ਰੇਨਬੋ ਪਬਲਿਕ ਸਕੂਲ ਹੂਸੈਨਪੁਰਾ ਦੇ ਵਿਦਿਆਰਥੀ ਪ੍ਰਾਪਤ ਕੀਤਾ ਪਹਿਲਾ ਸਥਾਨ

On: 1 August, 2017

ਸੰਦੌੜ 01 ਅਗਸਤ (ਹਰਮਿੰਦਰ ਸਿੰਘ ਭੱਟ)
    ਇਲਾਕੇ ਦੀ ਨਾਮਵਾਰ ਸੰਸਥਾ ਰੇਨਬੋ ਪਬਲਿਕ ਸਕੂਲ ਹੂਸੈਨਪੁਰਾ ਜਿੱਥੇ ਵਿੱਦਿਅਕ ਖੇਤਰ ਵਿੱਚ ਮੋਹਰੀ ਰੋਲ ਅਦਾ ਕਰ ਰਹੀ ਹੈ ਉਥੇ ਹੀ ਖੇਡਾਂ ਦੇ ਖੇਤਰ ਵਿਚ ਵੀ ਨਿੱਤ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੀ ਹੈ। ਸਕੂਲ ਦੇ ਵਿਦਿਆਰਥੀਆਂ ਨੇ ਰੱਸਾ-ਕੱਸੀ ਦੀ ਅੰਡਰ-17 ਟੀਮ ਵਿੱਚ ਮੁੰਡੇ ਤੇ ਕੁੜੀਆਂ ਦੋਵੇ ਟੀਮਾਂ ਨੇ ਖੇਡਦੇ ਹੋਏ ਜੋਨ ਭੋਗੀਵਾਲ ਵਿਖੇ ਵਿਰੋਧੀ ਟੀਮ ਨੂੰ ਹਰਾ ਕੇ ਜੋਨ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਮਾਤਾ -ਪਿਤਾ ਦਾ ਨਾਂਮ ਰੌਸ਼ਨ ਕੀਤਾ ਹੈ। ਇਸ ਜਿੱਤ ਦੀ ਖੁਸ਼ੀ ਵਿੱਚ ਸਕੂਲ ਦੇ ਚੈਅਰਮੈਨ ਸ. ਨਰਿੰਦਰ ਸਿੰਘ ਨੇ ਬੱਚਿਆਂ ਅਤੇ ਟੀਮ ਦੇ ਕੋਚ ਸਹਿਬਾਨ ਮਨਦੀਪ ਸ਼ਰਮਾਂ ਨੂੰ ਵਧਾਈ ਦਿੱਤੀ ਕਿਉਂਕਿ ਇਹ ਜਿੱਤ ਕੋਚ ਮਨਦੀਪ ਸ਼ਰਮਾਂ ਅਤੇ ਬੱਚਿਆਂ ਦੀ ਸਖ਼ਤ ਮਿਹਨਤ ਸਦਕਾ ਹੋਈ ਹੈ । ਇਸ ਸਕੂਲ ਦੇ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ , ਡੀ.ਪੀ. ਬਲਕਾਰ ਸਿੰਘ ਅਤੇ ਡੀ.ਪੀ. ਗੁਰਪ੍ਰੀਤ ਸਿੰਘ ਅਤੇ ਸਮੂਹ ਸਟਾਫ ਹਾਜਰ ਸਨ।