(ਲੱਖੋਵਾਲ) ਤੇ ਰਾਜੇਵਾਲ ਦੀ ਸਾਂਝੀ ਮੀਟਿੰਗ ਮਾਰਕਿਟ ਕਮੇਟੀ ਦਫ਼ਤਰ ਵਿਖੇ ਕਰਕੇ ਐਸ.ਡੀ.ਐਮ ਦਫ਼ਤਰ ਪੁੱਜ ਕੇ ਜੀ.ਐਸ.ਟੀ ਪੁਤਲਾ ਸਾੜ ਕੇ

On: 14 July, 2017

ਮਾਲੇਰਕੋਟਲਾ ੧੩ ਜੁਲਾਈ (ਪਟ) ਖੇਤੀਬਾੜੀ ਨੂੰ ਜੀ.ਐਸ.ਟੀ ਤੋਂ ਬਾਹਰ ਰੱਖਣ ਸਬੰਧੀ ਅੱਜ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਤੇ ਰਾਜੇਵਾਲ ਦੀ ਸਾਂਝੀ ਮੀਟਿੰਗ ਮਾਰਕਿਟ ਕਮੇਟੀ ਦਫ਼ਤਰ ਵਿਖੇ ਕਰਕੇ ਐਸ.ਡੀ.ਐਮ ਦਫ਼ਤਰ ਪੁੱਜ ਕੇ ਜੀ.ਐਸ.ਟੀ ਪੁਤਲਾ ਸਾੜ ਕੇ ਐਸ.ਡੀ.ਐਮ ਡਾਕਟਰ ਪ੍ਰੀਤੀ ਯਾਦਵ ਨੂੰ ਪ੍ਰਧਾਨ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾ। ਇਸ ਮੌਕੇ ਕਿਸਾਨ ਆਗੂਆਂ ਜ਼ਿਲ੍ਹਾ ਜਰਨਲ ਸਕੱਤਰ ਸਤਵੰਤ ਸਿੰਘ ਗਰੇਵਾਲ ਨੇ ਕਿਹਾ ਕਿ ਜੀ.ਐਸ.ਟੀ ਦੇ ਕਾਰਨ ਕਿਸਾਨਾਂ ਤੇ ਭਾਰੀ ਆਰਥਿਕ ਬੋਝ ਪਵੇਗਾ। ਕਿਸਾਨ ਤਾਂ ਪਹਿਲਾਂ ਹੀ ਸਰਕਾਰਾਂ ਦੀਆਂ ਲਗਤ ਨੀਤੀਆਂ ਦੇ ਕਾਰਨ ਕਰਜੇ ਦੇ ਬੋਝ ਥੱਲੇ ਦੱਬੇ ਹੋਏ ਹਨ ਤੇ ਖੁਦਕਸ਼ੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਸਰਕਾਰ ਕਾਰਪੋਰੇਟ ਘਰਾਣਿਆ ਦਾ ਕਰਜਾ ਮਾਫ ਕਰ ਸਕਦੀ ਹੈ ਤਾਂ ਕਿਸਾਨਾਂ ਦਾ ਕਰਜਾ ਕਿਉਂ ਨਹੀਂ ਮਾਫ ਕੀਤਾ ਜਾਂਦਾ? ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫਸਲਾਂ ਦੇ ਭਾਅ ਪੂਰੇ ਨਹੀਂ ਮਿਲਦੇ ਜਦ ਕਿ ਖਾਦਾਂ, ਦਵਾਈ, ਡੀਜਲ ਵਗੈਰਾ ਦੇ ਰੇਟ ਕਈ ਗੁਣਾ ਵੱਧ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਖੇਤੀਬਾੜੀ ਨੂੰ ਜੀ.ਐਸ.ਟੀ ਤੋਂ ਬਾਹਰ ਰੱਖਿਆ ਜਾਵੇ ਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ। ਇਸ ਮੌਕੇ ਅਮਰ ਸਿੰਘ ਬਨਭੋਰਾ, ਜਰਨੈਲ ਸਿੰਘ ਜਹਾਂਗੀਰ, ਗੁਰਦਾਸ ਸਿੰਘ ਢਢੋਗਲ, ਸਿਆਮ ਸਿੰਘ ਲਾਡੇਵਾਲ, ਹਾਕਮ ਸਿੰਘ ਭੱਟੀਆਂ, ਰਣਧੀਰ ਸਿੰਘ ਭੈਣੀ, ਗੁਰਮੁੱਖ ਸਿੰਘ ਮੁਬਾਰਕਪੁਰ, ਉਜਾਗਰ ਸਿੰਘ ਚੌਂਦਾ, ਨਿਰਦੇਵ ਸਿੰਘ ਅਮਰਗੜ੍ਹ, ਗੁਰਦੀਪ ਸਿੰਘ ਬਨਭੋਰਾ, ਸੁਖਵਿੰਦਰ ਸਿੰਘ ਚੌਂਦਾ, ਰਣਘੀਰ ਸਿੰਘ ਢੱਢੋਗਲ, ਪ੍ਰੀਤ ਸਿੰਘ, ਸਰਬਜੀਤ ਸਿੰਘ, ਮਾਨ ਸਿੰਘ ਸੱਦੋਪੁਰ, ਗੁਰਤੇਜ ਸਿੰਘ ਹਿਮੰਤਪੁਰ ਆਦਿ ਵੀ ਸ਼ਾਮਿਲ ਸਨ।