ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਟਾਊਨ ਵਿੱਖੇ ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ੫ ਅਗਸਤ ਨੂੰ ਮਨਾਇਆ ਜਾਵੇਗਾ

On: 13 July, 2017

ਰਾਜਪੁਰਾ  (ਧਰਮਵੀਰ ਨਾਗਪਾਲ) ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਟਾਊਨ ਵਿੱਖੇ ੫ ਅਗਸਤ ਨੂੰ ਵੱਡੇ ਪੱਧਰ ਤੇ ਸਾਹਿਬ-ਏ-ਕਮਾਲ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਉੱਤਸਵ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਵੇਗਾ ਇਸ ਦੀ ਜਾਣਕਾਰੀ ਸ੍ਰ. ਹਰਵਿੰਦਰ ਸਿੰਘ ਹਰਪਾਲਪੁਰ ਨੇ ਪ੍ਰੈਸ ਮੀਟਿੰਗ ਦੌਰਾਨ ਦਿੱਤੀ ਤੇ ਉਹਨਾਂ ਕਿਹਾ ਕਿ ਇਸ ਸਮਾਰੋਹ ਵਿੱਚ ਇਲਾਕੇ ਦੀ ਸਮੂਹ ਸਿੱਖ ਕੌਮ ਤਾਂ ਹਿੱਸਾ ਲਵੇਗੀ ਹੀ ਦੇ ਇਲਾਵਾ ਕੇਂਦਰੀ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਭਾਈ ਅਬਰਿੰਦਰ ਸਿੰਘ ਜੀ ਕੰਗ ਇਸ ਸਮਾਰੋਹ ਰਾਹੀ ਚੇਤਨਾ ਪੈਦਾ ਕਰਨ ਲਈ ਸਮੂਹ ਧਰਮਾ ਦੇ ਲੋਕਾ ਨੂੰ ਵੀ ਸਦਾ ਪੱਤਰ ਦੇਣਗੇ।ਉਹਨਾਂ ਕਿਹਾ ਕਿ ਚੋਣਾ ਸਮੇਂ ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ਵਿੱਚ ਛੇਦੇ ਗਏ ਆਗੂਆਂ ਬਾਰੇ ਮੁੜ ਤੋਂ ਵਾਪਸੀ ਆਉਣ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਜਿਹੜੇ ਹਲਕੇ ਦੇ ਲੋਕ ਵਰਕਰ ਜਾ ਲੀਡਰ ਪਾਰਟੀ   ਵਲੋਂ ਛੇਦੇ ਗਏ ਸਨ ਉਹਨਾਂ ਨੂੰ ਮੁੜ ਤੋਂ ਅਕਾਲੀ ਪਾਰਟੀ ਵਿੱਚ ਲੈਣ ਲਈ ਦੁਬਾਰਾ ਵਰਕਰਾ ਦੀ ਸਲਾਹ ਨਾਲ ਲਿਆ ਜਾਵੇਗਾ । ਉਹਨਾਂ ਨੇ ਐਸ ਵਾਈ ਐਲ ਦੇ ਮੁੱਦੇ ਤੇ ਇਨੌਲੇ ਬਾਰੇ ਗਲਬਾਤ ਕਰਦਿਆ ਕਿਹਾ ਕਿ ਪੰਜਾਬ ਕੋਲ ਤਾਂ ਪਹਿਲਾ ਹੀ ਪਾਣੀ ਦੀ ਘਾਟ ਹੈ ਤੇ ਹਰਿਆਣਾ ਨੂੰ ਰਾਸ਼ਟਰੀ ਮਾਰਗ ਰੋਕ ਕੇ ਇਸ ਤਰਾਂ ਦੀ ਸਮਸਿਆ ਹੱਲ ਨਹੀਂ ਕੀਤੀ ਜਾ ਸਕਦੀ ਸਗੋ ਉਹਨਾਂ ਨੂੰ ਕੋਰਟ ਵਿੱਚ ਜਾ ਕੇ ਇਸ ਸਮਸਿਆ ਦੇ ਹੱਲ ਲਈ ਕੋਰਟ ਵਿੱਚ ਜਾਣਾ ਚਾਹੀਦਾ ਹੈ ਨਾ ਕਿ ਰਾਸ਼ਟਰੀ ਮਾਰਗ ਰੋਕ ਕੇ ਲੋਕਾ ਨੂੰ ਖਜਲ ਖੁਆਰ ਕਰਨ ਨਾਲ ਇਸ ਸਮਸਿਆ ਦਾ ਹੱਲ ਬਿਲਕੁਲ ਨਹੀਂ ਹੋ ਸਕਦਾ। ਇਸ ਸਮੇਂ ਕੇਂਦਰੀ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਭਾਈ ਅਬਰਿੰਦਰ ਸਿੰਘ ਕੰਗ, ਨਗਰ ਕੌਂਸਲਰ ਕਰਨਵੀਰ ਸਿੰਘ ਕੰਗ, ਕੌਂਸਲਰ ਹਰਦੇਵ ਸਿੰਘ ਕੰਡੇਵਾਲ,ਕਿਰਪਾਲ ਸਿੰਘ ਭੰਗੂ,ਖਜਾਨ ਸਿੰਘ ਲਾਲੀ, ਬਲਦੇਵ ਸਿੰਘ ਖੁਰਾਨਾ, ਨਸੀਬ ਸਿੰਘ ਮਨੇਜਰ, ਜਸਵਿੰਦਰ ਸਿੰਘ ਮੀਤ ਮਨੇਜਰ, ਪਿੰਰਸੀਪਲ ਜੁਝਾਰ ਸਿੰਘ ਦੇ ਇਲਾਵਾ ਹੋਰ ਵੀ ਪਤਵੰਤੇ ਹਾਜਰ ਸਨ।