ਪੰਜਾਬੀ ਫਿਲਮ “ਨਸ਼ਿਆਂ ਦਾ ਦਲਦਲ” ਦੀ ਸ਼ੁਟਿੰਗ ਪਿੰਡ ਗੁਰਮਾਂ ਵਿਖੇ

On: 14 July, 2017

ਸੰਦੌੜ 13 ਜੁਲਾਈ ( ਹਰਮਿੰਦਰ ਸਿੰਘ ਭੱਟ) ਨਸਿਆਂ ਦੇ ਦੌਰ ਵਿਚੋ ਲੰਘ ਰਹੀ ਜਵਾਨੀ ਤੇ ਅਧਾਰਤ ਪੰਜਾਬੀ ਫਿਲਮ "’ਨਸ਼ਿਆਂ ਦਾ ਦਲਦਲ” ਬਰਨਾਲਾ ਜਿਲੇ ਵਿਚ ਗੁਰਮਾਂ ਤੋਂ ਸ਼ੁਰੂ ਹੋ ਚੁੱਕੀ ਹੈ। ਜਿਸ ਦਾ ਰਸਮੀ ਉਦਘਟਨ ਮਾਸਟਰ ਹਰਬੰਸ ਸਿੰਘ ਸੇਰਪੁਰ ਨੇ ਕੀਤਾ। ਇਸ ਫਿਲਮ ਦੀ ਪੇਸਕਾਰੀ ਬਾਬਾ ਨਿਰਮਲ ਸਿੰਘ ਔਲਖ ਕਰ ਰਹੇ ਹਨ। ਪੱਤਰਕਾਰਾਂ ਨਾਲ ਵਿਸੇਸ ਮੁਲਾਕਾਤ ਰਾਹੀ ਬਾਬਾ ਨਿਰਮਲ ਸਿੰਘ ਔਲਖ ਨੇ ਦੱਸਿਆ ਕਿ ਇਹ ਫਿਲਮ ਜਵਾਨੀ ਨੂੰ ਬਚਾਉਣ ਦੇ ਮਕਸਦ ਨਾਲ ਨਸਿਆ ਦੇ ਖਿਲਾਫ ਬਣਾਈ ਜਾ ਰਹੀ ਹੈ। ਇਸ ਫਿਲਮ ਨੂੰ ਸੰਗਰੂਰ ਜਿਲੇ ਨਾਲ ਸੰਬਧਤ ਉੱਘੇ ਗੀਤਕਾਰ ਅਤੇ ਲੇਖਕ ਬਾਈ ਧਾਲੀਵਾਲ, (ਸੁਖਮਿੰਦਰ ਧਾਲੀਵਾਲ ਹੇੜੀਕੇ) ਵਲੋਂ ਲਿਖੀ ਗਈ ਹੇ। ਜਿਸ ਦੇ ਨਿਰਦੇਸਕ ਹਰਦੀਪ ਸੇਰਪੁਰ ਹਨ। ਇਸ ਫਿਲਮ ਵਿਚ ਨਾਮਵਰ ਕਲਾਕਾਰ ਅਪਣੇ -ਅਪਣੇ ਰੋਲ ਬਹੁਤ ਹੀ ਸੋਹਣੇ ਤਰੀਕੇ ਨਾਲ ਨਿਭਾਆ ਰਹੇ ਹਨ। ਉਨਾ ਦੱਸਿਆ ਕਿ ਇਹ ਫਿਲਮ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਬਣਾਈ ਜਾਵੇਗੀ । ਇਸ ਫਿਲਮ ਵਿਚ ਮੁੱਖ ਭੂਮਿਕਾਂ ਗੁਰਪ੍ਰੀਤ ਕੌਰ ਬਰਾੜ, ਬਲਵੰਤ ਕੌਰ ਸੁਲਹਾਣੀ ਫਿਰੋਜਪੁਰ, ਬਾਬਾ ਨਿਰਮਲ ਔਲਖ, ਤਨੋਜ ਟਿੱਬਾ, ਹਰਦੀਪ ਸੇਰਪੁਰ, ਜਸਵਿੰਦਰ ਕੌਰ ਸੁੱਖੀ, ਮਾਸਟਰ ਮਹਿੰਦਰ ਪ੍ਰਤਾਪ, ਹਰਵਿੰਦਰ ਖੰਨਾ, ਬਾਈ ਧਾਲੀਵਾਲ ਨਿਭਾਅ ਰਹੇ ਹਨ। ਇਸ ਫਿਲਮ ਦੀ ਸੂਟਿੰਗ ਪ੍ਰੀਤ ਅਰਟਸਟੂਡੀਜ਼ ਸ਼ੇਰਪੁਰ ਵਲੋਂ ਕੀਤੀ ਜਾ ਰਹੀ ਹੈ।