ਬੇਅਦਬੀ ਦੀਆਂ ਘਟਨਾਵਾਂ ਦਾ ਵੱਧਣਾ ਚਿੰਤਾ ਦਾ ਵਿਸ਼ਾ- ਭਾਈ ਤਰਿੰਦਰਵੀਰ ਸਿੰਘ ਚੀਮਾ

On: 14 July, 2017

ਸੰਦੌੜ, 13 ਜੁਲਾਈ (ਹਰਮਿੰਦਰ ਸਿੰਘ ਭੱਟ)
    ਉਘੇ ਸਿੱਖ ਪ੍ਰਚਾਰਕ ਭਾਈ ਤਰਿੰਦਰਵੀਰ ਸਿੰਘ ਸੇਰਗੜ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਪਿਛਲੇ ਕੁੱਝ ਸਮੇਂ ਤੋਂ ਬੇਅਦਬੀ ਦੀਆਂ ਹੋ ਰਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ ਅਤੇ ਪੰਜਾਬ ਸਰਕਾਰ ਨੂੰ ਇਸ ਪਾਸੇ ਵੱਲ ਉਚੇਚੇ ਤੌਰ ਤੇ ਧਿਆਨ ਦੇਕੇ ਸਮਾਜ ਅਤੇ ਧਰਮ ਵਿਰੋਧੀ ਅਨਸਰਾਂ ਤੇ ਨਕੇਲ ਕਸਣੀ ਚਾਹੀਦੀ ਹੈ।ਉਨਾਂ ਕਿਹਾ ਕਿ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਲੋਕ ਸਮਾਜ ਵਿਚ ਵੰਡੀਆਂ ਪਾਉਣ ਦਾ ਕੰਮ ਕਰਦੇ ਹਨ ਅਜਿਹੇ ਲੋਕਾਂ ਨੂੰ ਪ੍ਰਮਾਤਮਾ ਕਦੇ ਵੀ ਮੁਆਫ ਨਹੀਂ ਕਰਦਾ।ਉਨਾਂ ਸਮਾਜ ਵਿਚ ਨੌਜਵਾਨ ਪੀੜੀ ਅੰਦਰ ਵਧ ਰਹੇ ਨਸ਼ੇ ਦੇ ਰੁਝਾਨ ਤੇ ਚਿੰਤਾ ਜਾਹਿਰ ਕਰਦੇ ਹੋਏ ਕਿਹਾ ਕਿ ਨਸ਼ੇ ਸਾਡੀ ਨੌਜਵਾਨ ਪੀੜੀ ਦਾ ਖਾਤਮਾ ਕਰਨ ਵਿਚ ਲੱਗੇ ਹੋਏ ਹਨ ਅਤੇ ਜੇਕਰ ਇਨਾਂ ਨਸ਼ਿਆਂ ਤੇ ਜਲਦ ਲਗਾਮ ਨਾ ਲੱਗੀ ਤਾਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਦਾ ਵਜੂਦ ਖਤਮ ਹੋ ਜਾਵੇਗਾ।ਉਨਾਂ ਅਪੀਲ ਕੀਤੀ ਕਿ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਅਨੁਸਾਰ ਆਪਣਾ ਜੀਵਨ ਬਤੀਤ ਕਰਕੇ ਕੁਦਰਤ ਵੱਲੋ ਬਖਸੀ ਇਸ ਅਨਮੋਲ ਦਾਤ ਜਿੰਦਗੀ ਦਾ ਆਨੰਦ ਸਾਨੂੰ ਪ੍ਰਾਪਤ ਹੋਣਾ ਚਾਹੀਦਾ ਹੈ।
 

Section: