ਸਾਬਕਾ ਫੌਜੀਆ ਅਤੇ ਉਹਨਾਂ ਦੇ ਬੱਚਿਆਂ ਨੂੰ ਵਿਦੇਸਾਂ ਵਿਚ ਰੁਜਗਾਰ ਹਾਸਿਲ ਕਰਨ ਲਈ ਜਾਣਕਾਰੀ ਦੇਣ ਸਬੰਧੀ ਸੈਮੀਨਾਰ ੦੩ ਅਗਸਤ ਨੂੰ :ਬਾਜਵਾ

On: 1 August, 2017

ਪ੍ਰਸਿੱਧ ਐਨ.ਆਰ.ਆਈ. ਕੈਪਟਨ ਮਨਜੀਤ ਸਿੰਘ ਸੈਮੀਨਾਰ ਨੂੰ ਕਰਨਗੇ ਸੰਬੋਧਨ

ਸੈਨਿਕ ਸਦਨ ਮੁਹਾਲੀ ਵਿਖੇ ਸਵੇਰੇ ੧੧ ਵਜੇ ਤੋਂ ੦੨ ਵਜੇ ਤੱਕ ਕੀਤਾ ਜਾਵੇਗਾ ਸੈਮੀਨਾਰ ਦਾ ਆਯੋਜਨ
ਐਸ. ਏ. ਐਸ. ਨਗਰ, ੦੧ ਅਗਸਤ (ਧਰਮਵੀਰ ਨਾਗਪਾਲ) ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਲੈਫਟੀਨੈਂਟ ਕਰਨਲ(ਸੇਵਾ ਮੁਕਤ) ਪਰਮਿੰਦਰ ਸਿੰਘ ਬਾਜਵਾ ਨੇ ਵਿਸੇਸ਼ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਬਕਾ ਫੌਜੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਰੁਜਗਾਰ ਹਾਸਿਲ ਕਰਨ ਸਬੰਧੀ ਜਾਣਕਰੀ ਦੇਣ ਲਈ  ਇੱਕ ਰੋਜਾ ਸੈਮੀਨਾਰ ੦੩ ਅਗਸਤ ਨੂੰ ਸਵੇਰੇ ੧੧-੦੦ ਵਜੇ ਤੋਂ ੦੨-੦੦ ਵਜੇ ਤੱਕ ਸੈਨਿਕ ਸਦਨ ਮੁਹਾਲੀ ਵਿਖੇ ਆਯੋਜਿਤ ਕੀਤਾ ਜਾਵੇਗਾ।

       ਕਰਨਲ ਬਾਜਵਾ ਨੇ ਦੱਸਿਆ ਕਿ ਇਸ ਸੈਮੀਨਾਰ ਨੂੰ ਸੰਬੋਧਨ ਕਰਨ ਲਈ ਅਮਰੀਕਾ ਤੋਂ ਪ੍ਰਸਿੱਧ ਐਨ.ਆਰ.ਆਈ. ਕੈਪਟਨ ਮਨਜੀਤ ਸਿੰਘ ਵਿਸੇਸ ਤੌਰ ਤੇ ਤਸਰੀਫ ਲਿਆ ਰਹੇ ਹਨ। ਜਿਹੜ੍ਹੇ ਕਿ ਸਾਬਕਾ ਫੋਜੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਬਾਹਰਲੇ ਮੁਲਕਾਂ ਵਿਚ ਰੁਜਗਾਰ ਦੇ ਮੌਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣਗੇ। ਉਨ੍ਹਾਂ ਦੱਸਿਆ ਕਿ ਇਸ ਸੈਮੀਨਾਰ ਵਿਚ ਕੇਵਲ ਸਾਬਕਾ ਫੌਜੀ ਅਤੇ ਉਨ੍ਹਾਂ ਦੇ ਬੱਚੇ ਹੀ ਸ਼ਾਮਿਲ ਹੋ ਸਕਦੇ ਹਨ। ਉਨ੍ਹਾਂ ਅਪੀਲ ਕੀਤੀ ਕਿ ਜਿਹੜੇ ਸਾਬਕਾ ਫੌਜੀ ਜਾਂ ਉਨ੍ਹਾਂ ਦੇ ਬੱਚੇ ਸੈਮੀਨਾਰ ਵਿਚ ਹਿੱਸਾ ਲੈਣ ਦੇ ਚਾਹਵਾਨ ਹਨ ਉਹ ੦੩ ਅਗਸਤ ਨੂੰ ੧੦-੩੦ ਵਜੇ ਤੱਕ ਸੈਨਿਕ ਸਦਨ ਮੁਹਾਲੀ ਵਿਖੇ ਪਹੁਚੰਣ ਦੀ ਖੇਚਲ ਕਰਨ।