ਪਟਿਆਲਾ ਪੁਲਿਸ ਵੱਲੋਂ ਪੈਟਰੋਲ ਪੰਪ ਲੁਟੇਰੇ ਗਿਰੋਹ ਤੇ ਤਿੰਨ ਮੈਂਬਰ ਅਸਲੇ ਸਮੇਤ ਕਾਬੂ ਜੇਬ ਤਰਾਸ਼ ਗਿਰੋਹ ਦੇ ਪੰਜ ਮੈਂਬਰ ਵੀ ਗ੍ਰਿਫਤਾਰ

On: 1 August, 2017

ਪਟਿਆਲਾ, ੧ ਅਗਸਤ : (ਧਰਮਵੀਰ ਨਾਗਪਾਲ)  ਪਟਿਆਲਾ ਦੇ ਐਸ.ਐਸ.ਪੀ. ਡਾ.ਐਸ.ਭੂਪਤੀ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾ ਵਿਰੁੱਧ ਪਟਿਆਲਾ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਨੂੰ ਉਸ ਵੱਲੋਂ ਭਾਰੀ ਕਾਮਯਾਬੀ ਮਿਲੀ ਜਦੋ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ. ਕਪਤਾਨ ਪੁਲਿਸ ਇੰਨਵੈਸਟੀਗੇਸਨ ਪਟਿਆਲਾ ਅਤੇ ਸੁਖਮਿੰਦਰ ਸਿੰਘ ਚੋਹਾਨ ਪੀ.ਪੀ.ਐਸ. ਉਪ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਦੀ ਅਗਵਾਈ ਹੇਠ ਇੰਸਪੈਕਟਰ ਦਲਜੀਤ ਸਿੰਘ ਵਿਰਕ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਅਤੇ ਥਾਣਾ ਪਸਿਆਣਾ ਦੀ ਪੁਲਿਸ ਪਾਰਟੀ ਨੇ ਤਿੰਨ ਪੈਟਰੋਲ ਪੰਪ ਲੁਟੇਰਿਆਂ ਨੂੰ  ੩੨ ਬੋਰ ਦੇ ਪਿਸਤੋਲ ਤੇ ੦੯ ਜਿੰਦਾ ਰੋਂਦ, ਚੋਰੀ ਸੁਦਾ ਮੋਟਰ ਸਾਇਕਲ ਅਤੇ ਲੁੱਟੀ ਹੋਈ ਰਕਮ ਵਿਚੋਂ ੨੨੦੦੦ ਹਜਾਰ ਰੁਪਏ ਸਮੇਤ ਕਾਬੂ ਕੀਤਾ ਅਤੇ ਜੇਬ ਤਰਾਸ ਗਿਰੋਹ ਦੇ ਪੰਜ ਵਿਅਕਤੀਆ ਨੂੰ ਵੀ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਲੋਕਾਂ ਦੀਆਂ ਜੇਬਾਂ ਕੱਟ ਕੇ ਚੋਰੀ ਕੀਤੀ ਰਕਮ ਵਿਚੋਂ ੫੨੦੦੦ ਹਜਾਰ ਰੁਪਏ ਬਰਾਮਦ ਕੀਤੇ ਗਏ।
ਐਸ.ਐਸ.ਪੀ. ਨੇ ਦੱਸਿਆ ਕਿ ਮਿਤੀ ੨੨.੦੭.੨੦੧੭ ਨੂੰ ਕ੍ਰਿਸਨਾ ਫਿਲਿੰਗ ਸਟੇਸ਼ਨ ਕਕਰਾਲਾ ਪਟਿਆਲਾ ਸਮਾਣਾ ਰੋਡ ਤੇ ਸ਼ਾਮੀ ਕਰੀਬ ੦੫:੧੫ ਵਜੇ ਤਿੰਨ ਨੌਜਵਾਨ ਬਿਨਾਂ ਨੰਬਰੀ ਮੋਟਰ ਸਾਇਕਲ 'ਤੇ ਸਵਾਰ ਹੋ ਕੇ ਜਿਹਨਾ ਵਿਚੋ ਦੋ ਦੇ ਮੂੰਹ ਬੰਨੇ ਸੀ, ਤੇਲ ਪੁਆਉਣ ਦੇ ਬਹਾਨੇ ਪੰਪ ਤੇ ਆਏ ਸੀ। ਜਿਹਨਾਂ ਨੇ ਰਾਡਾਂ ਅਤੇ ਪਿਸਟਲ ਦੀ ਨੋਕ 'ਤੇ ਪੰਪ ਦੇ ਕਰਿੰਦੇ ਸੰਜੇ ਕੁਮਾਰ ਵਾਸੀ ਗੁਰਬਖ਼ਸ ਕਲੋਨੀ ਪਟਿਆਲਾ ਪਾਸੋ ਪੰਪ ਦਾ ਕੈਸ ੩੦ ਹਜਾਰ ਰੁਪਏ ਅਤੇ ਉਸ ਦੀ ਜੇਬ ਵਿਚੋ ੦੫ ਹਜਾਰ ਰੁਪਏ ਕੁੱਲ ੩੫ ਹਜਾਰ ਰੁਪਏ ਅਤੇ ਇਕ ਮੋਬਾਇਲ ਫੋਨ ਖੋਹ ਕਰਕੇ, ਪੈਟਰੋਲ ਪੰਪ ਦੇ ਤਿੰਨ ਕਰਿੰਦਿਆ ਨੂੰ ਜਰਨੇਟਰ ਵਾਲੇ ਕਮਰੇ ਵਿਚ ਬੰਦ ਕਰਕੇ ਮੌਕੇ 'ਤੇ ਫਰਾਰ ਹੋ ਗਏ ਸਨ। ਜਿਸ ਸਬੰਧੀ ਮੁਕੱਦਮਾ ਨੰਬਰ ੯੬ ਮਿਤੀ ੨੨.੦੭.੨੦੧੭ ਅ/ਧ ੩੮੨,੩੪੨,੩੪ ਹਿੰ:ਡੰ: ੨੫ ਆਰਮਜ ਐਕਟ ਥਾਣਾ ਪਸਿਆਣਾ ਜਿਲਾ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ ਸੀ।
ਐਸ.ਐਸ.ਪੀ. ਨੇ ਦੱਸਿਆ ਕਿ ਮਿਤੀ ੩੧.੦੭.੨੦੧੭ ਨੂੰ ਸਹਾਇਕ ਥਾਣੇਦਾਰ ਸੂਰਜ ਪ੍ਰਕਾਸ ਸਮੇਤ ਪੁਲਿਸ ਪਾਰਟੀ ਸੀ.ਆਈ.ਏ ਸਟਾਫ ਪਟਿਆਲਾ ਅਤੇ ਸਹਾਇਕ ਥਾਣੇਦਾਰ ਮਨਜੀਤ ਸਿੰਘ ਥਾਣਾ ਪਸਿਆਣਾ ਦੀ ਪੁਲਿਸ ਪਾਰਟੀ ਨਾਲ ਸਾਂਝੇ ਅਪਰੇਸ਼ਨ ਦੌਰਾਨ ਡਕਾਲਾ ਚੁੰਗੀ ਪਟਿਆਲਾ ਤੋਂ ਕੋਈ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮਦੇ ਫਿਰਦੇ ਹਰਵਿੰਦਰ ਸਿੰਘ ਉਰਫ ਲੱਖੀ ਪੁੱਤਰ ਜਗਨ ਸਿੰਘ ਵਾਸੀ ਖੱਤਰੀਵਾਲਾ ਥਾਣਾ ਬਰੇਟਾ ਜਿਲਾ ਮਾਨਸਾ, ਗਗਨਦੀਪ ਸਿੰਘ ਉਰਫ ਗਗਨੀ ਪੁੱਤਰ ਵਾਸੀ ਮੇਘ ਸਿੰਘ ਵਾਸੀ ਨਮੋੜ ਥਾਣਾ ਚੀਮਾ ਜਿਲਾ ਸੰਗਰੂਰ ਅਤੇ ਮਨੀ ਦਾਸ ਉਰਫ ਮਨੀ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਅਗੇਤੀ ਥਾਣਾ ਸਦਰ ਨਾਭਾ ਜ਼ਿਲ੍ਹਾ ਪਟਿਆਲਾ ਨੂੰ ਮੋਟਰ ਸਾਇਕਲ ਹੀਰੋ ਹੋਡਾ ਸਪਲੈਡਰ ਰੰਗ ਕਾਲਾ ਐਚ.ਆਰ.੨੯.ਏ. ਬੀ.੫੭੦੮ 'ਤੇ ਕਾਬੂ ਕਰਕੇ ਤਾਲਾਸ਼ੀ ਕਰਨ 'ਤੇ ਹਰਵਿੰਦਰ ਸਿੰਘ ਉਰਫ ਲੱਖੀ ਦੇ ਕਬਜ਼ਾ ਵਿਚੋਂ ਇਕ ਪਿਸਟਲ ੩੨ ਬੋਰ ਸਮੇਤ ੦੯ ਰੋਂਦ ੩੨ ਬੋਰ ਜਿੰਦਾ,ਗਗਨਦੀਪ ਸਿੰਘ ਉਰਫ ਗਗਨੀ ਪਾਸੋਂ ਇਕ ਰਾਂਡ ਲੋਹਾ ਅਤੇ ਮਨੀ ਦਾਸ ਉਰਫ ਮਨੀ ਪਾਸੋਂ ਇਕ ਕਿਰਚ ਬਰਾਮਦ ਕੀਤੀ ਗਈ ਹੈ।

ਐਸ.ਐਸ.ਪੀ. ਨੇ ਦੱਸਿਆ ਕਿ ਤਫਤੀਸ ਦੌਰਾਨ ਕ੍ਰਿਸਨਾ ਫੀਲਿੰਗ ਸਟੇਸ਼ਨ ਕਕਰਾਲਾ ਤੋਂ ਕੀਤੀ ਰੁਪਇਆ ਦੀ ਖੋਹ ਵਿਚੋਂ ਹਰਵਿੰਦਰ ਸਿੰਘ ਲੱਖੀ ਪਾਸੋਂ ੧੨ ਹਜਾਰ ਰੁਪਏ,ਗਗਨਦੀਪ ਸਿੰਘ ਗਗਨੀ ਪਾਸੋ ੩੫੦੦ ਰੁਪਏ ਅਤੇ ਮਨੀ ਦਾਸ ਉਰਫ ਮਨੀ ਪਾਸ ੬੫੦੦ ਰੁਪਏ ਕੁੱਲ ੨੨ ਹਜਾਰ ਰੁਪਏ ਬਰਾਮਦ ਕੀਤੇ ਗਏ ਹਨ।  ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਹਰਵਿੰਦਰ ਸਿੰਘ ਉਰਫ ਲੱਖੀ ਅਤੇ ਮਨੀ ਦਾਸ ਉਰਫ ਮਨੀ ਆਪਸ ਵਿਚ ਰਿਸਤੇਦਾਰ ਹਨ ਤੇ ਹਰਵਿੰਦਰ ਸਿੰਘ ਲੱਖੀ ਦੇ ਪਿੰਡ ਨਮੋਲ ਵਿਖੇ ਨਾਨਕੇ ਹੋਣ ਕਰਕੇ ਗਗਨਦੀਪ ਸਿੰਘ ਉਰਫ ਗਗਨੀ ਨਾਲ ਜਾਣ ਪਹਿਚਾਣ ਹੈ। ਉਕਤ ਤਿੰਨੋ ਮੁਲਜਮ ਟਿਊਬਲ ਬੋਰ ਲਗਾਉਣ ਦਾ ਕੰਮ ਕਰਦੇ ਹਨ। ਜਿਹਨਾ ਦਾ ਇਹ ਕੰਮ ਨਾ ਚੱਲਣ ਕਰਕੇ ਲੁੱਟ ਖੋਹ ਦੀ ਵਾਰਦਾਤਾ ਨੂੰ ਅੰਜਾਮ ਦੇਣ ਲਈ ਹਰਵਿੰਦਰ ਸਿੰਘ ਨੇ ਯੂ.ਪੀ. ਤੋਂ ਇਕ ਪਿਸਟਲ ੩੨ ਬੋਰ ਸਮੇਤ ੦੯ ਰੋਂਦ ਜੋ ਕਿ ਸਹਿਦੇਵ ਸਿੰਘ ਵਾਸੀ ਘਿਨੋਰਾ ਜਿਲਾ ਮੁਜਫਰਨਗਰ ਯੂ.ਪੀ ਪਾਸੋ ੩੮ ਹਜਾਰ ਰੁਪਏ ਦਾ ਲਿਆਂਦਾ ਸੀ। ਇਹਨਾ ਤਿੰਨਾ ਦੋਸ਼ੀਆ ਨੇ ਰਲਕੇ ਅਸ.ਆਰ. ਐਸ ਮਾਲ ਫਰੀਦਾਬਾਦ ਦੇ ਬਾਹਰ ਖੜੇ ਉਕਤ ਬਰਾਮਦਾ ਮੋਟਰ ਸਾਇਕਲ ਨੂੰ ਚੋਰੀ ਕੀਤਾ ਸੀ।

ਐਸ.ਐਸ.ਪੀ. ਡਾ.ਭੂਪਤੀ ਨੇ ਅੱਗੇ ਦੱਸਿਆ ਕਿ ਮਿਤੀ ੨੫-੭-੨੦੧੭ ਨੂੰ ਰਾਜਾ ਮਾਤਾ ਮਹਿੰਦਰ ਕੋਰ ਦੀ ਅੰਤਿਮ ਯਾਤਰਾ ਸਮੇਂ ਸਵਾਗਤ ਲਈ ਖੜੇ ਵਿਅਕਤੀਆ ਦੇ ਇੱਕਠ ਵਿਚ ਸ਼ੇਰਾ ਵਾਲਾ ਗੇਟ ਪਟਿਆਲਾ ਪਾਸ ਖੜੇ ਅਸੀਸ ਕਟਾਰੀਆ ਵਾਸੀ ਕ੍ਰਿਸਨਾ ਗਲੀ ਸਰਹੰਦੀ ਬਾਜਾਰ ਪਟਿਆਲਾ ਦੀ ਕੁੜਤੇ ਦੀ ਜੇਬ ਵਿਚੋਂ ੩੮,੯੦੦ ਰੁਪਏ ਅਤੇ ਕੁਝ ਹੋਰ ਵਿਅਕਤੀਆਂ ਦੇ ਜੇਬਾ ਵਿਚੋਂ ਪੈਸੇ ਤੇ ਮੋਬਾਇਲ ਚੋਰੀ ਹੋਣ ਸਬੰਧੀ ਮੁਕੱਦਮਾ ਨੰਬਰ ੧੫੪ ਮਿਤੀ ੨੬.੦੭.੨੦੧੭ ਅ/ਧ ੩੭੯,੪੧੧ ਹਿੰ:ਡੰ: ਥਾਣਾ ਕੋਤਵਾਲੀ ਪਟਿਆਲਾ ਦਰਜ ਰਜਿਸਟਰ ਕੀਤਾ ਗਿਆ ਸੀ।  ਤਫ਼ਤੀਸ ਦੌਰਾਨ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਸੀ.ਆਈ.ਏ ਪਟਿਆਲਾ ਨੇ ਸਮੇਤ ਪੁਲਿਸ ਪਾਰਟੀ ਦੇ ਮਿਤੀ ੨੮.੦੭.੨੦੧੭ ਨੂੰ ਪੰਚਮੀ ਵਾਲੇ ਦਿਨ ਬੱਸ ਸਟਾਪ ਗੁਰਦੂਆਰਾ ਸ੍ਰੀ ਦੁਖਨਿਵਾਰਨ ਸਾਹਿਬ ਪਟਿਆਲਾ ਪਾਸੋਂ ਅਮਨਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮ:ਨੰ:੨੪੭ ਕਮਲਾ ਨਹਿਰੂ ਕਲੋਨੀ ਬਠਿੰਡਾ ਅਤੇ ਸੰਤੋਸ਼ ਕੁਮਾਰ ਉਰਫ ਪੰਡਤ ਪੁੱਤਰ ਮਾਮ ਚੰਦ ਵਾਸੀ ਮਹਾਵੀਰ ਕਲੋਨੀ ਨੇੜੇ ਯੋਗ ਹਾਈ ਸਕੂਲ ਹਿਸਾਰ ਨੂੰ ਗ੍ਰਿਫਤਾਰ ਕਰਨ ਦੌਰਾਨ ਤਫ਼ਤੀਸ ਅਮਨਪ੍ਰੀਤ ਸਿੰਘ ਪਾਸੋ ੩੦ ਹਜਾਰ ਰੁਪਏ ਅਤੇ ਸੰਤੋਸ ਕੁਮਾਰ ਪਾਸੋ ੧੦ ਹਜਾਰ ਰੁਪਏ ਬਰਾਮਦ ਕੀਤੇ ਗਏ ਅਤੇ ਮਿਤੀ ੩੦.੦੭.੨੦੧੭ ਨੂੰ ਵਾਈ.ਪੀ.ਐਸ ਚੋਕ ਸਾਮ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਮ:ਨੰ:੩੩੦ ਮਹੁੱਲਾ ਰਾਮਗੜੀਆ ਗੁਰਾਇਆ ਜਿਲਾ ਜਲੰਧਰ,ਗੋਬਿੰਦ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਮ:ਨੰ:੨੮ ਗਲੀ ਨੰ:੦੫,ਮਰੁੱਬੇ ਵਾਲੀ ਗਲੀ ਕ੍ਰਿਸਨਾ ਨਗਰ ਤਰਨਤਾਰਨ ਰੋਡ ਅੰਮ੍ਰਿਤਸਰ ਅਤੇ ਬਲਵਿੰਦਰ ਸਿੰਘ ਉਰਫ ਕਾਲਾ ਕੱਟਾ ਪੁੱਤਰ ਜੋਗਿੰਦਰ ਸਿੰਘ ਵਾਸੀ ਗਲੀ ਨੰ:੨, ਸ਼ਹੀਦ ਊਧਮ ਸਿੰਘ ਨਗਰ ਅਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ ਸ਼ਾਮ ਸਿੰਘ ਪਾਸੋਂ ੧੨ ਹਜਾਰ ਰੁਪਏ ਬਰਾਮਦ ਕੀਤੇ ਗਏ ਹਨ।  ਪੁੱਛਗਿੱਛ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੋਸ਼ੀ ਆਪਣੇ ਹੋਰ ਸਾਥੀਆ ਨਾਲ ਰਲ ਕੇ ਰੈਲੀਆ, ਮੇਲਿਆ,ਗੁਰੂਦੁਆਰਿਆ, ਮੰਦਿਰਾ, ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡਾ ਅਤੇ ਹੋਰ ਇੱਕਠ ਵਾਲੀਆਂ ਥਾਂਵਾ 'ਤੇ ਜਾ ਕੇ ਲੋਕਾਂ ਦੀਆ ਜੇਬਾਂ ਵਿਚੋਂ ਮੋਬਾਇਲ, ਪਰਸ ਅਤੇ ਨਗਦੀ ਚੋਰੀ ਕਰਨ ਦੀਆਂ ਵਾਰਦਾਤਾ ਨੂੰ ਅੰਜਾਮ ਦਿੰਦੇ ਹਨ। ਇਸ ਗਿਰੋਹ ਪਾਸੋਂ ਕੁੱਲ ੫੨ ਹਜਾਰ ਰੁਪਏ ਬਰਾਮਦ ਕਰਨ ਦੀ ਸਫਲਤਾ ਹਾਸਲ ਕੀਤੀ ਗਈ ਹੈ।
     ਐਸ. ਐਸ. ਪੀ. ਪਟਿਆਲਾ ਨੇ ਦੱਸਿਆ ਕਿ ਹਰਵਿੰਦਰ ਸਿੰਘ ਉਰਫ ਲੱਖੀ, ਮਨੀ ਦਾਸ ਉਰਫ ਮਨੀ, ਗਗਨਦੀਪ ਸਿੰਘ ਉਰਫ ਗਗਨੀ ਉਕਤ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਜਿਹਨਾ ਪਾਸੋਂ ਹੋਰ ਇੰਕਸਾਫ ਹੋਣ ਦੇ ਅਸਾਰ ਹਨ ਅਤੇ ਜੇਬ ਤਰਾਸ ਗਿਰੋਹ ਦੇ ਸ਼ਾਮ ਸਿੰਘ, ਗੋਬਿੰਦ ਸਿੰਘ ਅਤੇ ਬਲਵਿੰਦਰ ਸਿੰਘ ਉਰਫ ਕਾਲਾ ਕੱਟਾ ਪੁਲਿਸ ਰਿਮਾਂਡ ਪਰ ਹਨ ਜਿਹਨਾ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Section: