ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਬੈਰਗਾਮੋ ਵਿਖੇ ਕੁਲਤੂਰਾ ਸਿੱਖ ਇਟਲੀ ਦੇ ਉਪਰਾਲੇ ਸਦਕਾ ਗੁਰਮਿਤ ਗਿਆਨ ਮੁਕਾਬਲੇ ਕਰਵਾਏ ਗਏ---

On: 25 July, 2017

ਮਿਲਾਨ 23 ਜੁਲਾਈ 2017 (ਬਲਵਿੰਦਰ ਸਿੰਘ ਢਿੱਲੋ) :- ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ (ਬੈਰਗਾਮੋ) ਵਿਖੇ ਕੁਲਤੂਰਾ ਸਿੱਖ ਇਟਲੀ, ਨੋਜਵਾਨ ਸਭਾ ਬੋਰਗੋ, ਅਖੰਡ ਕੀਰਤਨੀ ਜਥਾ ਇਟਲੀ, ਪਿੰਡ ਗੁਰਲਾਗੋ ਦੀ ਸਮੂਹ ਸੰਗਤ, ਸਿੱਖ ਕੋਂਸਲ ਇਟਲੀ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੀ ਇਲਾਕੇ ਦੀ ਸੰਗਤ ਦੇ ਸਹਿਯੋਗ ਸਦਕਾ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਗੁਰਮਿਤ ਗਿਆਨ ਮੁਕਾਬਲੇ ਕਰਵਾਏ ਗਏ। ਜਿਸ ਦੋਰਾਨ ਭਾਈ ਕੁਲਵੰਤ ਸਿੰਘ ਖਾਲਸਾ, ਤਰਲੋਚਨ ਸਿੰਘ, ਤਰਨਪ੍ਰੀਤ ਸਿੰਘ, ਸਿਮਰਜੀਤ ਸਿੰਘ ਡੱਡੀਆ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਗੁਰਦੇਵ ਸਿੰਘ, ਸਤੌਖ ਸਿੰਘ, ਕਰਨਵੀਰ ਸਿੰਘ, ਮਨਪ੍ਰੀਤ ਸਿੰਘ, ਅਰਵਿੰਦਰ ਸਿੰਘ ਬਾਲਾ ਨੇ ਦੱਸਿਆ ਕਿ ਬੱਚਿਆਂ ਨੂੰ ਗੁਰੂ ਇਤਿਹਾਸ ਅਤੇ ਗੁਰਬਾਂਣੀ ਨਾਲ ਜੋੜਨ ਲਈ ਕਲਤੂਰਾ ਸਿੱਖ ਇਟਲੀ ਵਲੋ ਸਮੇ-ਸਮੇ ਸਿਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲੜੀ ਅਨੁਸਾਰ ਗੁਰਮਿਤ ਗਿਆਨ ਮੁਕਾਬਲੇ ਬੈਰਗਾਮੋ ਵਿਖੇ ਕਰਵਾਏ ਗਏ ਹਨ। ਉਨ੍ਹਾਂ ਇਟਲੀ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆ, ਸਮੂਹ ਸਿੱਖ ਜਥੇਬੰਦੀਆਂ ਤੇ ਇਟਲੀ ਦੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਮੁਕਾਬਲਿਆ ਵਿੱਚ ਸ਼ਿਰਕਤ ਕੀਤੀ ਅਤੇ ਦੱਸਿਆ ਕਿ ਗੁਰਮਿਤ ਗਿਆਨ ਮੁਕਾਬਲਿਆ ਦੇ ਨਤੀਜੇ ਇਸ ਪ੍ਰਕਾਰ ਰਹੇ:-
ਗਰੁੱਪ ਏ 05 ਸਾਲ ਤੋ 08 ਸਾਲ
ਪਹਿਲੇ ਸਥਾਨ ਤੇ :- ਸੋਹਜਵੀਰ ਸਿੰਘ  49/49
ਦੂਜੇ ਸਥਾਨ ਤੇ :-   ਗੁਰਨਿਮਰਤ ਬੱਬ   48/49
ਤੀਜੇ ਸਥਾਨ ਤੇ :-  ਗੁਰਸਿਫਤ ਕੌਰ     46/49

ਗਰੁੱਪ ਬੀ 08 ਸਾਲ ਤੋ 11 ਸਾਲ
ਪਹਿਲੇ ਸਥਾਨ ਤੇ :- ਪਵਨਵੀਰ ਕੌਰ, ਕਰਨਵੀਰ ਸਿੰਘ, ਸੁੱਖਰਾਜ ਸਿੰਘ, ਅਨੰਦ ਸਿੰਘ, ਹਰਜੋਤ ਦੀਪ ਸਿੰਘ, ਸੁਖਵਿੰਦਰ ਸਿੰਘ   75/75
ਦੂਜੇ ਸਥਾਨ ਤੇ :-   ਅਬੋਬੀਰ ਸਿੰਘ   74/75
ਤੀਜੇ ਸਥਾਨ ਤੇ :-  ਗੁਰਦੀਪ ਸਿੰਘ    73/75

ਗਰੁੱਪ ਸੀ 11 ਸਾਲ ਤੋ 14 ਸਾਲ
ਪਹਿਲੇ ਸਥਾਨ ਤੇ :- ਗੁਰਮੀਨ ਕੌਰ, ਪਰਮਜਵੀਰ ਕੌਰ, ਪਲਕਪ੍ਰੀਤ ਕੌਰ 76/76
ਦੂਜੇ ਸਥਾਨ ਤੇ :-   ਬਰੌਨ ਸਿੰਘ, ਜਸਪਿੰਦਰ ਕੌਰ  75/76
ਤੀਜੇ ਸਥਾਨ ਤੇ :-  ਕਮਲਪ੍ਰੀਤ ਕੌਰ, ਅਨਮੋਲਪ੍ਰੀਤ ਸਿੰਘ, ਤਰਨਜੀਤ ਸਿੰਘ 74/76

ਗਰੁੱਪ ਡੀ 14 ਸਾਲ ਤੋ ਉਪੱਰ
ਪਹਿਲੇ ਸਥਾਨ ਤੇ :- ਰਮਨਦੀਪ ਸਿੰਘ, ਸਿਮਰਦੀਪ ਸਿੰਘ ਸੋਨੀਆ, ਕਿਰਨ ਸਿੰਘ, ਸਹਿਜੀਤ ਕੌਰ, ਮੁਸਕਾਨਪ੍ਰੀਤ ਕੋਰ  99/99
ਦੂਜੇ ਸਥਾਨ ਤੇ :-   ਪਰਮਜੋਤ ਸਿੰਘ                  98/99
ਤੀਜੇ ਸਥਾਨ ਤੇ :-  ਹਰਜੋਤ ਸਿੰਘ, ਲਵਲੀਨ ਕੌਰ     97/99