ਐਸ.ਡੀ.ਓ. ਦਿਹਾਤੀ ਮਾਲੇਰਕੋਟਲਾ ਦੀਆਂ ਧੱਕੇਸ਼ਾਹੀਆਂ ਖਿਲਾਫ਼ ਜਾਰੀ ਸੰਘਰਸ਼

On: 13 July, 2017

ਮਾਲੇਰਕੋਟਲਾ ੧੨ ਜੁਲਾਈ (ਪਟ) ਪੀ.ਐਸ.ਈ.ਬੀ ਇੰਪਲਾਈਜ਼ ਫ਼ੈਡਰੇਸ਼ਨ ਏਟਕ ਸਬ-ਯੂਨਿਟ ਦਿਹਾਤੀ ਮਾਲੇਰਕੋਟਲਾ ਵੱਲੋਂ ਐਸ.ਡੀ.ਓ. ਦਿਹਾਤੀ ਮਾਲੇਰਕੋਟਲਾ ਦੀਆਂ ਧੱਕੇਸ਼ਾਹੀਆਂ ਖਿਲਾਫ਼ ਜਾਰੀ ਸੰਘਰਸ਼ ਦੀ ਲਗਾਤਾਰਤਾ ਤਹਿਤ ਅੱਜ ਸਬ-ਡਵੀਜ਼ਨ ਅੱਗੇ ਰੋਸ ਧਰਨਾ ਦਿੱਤਾ ਗਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸਾਥੀ ਰਾਜਵੰਤ ਸਿੰਘ ਸਕੱਤਰ ਦਿਹਾਤੀ ਮਾਲੇਰਕੋਟਲਾ ਨੇ ਦੱਸਿਆ ਕਿ ਧਰਨੇ ਦੀ ਪ੍ਰਧਾਨਗੀ ਸਾਥੀ ਗੁਰਜੰਟ ਸਿੰਘ ਸਬ-ਯੂਨਿਟ ਪ੍ਰਧਾਨ ਨੇ ਕੀਤੀ। ਧਰਨੇ ਵਿੱਚ ਸਾਥੀ ਰਣਜੀਤ ਸਿੰਘ ਬਿੰਜੋਕੀ ਮੀਤ ਪ੍ਰਧਾਨ ਪੰਜਾਬ ਅਤੇ ਸਾਥੀ ਗੁਰਧਿਆਨ ਸਿੰਘ ਸਰਕਲ ਆਗੂ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰੇ ਸਾਥੀਆਂ ਨੇ ਦੱਸਿਆ ਕਿ ਜਿਨ੍ਹਾਂ ਚਿਰ ਐਸ.ਡੀ.ਓ. ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਬੰਦ ਨਹੀਂ ਕੀਤੀਆਂ ਜਾਂਦੀਆਂ ਅਤੇ ਨਾਜਾਇਜ਼ ਕੀਤੀਆਂ ਬਦਲੀਆਂ ਰੱਦ ਨਹੀਂ ਕੀਤੀਆਂ ਜਾਂਦੀਆਂ ਅਤੇ ਦਫ਼ਤਰ ਵਿੱਚ ਬੈਠੇ ਟੈਕਨੀਕਲ ਕਾਮੇ ਬਾਹਰ ਫੀਲਡ ਵਿੱਚ ਤਾਇਨਾਤ ਨਹੀਂ ਕੀਤੇ ਜਾਂਦੇ ਓਨਾ ਚਿਰ ਸੰਘਰਸ਼ ਜਾਰੀ ਰਹੇਗਾ। ਬੁਲਾਰੇ ਸਾਥੀਆਂ ਨੇ ਦੱਸਿਆ ਕਿ ਜੇਕਰ ਤੁਰੰਤ ਮਸਲੇ ਹੱਲ ਨਾ ਕੀਤੇ ਗਏ ਤਾਂ ਉਲੀਕੇ ਪ੍ਰੋਗਰਾਮ ਤਹਿਤ ਮਿਤੀ ੧੩-੦੭-੨੦੧੭ ਨੂੰ ਫਿਰ ਧਰਨਾ ਦਿੱਤਾ ਜਾਵੇਗਾ ਅਤੇ ਜੇਕਰ ਫਿਰ ਵੀ ਮਸਲੇ ਹੱਲ ਨਾ ਕੀਤੇ ਤਾਂ ਕੱਲ੍ਹ ਦੇ ਧਰਨੇ ਤੋਂ ਬਾਅਦ ਅਗਲਾ ਸੰਘਰਸ਼  ਉਲੀਕਿਆ ਜਾਵੇਗਾ। ਇਸ ਦਾ ਰੂਪ ਤਿੱਖਾ ਹੋ ਸਕਦਾ ਹੈ। ਇਸ ਸੰਘਰਸ਼ ਦੌਰਾਨ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਨਿੱਜੀ ਤੌਰ 'ਤੇ ਐਸ.ਡੀ.ਓ. ਦਿਹਾਤੀ ਮਾਲੇਰਕੋਟਲਾ ਦੀ ਹੋਵੇਗੀ। ਇਸ ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸਾਥੀ ਹਲੀਮ ਮੁਹੰਮਦ, ਨਰਿੰਦਰ ਕੁਮਾਰ ਸ਼ਰਮਾ, ਜਗਦੇਵ ਸਿੰਘ, ਰਣਜੀਤ ਸਿੰਘ ਭੈਣੀ, ਗੁਰਮੇਲ ਸਿੰਘ, ਆਸਾ ਸਿੰਘ, ਕੇਵਲ ਕ੍ਰਿਸ਼ਨ, ਬਲਜੀਤ ਸਿੰਘ ਦੌਦ, ਗੁਰਜੀਤ ਸਿੰਘ, ਰਾਮ ਲਾਲ, ਜਗਮੇਲ ਸਿੰਘ, ਰਣਜੀਤ ਸਿੰਘ ਲਾਂਗੜੀਆਂ, ਮੱਖਣ ਸਿੰਘ, ਨਰਿੰਦਰ ਕੁਮਾਰ, ਬਲਬੀਰ ਸਿੰਘ ਆਦਿ ਸਾਥੀ ਸ਼ਾਮਲ ਸਨ।