ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਬੈਰਗਾਮੋ ਵਿਖੇ ਕੁਲਤੂਰਾ ਸਿੱਖ ਇਟਲੀ ਦੇ ਉਪਰਾਲੇ ਸਦਕਾ ਗੁਰਮਿਤ ਗਿਆਨ ਮੁਕਾਬਲੇ 23 ਜੁਲਾਈ ਨੂੰ-

On: 18 July, 2017

ਮਿਲਾਨ 18 ਜੁਲਾਈ 2017 (ਬਲਵਿੰਦਰ ਸਿੰਘ ਢਿੱਲੋ) :- ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ (ਬੈਰਗਾਮੋ) ਵਿਖੇ ਕੁਲਤੂਰਾ ਸਿੱਖ ਇਟਲੀ ਦੇ ਉਪਰਾਲੇ ਸਦਕਾ ਅਤੇ ਗੁਰਲਾਗੋ ਅਤੇ ਬੋਲਗਾਰੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਗੁਰਮਿਤ ਗਿਆਨ ਮੁਕਾਬਲੇ 23 ਜੁਲਾਈ 2017 ਨੂੰ ਕਰਵਾਏ ਜਾ ਰਹੇ ਹਨ। ਭਾਈ ਕੁਲਵੰਤ ਸਿੰਘ ਖਾਲਸਾ, ਤਰਲੋਚਨ ਸਿੰਘ, ਤਰਨਪ੍ਰੀਤ ਸਿੰਘ, ਸਿਮਰਜੀਤ ਸਿੰਘ ਡੱਡੀਆ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਗੁਰਦੇਵ ਸਿੰਘ, ਸਤੌਖ ਸਿੰਘ, ਕਰਨਵੀਰ ਸਿੰਘ, ਮਨਪ੍ਰੀਤ ਸਿੰਘ, ਅਰਵਿੰਦਰ ਸਿੰਘ ਬਾਲਾ ਨੇ ਦੱਸਿਆ ਕਿ ਬੱਚਿਆਂ ਨੂੰ ਗੁਰੂ ਇਤਿਹਾਸ ਅਤੇ ਗੁਰਬਾਂਣੀ ਨਾਲ ਜੋੜਨ ਲਈ ਕਲਤੂਰਾ ਸਿੱਖ ਇਟਲੀ ਵਲੋ ਸਮੇ-ਸਮੇ ਸਿਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲੜੀ ਨੂੰ ਤੋਰਦੇ ਹੋਏ ਬੈਰਗਾਮੋ ਵਿਖੇ ਗੁਰਮਿਤ ਗਿਆਨ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਇਟਲੀ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆ, ਸਮੂਹ ਸਿੱਖ ਜਥੇਬੰਦੀਆਂ ਤੇ ਇਟਲੀ ਦੀਆਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਹੈ। ਕਿ ਆਪਣੇ ਬੱਚਿਆਂ ਸਮੇਤ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਹੁੰਮ-ਹੁਮਾ ਕੇ ਪਹੁੰਚਣ ਦੀ ਕ੍ਰਿਪਾਲਤਾ ਕਰੋ ਜੀ। ਨੋਟ:- ਭਾਗ ਲੈਣ ਵਾਲੇ ਬੱਚਿਆਂ ਕੋਲ ਸ਼ਨਾਖਤੀ ਕਾਰਡ ਹੋਣਾ ਜਰੂਰੀ ਹੈ। ਇਸ ਮੁਕਾਬਲੇ ਦੇ ਸਾਰੇ ਸਵਾਲ ਅਤੇ ਜਬਾਬ  www.culturasikh.com ਤੇ ਉਮਰ ਦੇ ਹਿਸਾਬ ਨਾਲ ਗਰੁੱਪਾ ਵਿੱਚ ਉਪਲਬੱਧ ਹਨ। ਉਮਰ ਸੀਮਾ 5 ਤੋ 8 ਸਾਲ, 8 ਤੋ 11 ਸਾਲ, 11 ਤੋ 14 ਸਾਲ ਅਤੇ 14 ਤੋ ਉਪਰ ਸਾਰੇ। ਇਹ ਮੁਕਾਬਲੇ ਲਿਖਤੀ ਰੂਪ ਵਿੱਚ ਹੋਣਗੇ। ਪੇਪਰ ਸ਼ੀਟ ਦਿੱਤੀ ਜਾਵੇਗੀ। ਜਿਸ ਵਿੱਚ ਬੱਚਿਆਂ ਵਲੋ ਸਹੀ ਜਵਾਬ ਤੇ ਨਿਸ਼ਾਨੀ ਲਾਈ ਜਾਵੇਗੀ। ਪੇਪਰ ਦਾ ਸਮਾ ਕੇਵਲ 40 ਮਿੰਟ ਹੋਵੇਗਾ। ਮੁਕਾਬਲੇ ਵਿੱਚ ਸਵਾਲ ਕੇਵਲ ਵਿੱਵਸਾਈਟ ਵਾਲੇ ਹੀ ਮੰਨੇ ਜਾਣਗੇ। ਵਧੇਰੇ ਜਾਣਕਾਰੀ ਲਈ- 324 8372127-320 9675097- 327 4722047