ਡਾਇਮੰਡ ਫੁਟਵਾਲ ਕਲੱਬ ਬੋਰਗੋਸਤੋਲੌ ਬਰੇਸ਼ੀਆ ਇਟਲੀ ਵਲੋ 5ਵਾਂ ਸਲਾਨਾ ਫੁੱਟਵਾਲ ਟੂਰਨਾਮੈਂਟ 22/23 ਜੁਲਾਈ ਨੂੰ

On: 21 July, 2017

ਮਿਲਾਨ 20 ਜੁਲਾਈ 2017 (ਬਲਵਿੰਦਰ ਸਿੰਘ ਢਿੱਲੋ):- ਡਾਇਮੰਡ ਫੁਟਵਾਲ ਕਲੱਬ ਬੋਰਗੋਸਤੋਲੌ ਬਰੇਸ਼ੀਆ ਇਟਲੀ ਵਲੋ 5ਵਾਂ ਸਲਾਨਾ ਫੁੱਟਵਾਲ ਟੂਰਨਾਮੈਂਟ 22-23 ਜੁਲਾਈ 2017 ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ 20 ਟੀਮਾ ਭਾਗ ਲੈਣਗੀਆਂ, ਪਹਿਲ ਉਨ੍ਹਾਂ 20 ਟੀਮਾ ਨੂੰ ਦਿੱਤੀ ਜਾਵੇਗੀ, ਜੋ ਟਾਈਆ ਤੋ ਪਹਿਲਾ ਐਂਟਰੀ ਫੀਸ ਜਮਾ ਕਰਵਾ ਦੇਣਗੀਆਂ। 22 ਜੁਲਾਈ ਦਿਨ ਸ਼ਨੀਵਾਰ ਸਵੇਰੇ 10 ਵਜੇ ਤੋ ਸ਼ਾਮ 20:00 ਵਜੇ ਤਕ ਪਹਿਲੇ ਰਾਉਂਡ ਦੇ ਮੈਚ ਕਰਵਾਏ ਜਾਣਗੇ ਅਤੇ 23 ਜੁਲਾਈ ਦਿਨ ਐਤਵਾਰ ਨੂੰ ਸਵੇਰੇ 08 ਵਜੇ ਤੋ ਸ਼ਾਮ 20:00 ਵਜੇ ਤੱਕ ਬਾਕੀ ਫੁਟਬਾਲ ਦੇ ਮੈਚ ਕਰਵਾਏ ਜਾਣਗੇ, ਐਤਵਾਰ ਨੂੰ ਹਰੇਕ ਸਾਲਾ ਦੀ ਤਰਾ ਬੱਚਿਆ ਦੀਆ ਦੋੜਾ ਵੀ ਕਰਵਾਈਆ ਜਾਣਗੀਆ ਅਤੇ ਪੰਜਾਬੀਆਂ ਦੀ ਜਿੰਦ ਭੰਗੜੇ ਦਾ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ। ਪਹਿਲਾ ਇਨਾਮ ਨਗਦ ਰਾਸ਼ੀ ਗੁਰਦੁਆਰਾ ਬਾਬਾ ਬੁੱਢਾ ਜੀ ਸਿੱਖ ਸੈਂਟਰ ਕਸਤਲਨੇਦਲੋ, ਮਨਦੀਪ ਸਜਾਵਲ ਪੁਰੀਆ ਵਲੋ ਇੱਕ ਵੱਡਾ ਕੱਪ ਤੇ ਸਾਰੀ ਟੀਮ ਨੂੰ ਮੈਡਲ, ਦੂਜਾ ਇਨਾਮ ਨਗਦ ਰਾਸ਼ੀ ਮਲਕੀਤ ਤੇ ਪਾਲੀ ਵਲੋ ਤੇ ਮਨਦੀਪ ਸਜਾਵਲਪੁਰੀਆ ਵਲੋ ਇੱਕ ਵੱਡਾ ਕੱਪ ਤੇ ਸਾਰੀ ਟੀਮ ਨੂੰ ਮੈਡਲ, ਤੀਸਰਾ ਇਨਾਮ ਨਗਦ ਰਾਸ਼ੀ ਸਿੱਖੀ ਸੇਵਾ ਸੁਸਾਇਟੀ ਇਟਲੀ ਵਲੋ ਤੇ ਮਨਦੀਪ ਸਜਾਵਲਪੁਰੀਆ ਵਲੋ ਇੱਕ ਵੱਡਾ ਕੱਪ ਤੇ ਸਾਰੀ ਟੀਮ ਨੂੰ ਮੈਡਲ, ਬੈਸਟ ਗੋਲਕੀਪਰ, ਬੈਸਟ ਖਿਡਾਰੀ, ਬੈਸਟ ਕੋਚ, ਸੱਭ ਤੋ ਵੱਧ ਗੋਲ ਕਰਨ ਵਾਲੇ ਖਿਡਾਰੀਆ ਦਾ ਮਨਦੀਪ ਸਜਾਵਲਪੁਰੀਆ ਵਲੋ ਕੱਪ ਨਾਲ ਸਨਮਾਨ ਕੀਤਾ ਜਾਵੇਗਾ। 22-23 ਜੁਲਾਈ ਦੋਵੇ ਦਿਨ ਲੰਗਰ ਅਤੁੱਟ ਵਰਤੇਗਾ। ਬੀਬੀਆ ਅਤੇ ਬੱਚਿਆ ਦੇ ਬੈਠਣ ਦਾ ਖਾਸ ਇਤੰਜਾਮ ਕੀਤਾ ਜਾਵੇਗਾ। ਦਰਸ਼ਕ ਵੀਰਾ ਅਤੇ ਖਿਡਾਰੀਆ ਟੀਮਾ ਦੇ ਕੋਚਾ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾ ਕਿ ਕਿਸੇ ਤਰਾ ਦਾ ਨਸ਼ਾ ਕਰਕੇ ਆਉਣ ਦੀ ਸਖਤ ਮਨਾਹੀ ਹੋਵੇਗੀ। ਟੂਰਨਾਮੇੰਟ ਇੰਡੀਅਨ ਫੈਡਰੇਸ਼ਨ ਇਟਲੀ ਦੇ ਕਾਨੂੰਨਾ ਦੇ ਮੁਤਾਬਕ ਹੋਵੇਗਾ, ਰੈਫ਼ਰੀ ਇਟਾਲੀਅਨ ਹੋਣਗੇ, ਵਧੇਰੇ ਜਾਣਕਾਰੀ ਲਈ ਸਾਡੇ ਨਾਲ ਸੰਪਰਕ ਕਰੋ:- ਮਨਿੰਦਰ ਸਿੰਘ ਸੈਣੀ 3896494101 , ਬੱਲੀ ਗਿੱਲ 3205773119, ਵਸੀਮ ਜਾਫਰ 3248940015 , ਕੁਲਵਿੰਦਰ ਸਿੰਘ ਗਿੱਲ, ਸੋਨੀ ਖੱਖ, ਬਲਜੀਤ ਮੱਲ, ਹੈਪੀ ਖੱਖ ਅਤੇ ਪ੍ਰਬੰਧਕਾਂ ਵਲੋ ਸਮੂਹ ਦਰਸ਼ਕਾਂ ਅਤੇ ਖੇਡ ਪ੍ਰੇਮੀਆਂ ਨੂੰ ਵੱਧ-ਚੜ੍ਹ ਕੇ ਪੁੱਜਣ ਦੀ ਅਪੀਲ ਕੀਤੀ ਜਾਂਦੀ ਹੈ।