ਰਾਜਪੁਰਾ ਵਿੱਚ ਚਲ ਰਹੇ ਸ਼ਰੇਆਮ ਦੜੇ ਸਟੇ ਬੰਦ ਕਰਵਾਏ ਜਾਣਗੇ………ਹਰਵਿੰਦਰ ਸਿੰਘ ਹਰਪਾਲਪੁਰ

On: 13 July, 2017

ਰਾਜਪੁਰਾ (ਧਰਮਵੀਰ ਨਾਗਪਾਲ) ਪੰਜਾਬ ਖਾਦੀ ਬੋਰਡ ਦੇ ਚੇਅਰਮੈਨ ਸ੍ਰ. ਹਰਵਿੰਦਰ ਸਿੰਘ ਹਰਪਾਲਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਰਾਜਪੁਰਾ ਵਿੱਚ ਦੜੇ ਸਟੇ ਤੇ ਜੂਏ ਦਾ ਜੋ ਕੰਮ ਸ਼ਰੇਆਮ ਚੱਲ ਰਿਹਾ ਹੈ ਉਹ ਇਸ ਸਬੰਧ ਵਿੱਚ ਉਹ ਡੀਜੀਪੀ ਪੰਜਾਬ, ਐਸ ਐਸ ਪੀ ਪਟਿਆਲਾ, ਰਾਜਪੁਰਾ ਦੇ ਐਮ ਐਲ ਏ ਅਤੇ ਸੀ ਐਮ ਪੰਜਾਬ ਨੂੰ ਮਿਲਣਗੇ ਤੇ ਇਸ ਤਰਾਂ ਦੇ ਦੜੇ ਸ਼ਟੇ ਬੰਦ ਕਰਾਉਣ ਦੀ ਅਪੀਲ ਕਰਨਗੇ ਤੇ ਦੜੇ ਸ਼ਟੇ ਚਲਾਉਣ ਵਾਲਿਆ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਪੁਰਜੋਰ ਅਪੀਲ ਕਰਨਗੇ ਤਾਂ ਕਿ ਰਾਜਪੁਰਾ ਵਿੱਚ ਸ਼ਰੇਆਮ ਚਲ ਰਹੇ ਦੜੇ ਸਟੇ ਵਰਗੀਆਂ ਸਮਾਜਿਕ ਬੁਰਾਈਆਂ ਤੇ ਠੱਲ ਪਾਈ ਜਾ ਸਕੇ ਤੇ ਲੋਕਾ ਦੇ ਘਰ ਉਜੜਨ ਤੋਂ ਬੱਚ ਸਕਣ।

Section: