ਦੀ ਇੱਛਾ ਰੱਖਣ ਵਾਲੇ ਭਾਰਤੀ ਆਈ. ਟੀ. ਪੇਸ਼ੇਵਰਾਂ 'ਤੇ ਵੀ ਖ਼ਤਰਾ ਮੰਡਰਾਉਣ ਲੱਗਾ ਹੈ ਕਿਉਂਕਿ ਸਿੰਗਾਪੁਰ ਨੇ ਉਨਾਂ ਨੂੰ ਵੀਜ਼ਾ ਦੇਣ 'ਤੇ ਰੋਕ ਲਾ ਦਿੱਤੀ ਹੈ। ਇਸ ਦੇ ਨਾਲ ਹੀ ਕੰਪਨੀਆਂ 'ਤੇ ਵੀ ਉੱਥੇ ਦੇ ਸਥਾਨਕ ਲੋਕਾਂ ਨੂੰ ਨੌਕਰੀ 'ਤੇ ਰੱਖੇ ਜਾਣ ਦਾ ਦਬਾਅ ਪਾਇਆ ਜਾ ਰਿਹਾ ਹੈ। ਜਿਸ ਕਾਰਨ ਉੱਥੇ ਬਾਹਰੋਂ ਆ ਕੇ ਕੰਮ ਕਰਨ ਵਾਲਿਆਂ 'ਤੇ ਵੀ ਪ੍ਰਭਾਵ ਪਵੇਗਾ। ਖਬਰ ਮੁਤਾਬਕ ਸਿੰਗਾਪੁਰ ਹਾਲ ਹੀ 'ਚ ਅਜਿਹੇ ਦੇਸ਼ਾਂ ਦੀ ਸੂਚੀ 'ਚ ਸ਼ਾਮਲ ਹੁੰਦਾ ਜਾ ਰਿਹਾ ਹੈ, ਜੋ ਵਿਦੇਸ਼ੀ ਪੇਸ਼ੇਵਰਾਂ ਨੂੰ ਨੌਕਰੀ ਦੇਣ ਦੇ ਖਿਲਾਫ ਹਨ। ਇਸ ਤੋਂ ਪਹਿਲਾਂ ਅਮਰੀਕਾ ਨੇ ਵੀ ਭਾਰਤ ਸਮੇਤ ਬਾਕੀ ਦੇਸ਼ਾਂ ਦੇ ਲੋਕਾਂ ਨੂੰ ਅਮਰੀਕਾ 'ਚ ਮਿਲਣ ਵਾਲੇ ਕੰਮ ਦੇ ਮੌਕਿਆਂ ਨੂੰ ਘੱਟ ਕਰਨ ਦੀ ਗੱਲ ਕਹੀ ਸੀ। ਉਸ 'ਤੇ ਵੀ ਬਹੁਤ ਵਿਵਾਦ ਹੋਇਆ ਸੀ।
ਭਾਰਤੀ ਕੰਪਨੀਆਂ 'ਤੇ ਦਬਾਅ:-
      ਸਿੰਗਾਪੁਰ ਸਰਕਾਰ ਭਾਰਤੀ ਕੰਪਨੀਆਂ ਨੂੰ ਵੀ ਉੱਥੋਂ ਦੇ ਸਥਾਨਕ ਲੋਕਾਂ ਨੂੰ ਨੌਕਰੀ 'ਤੇ ਰੱਖਣ ਦਾ ਦਬਾਅ ਵੀ ਬਣਾ ਰਹੀ ਹੈ। ਇਸ ਤੋਂ ਬਾਅਦ ਭਾਰਤੀ ਕੰਪਨੀਆਂ ਉੱਥੋਂ ਕਿਤੇ ਹੋਰ ਜਾਣ ਬਾਰੇ ਵੀ ਸੋਚ ਰਹੀਆਂ ਹਨ। ਭਾਰਤੀ ਕੰਪਨੀਆਂ 'ਚ ਸਭ ਤੋਂ ਪਹਿਲਾਂ ਐੱਚ. ਸੀ. ਐੱਲ. ਅਤੇ ਟੀ. ਸੀ. ਐੱਸ. ਸਿੰਗਾਪੁਰ ਗਈਆਂ ਸਨ। ਉਸ ਤੋਂ ਬਾਅਦ ਇਨਫੋਸਿਸ, ਵਿਪਰੋ, ਕਾਗਨੀਜ਼ੈਂਟ ਅਤੇ ਐੱਲ. ਐਂਡ ਟੀ. ਇਨਫੋਟੈਕ ਨੇ ਵੀ ਉੱਥੇ ਕੰਮ ਸ਼ੁਰੂ ਕੀਤਾ।
ਭਾਰਤ ਸਰਕਾਰ ਨੇ ਵੀ ਦਿਖਾਈ ਸਖਤੀ:-
    ਸਿੰਗਾਪੁਰ ਦੇ ਇਸ ਰਵੱਈਏ ਤੋਂ ਬਾਅਦ ਭਾਰਤ ਸਰਕਾਰ ਨੇ ਵੀ ਸਿੰਗਾਪੁਰ ਨਾਲ ਸਾਮਾਨਾਂ ਦੀ ਦਰਾਮਦ-ਬਰਾਮਦ ਘੱਟ ਕਰਨ ਲਈ ਕਿਹਾ ਹੈ। ਇਹ ਉਦੋਂ ਤੱਕ ਇਸੇ ਤਰਾਂ ਹੀ ਰਹੇਗਾ ਜਦੋਂ ਤੱਕ ਭਾਰਤੀ ਕੰਪਨੀਆਂ ਦੀ ਗੱਲ ਸੁਣੀ ਨਹੀਂ ਜਾਂਦੀ।
     ਨੈਸਕਾਮ ਦੇ ਮੁਖੀ ਆਰ. ਚੰਦਰਸ਼ੇਖਰ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਤੋਂ ਸਿੰਗਾਪੁਰ ਆਈ. ਟੀ. ਸੈਕਟਰ 'ਚ ਵੱਡਾ ਖਿਡਾਰੀ ਬਣ ਕੇ ਉੱਭਰ ਰਿਹਾ ਸੀ। ਬਾਹਰੀ ਲੋਕਾਂ ਨੂੰ ਵੀ ਉੱਥੇ ਬਹੁਤ ਕੰਮ ਦਿੱਤਾ ਜਾ ਰਿਹਾ ਸੀ ਪਰ ਹੁਣ ਹਾਲਾਤ ਬਦਲਣ ਲੱਗੇ ਹਨ। ਵੀਜ਼ੇ ਦੀ ਪ੍ਰੇਸ਼ਾਨੀ ਪਿਛਲੇ ਕੁਝ ਦਿਨਾਂ ਤੋਂ ਸ਼ੁਰੂ ਹੋਈ ਹੈ ਪਰ ਸਰਕਾਰ ਵੱਲੋਂ ਸਥਾਨਕ ਲੋਕਾਂ ਨੂੰ ਲੈਣ ਦੀ ਗੱਲ ਪਹਿਲਾਂ ਤੋਂ ਕਹੀ ਜਾ ਰਹੀ ਹੈ। ਭਾਰਤੀ ਲੋਕਾਂ ਨੂੰ ਵੀਜ਼ਾ ਦੇਣਾ ਬੰਦ ਵੀ ਕਰ ਦਿੱਤਾ ਗਿ

Section: