ਪਟਿਆਲਾ ਜ਼ਿਲ੍ਹੇ ਦੇ ਸ਼ਰਾਬ ਦੇ ਠੇਕੇ ੨੩੬.੬੨ ਕਰੋੜ ਰੁਪਏ 'ਚ ਨਿਲਾਮ

On: 5 April, 2017

-੯ ਜੋਨਾਂ ਦੀ ਬੋਲੀ ਨਾ ਆਉਣ ਕਰਕੇ ਸਮੂਹ ਜ਼ਿਲ੍ਹੇ ਦੀ ਇੱਕ ਬੋਲੀ ਹੋਈ: ਏ.ਈ.ਟੀ.ਸੀ.

ਪਟਿਆਲਾ, ੫ ਅਪ੍ਰੈਲ: (ਧਰਮਵੀਰ ਨਾਗਪਾਲ) ਪਟਿਆਲਾ ਜ਼ਿਲ੍ਹੇ ਦੇ ਸ਼ਰਾਬ ਦੇ ਸਮੂਹ ਠੇਕੇ ੨੩੬.੬੨ ਕਰੋੜ ਰੁਪਏ 'ਚ ਨਿਲਾਮ ਕੀਤੇ ਗਏ ਹਨ। ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਦੇ ਦਫ਼ਤਰ ਵਿਖੇ ਰੱਖੀ ਗਈ ਇਸ ਨਿਲਾਮੀ ਲਈ ਸਿਰਫ ਇੱਕ ਫਰਮ ਨੇ ਬੋਲੀ ਲਾਈ ਸੀ, ਜਿਸ ਨੂੰ ਵਿਭਾਗ ਦੇ ਅਧਿਕਾਰੀਆਂ, ਸ਼ਰਾਬ ਦੇ ਠੇਕੇਦਾਰਾਂ, ਮੀਡੀਆ ਦੇ ਪ੍ਰਤੀਨਿਧੀਆਂ ਦੀ ਮੌਜੂਦਗੀ ਵਿੱਚ ਖੋਲਿਆ ਗਿਆ।

ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਸ਼੍ਰੀ ਐਸ.ਕੇ. ਗਰਗ ਨੇ ਦੱਸਿਆ ਕਿ ਜ਼ਿਲ੍ਹੇ ਦੇ ਕੁਲ ੯ ਜੋਨਾਂ ਦੀ ਨਿਲਾਮੀ ਲਈ ਸਿਰਫ ਇੱਕ ਆaਣ ਕਰਕੇ ਵੱਖ-ਵੱਖ ਜੋਨਾਂ ਦੀ ਨਿਲਾਮੀ ਨਹੀਂ ਕਰਵਾਈ ਗਈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਆਬਕਾਰੀ ਨੀਤੀ ਅਨੁਸਾਰ ਇਸ ਤੋਂ ਬਾਅਦ ਪੁਰੇ ਜ਼ਿਲ੍ਹੇ ਦੇ ਸ਼ਰਾਬ ਠੇਕਿਆਂ ਦੀ ਨਿਲਾਮੀ ਇੱਕੋਬਾਰ ਵਿੱਚ ਕੀਤੀ ਗਈ। ਏ.ਈ.ਟੀ.ਸੀ. ਨੇ ਦੱਸਿਆ ਕਿ ਸਰਕਾਰ ਵੱਲੋਂ ਰਿਜ਼ਰਵ ਮੁੱਲ ੨੩੬ ਕਰੋੜ ੫੬ ਲੱਖ ੩ ਹਜਾਰ ੪੦੧ ਰੁਪਏ ਰੱਖਿਆ ਗਿਆ ਸੀ। ਜਿਸਨੂੰ ਮੈਸਰਸ ਵਰਦਾਇਕ ਟੇਡਰਜ਼ ਨੇ ੨੩੬ ਕਰੋੜ ੬੨ ਲੱਖ ੯੦ ਹਜਾਰ ਦੀ ਫਾਇਨਾਇਸ਼ਲ ਬਿੱਡ ਪਾ ਕੇ ਅਲਾਟ ਕਰਵਾ ਲਿਆ।

ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਅੱਜ ਮਿਤੀ ੦੫-੦੪-੨੦੧੭ ਨੂੰ ਸਾਮ ਦੇ ੫ ਵਜੇ ਜਿਲ੍ਹਾ ਪਟਿਆਲਾ ਵਿੱਚ ਸਾਲ ੨੦੧੭-੧੮ ਵਿੱਚ ਠੇਕਿਆਂ ਦੀ ਅਲਾਟਮੈਂਟ ਲਈ ਮਿਤੀ ੦੨-੦੪-੨੦੧੭ ਤੋਂ ਮਿਤੀ ੦੫-੦੪-੨੦੧੭ ਤੱਕ ਪ੍ਰਾਪਤ ਹੋਈਆਂ ਸੀਲਡ ਕੁਟੇਸਨਜ ਨੂੰ ਸਹਾਇਕ ਆਬਕਾਰੀ ਤੇ ਕਰ ਕਮਿਸਨਰ, ਪਟਿਆਲਾ ਦੇ ਦਫਤਰ ਵਿਖੇ ਖੋਲ੍ਹਿਆ ਗਿਆ। ਇਸ ਪ੍ਰਕ੍ਰਿਆ ਵਿੱਚ ਜਿਲ੍ਹਾ ਪ੍ਰਸਾਸਨ ਵੱਲੋਂ ਸ੍ਰੀ ਸੂਬਾ ਸਿੰਘ, ਪੀ.ਸੀ.ਐਸ. ਬਤੋਰ ਆਬਜਰਵਰ, ਵਿਭਾਗ ਦੇ ਆਬਜਰਵਰ ਸ੍ਰੀਮਤੀ ਨਵਦੀਪ ਭਿੰਡਰ, ਸ੍ਰੀ ਐਲ.ਕੇ.ਜੈਨ, ਉਪ-ਆਬਕਾਰੀ ਤੇ ਕਰ ਕਮਿਸਨਰ, ਪਟਿਆਲਾ ਮੰਡਲ, ਪਟਿਆਲਾ,  ਅਤੇ ਵਿਭਾਗੀ ਕਮੇਟੀ ਦੇ ਮੈਂਬਰ ਸਾਮਲ ਸਨ। ਜਿਲ੍ਹੇ ਦੇ ਬਣਾਏ ਗਏ ੯ ਗਰੁੱਪਾਂ ਵਿੱਚੋਂ ਸਿਰਫ ਇੱਕ ਗਰੁੱਪ ਪਾਤੜਾਂ ਐਮ.ਸੀ. ਲਈ ਇੱਕ ਅਰਜੀ .ਮੈਸ: ਸੰਜੀਵ ਕੁਮਾਰ ਚਿਮਨ ਲਾਲ ਐਂਡ ਕੰਪਨੀ ਵੱਲੋਂ ਪ੍ਰਾਪਤ ਹੋਈ। ਇਸ ਤੋਂ ਇਲਾਵਾ ਪਟਿਆਲਾ ਜਿਲ੍ਹੇ ਨੂੰ ਇੱਕ ਜੋਨ ਮੰਨਦੇ ਹੋਏ ਇੱਕ ਸੀਲਡ ਕੁਟੇਸਨ ਮੈਸ: ਵਰਦਾਇਕ ਟਰੇਡਰਜ ਵੱਲੋਂ ਪ੍ਰਾਪਤ ਹੋਈ, ਪਾਤੜਾਂ ਐਮ.ਸੀ. ਗਰੁੱਪ ਲਈ ਪ੍ਰਾਪਤ ਹੋਈ ਕੁਟੇਸਨ ਨੂੰ ਖੋਲ੍ਹਿਆ ਨਹੀ ਗਿਆ, ਕਿਉਂ ਜੋ ਜਿਲ੍ਹੇ ਦੇ ਬਣਾਏ ੯ ਗਰੁੱਪਾਂ ਵਿੱਚੋਂ ੧ ਹੀ ਗਰੁੱਪ ਦੀ ਅਰਜੀ ਪ੍ਰਾਪਤ ਹੋਈ ਸੀ। ਮੈਸ: ਵਰਦਾਇਕ ਟਰੇਡਰਜ ਵੱਲੋਂ ਵਿਭਾਗ ਦੁਆਰਾ ਫਿਕਸ ਕੀਤੀ ਰਿਜਰਵ ਕੀਮਤ ੨੩੬,੫੬,੦੩,੪੦੧/- ਰੁਪਏ ਦੇ ਮੁਕਾਬਲੇ ਵਿੱਚ ੨੩੬,੬੨,੯੦,੦੦੦/- ਰੁਪਏ ਦੀ ਫਾਇਨਾਸਿ.ਅਲ ਬਿੱਡ ਦਿੱਤੀ ਗਈ। ਮੈਸ: ਵਰਦਾਇਕ ਟਰੇਡਰਜ ਸਫਲ ਅਲਾਟੀ ਵੱਲੋਂ ਮੋਕੇ ਤੇ ਬਣਦੀ ੩ ਪ੍ਰਤੀਸਤ ਸਕਿਉਰਿਟੀ ਰਕਮ ੭,੩੦,੦੦,੦੦੦/- ਰੁਪਏ ਦੇ ਡਿਮਾਂਡ ਡਰਾਫਟ ਦਿੱਤੇ ਗਏ। ਮੈਸ: ਵਰਦਾਇਕ ਟਰੇਡਰਜ ਨੂੰ ਸਫਲ ਅਲਾਟੀ ਘੋਸਿਤ ਕੀਤਾ ਗਿਆ। ਇਸ ਸਾਰੀ ਪ੍ਰਕ੍ਰਿਆ ਦੀ ਵੀਡੀਉਗ੍ਰਾਫੀ ਵੀ ਕੀਤੀ ਗਈ ਅਤੇ ਇਸ ਵਿੱਚ ਮੀਡੀਆ ਦੇ ਨੁਮਾਇੰਦੇ ਵੀ ਮੋਜੂਦ ਸਨ।

 

Section: