੧੫੭ਵਾਂ ਇਨਕਮ ਟੈਕਸ ਡੇ ਮਨਾਇਆ

On: 25 July, 2017

ਰਾਜਪੁਰਾ ੨੪ ਜੁਲਾਈ :-(ਧਰਮਵੀਰ ਨਾਗਪਾਲ) ਰਾਜਪੁਰਾ ਦੇ ਇੰਨਕਮ ਟੈਕਸ ਦਫਤਰ ਦੇ ਆਈ ਟੀ ਓ ਵਜਿੰਦਰ ਕੁਮਾਰ ਦੀ ਅਗਵਾਈ ਵਿੱਚ ਸਭ ਤੋ ਪਹਿਲਾ ਪਿੰਡ ਭੱਪਲ ਦੇ ਸਕੂਲ ਵਿੱਚ ਪੌਦੇ ਲਾਕੇ ਇਸ ਦੀ ਸ਼ੁਰੂਆਤ ਕੀਤੀ ਗਈ ਅਤੇ ਇਸ ਤੋ ਬਾਅਦ ਦਫਤਰ ਵਿਖੇ ਸਮਾਰੋਹ ਦੌਰਾਨ ਸਿਨੀਆਰ ਕਰ ਦਾਤਾਵਾ ਨੂੰ ਸਨਮਾਨਿਤ  ਵੀ ਕੀਤਾ ਗਿਆ।ਇਸ ਮੋਕੇ ਤੇ ਬੋਲਦੇ ਹੋਏ ਆਈ ਟੀ ਓ ਸ੍ਰੀ ਵਜਿੰਦਰ ਕੁਮਾਰ ਨੇ ਕਿਹਾ ਕਿ ਅੱਜ ਬੜਾ ਇਤਹਾਸਕ ਦਿਨ ਹੈ ਜੋ ਅੱਜ ਅਸੀ ਇੰਨਕਮਟੈਕਸ ਡੇ ਮਨਾ ਰਹੇ ਹਾਂ ਜਿਸ ਦੇ ਤਹਿਤ ਸੀਨੀਅਰ ਕਰਦਾਤਾ ਸ੍ਰੀ ਸਾਮ ਲਾਲ ਆਨੰਦ,ਐਲ ਡੀ ਨੂਰਪੁਰੀ,ਧਰਮ ਪਾਲ ਵਰਮਾ,ਜੇ ਐਲ ਚੌਧਰੀ, ਸੋਹਨ ਲਾਲ ਸਾਹੀ ਨੂੰ ਸਨਮਾਨਿਤ ਕੀਤਾ ਗਿਆ।ਇਸ ਮੋਕੇ ਤੇ ਸ੍ਰੀ ਵਜਿੰਦਰ ਕੁਮਾਰ ਆਈ ਟੀ ਓ ਨੇ ਆਏ ਹੋਏ ਕਰਦਾਤਾ ਅਤੇ ਵਕੀਲਾ ਅਤੇ ਸੀਏ ਦਾ ਸਮਾਰੋਹ ਵਿੱਚ ਆਉਣ ਦਾ ਧਂਨਵਾਦ ਕੀਤਾ ਅਤੇ ਕਿਹਾ ਕਿ ੧੭੬੭ ਵਿੱਚ ਭਾਰਤ ਦੇਸ ਵਿੱਚ ਕਰ ਦੀ ਸੁਰੂਆਤ ਹੋਈ ਸੀ ਜਿਸ ਤੇ ਤਹਿਤ ਪਹਿਲਾ ੮੭ ਪ੍ਰਤੀਸਤ ਕਰ ਲਿਤਾ ਜਾਦਾ ਸੀ ਅਤੇ ਹੁਣ ਘੱਟ ਕਿ ੩੦ ਪ੍ਰਤੀਸਤ ਹੋ ਗਿਆ ਹੈ।ਉਨਾ ਸਾਰੀਆ ਨੂੰ ਅਪੀਲ਼ ਕੀਤੀ ਕਿ ਇਨਕਮ ਟੈਕਸ ਹਰ ਇੱਕ ਵਿਅਕਤੀ ਨੂੰ ਦੇਣਾ ਚਾਹੀਦਾ  ਹੈ ਅਤੇ ਜਿਸ ਨਾਲ ਦੇਸ ਦੀ ਤਰੱਕੀ ਹੁੰਦੀ ਹੈ ਅਤੇ ਦੇਸ ਮਜਬੂਤ ਹੁੰਦਾ ਹੈ।ਇਸ ਮੋਕੇ ਤੇ ਉਕਤ ਸੀਨੀਅਰ ਕਰਦਾਤਾ ਨੇ ਵੀ ਲੋਕਾ ਨੂੰ ਅਪੀਲ ਕੀਤੀ ਕਿ ਦੇਸ ਦੀ ਉਨਤੀ ਦੇ ਲਈ ਸਾਨੂੰ ਕਰ ਜਰੂਰ ਦੇਣਾ ਚਾਹੀਦਾ ਹੈ।ਇਸ ਮੋਕੇ ਤੇ ਵਕੀਲ ਨਵਦੀਪ ਅਰੋੜਾ ਨੇ ਆਪਣੇ ਸਬੋਧਨ ਵਿੱਚ ਕਿਹਾ ਲੋਕ ਯੋਗਾ ਡੇ,ਵੋਮੈਨ ਡੇ,ਮਦਰ ਡੇ ਮਨਾਉਦੇ ਹਨ ਪਰ ਅੱਜ ਜੋ ਇਹ ਇੰਨਕੰਮ ਟੈਕਸ ਡੇ ਮਨਾਇਆ ਗਿਆ ਹੈ ਇਹ ਇੱਕ ਸਲਾਘਾ ਯੋਗ ਕਦਮ ਹੈ ਜਿਸ ਨਾਲ ਅਧਿਕਾਰੀਆਂ ਦੇ ਨਾਲ ਮੇਲ ਜੋਲ ਹੋਣ ਨਾਲ ਜੋ ਲੋਕਾ ਵਿੱਚ ਡਰ ਹੈ ਉਹ ਖਤਮ ਹੋਵੇਗਾ ਅਤੇ ਲੋਕ ਵੱਧ ਤੋ ਵੱਧ ਟੈਕਸ ਭਰਨਗੇ ਕਿਉਕਿ ਜਦੋ ਤੱਕ ਲੋਕ ਇਸ ਪ੍ਰਤੀ ਜਾਗਰੂਕ ਨਹੀ ਹੁੰਦੇ ਉਦੋ ਤੱਕ ਦੇਸ ਦੀ ਤਰੱਕੀ ਵਿੱਚ ਆਪਣਾ ਹਿਸਾ ਨਹੀ ਪਾ ਸਕਦੇ।ਕਿਉਕਿ ਹਰ ਇੱਕ ਕਰਦਾਤਾ ਸਾਨੂੰ ਇਹ ਆ ਕਿ ਪੁਛਦਾ ਹੈ ਕਿ ਟੈਕਸ ਭਰਨ ਨਾਲ ਸਾਨੂੰ ਕੀ ਮਿਲੇਗਾ ।ਉਨਾਂ ਕਿਹਾ ਕਿ ਜੇ ਤੁਸੀ ਟੈਕਸ ਭਰਦੇ ਹੋ ਤਾ ਉਹ ਪੈਸਾ ਉਨਾ ਲੋਕਾ ਤੇ ਲਗਦਾ ਹੈ ਜੋ ਗਰੀਬੀ ਰੇਖਾ ਤੋ ਹੇਠਾ ਹਨ ਅਤੇ ਦੇਸ ਦੀ ਤਰੱਕੀ ਦੇ ਲਈ ਟੈਕਸ ਭਰਨਾ ਜਰੂਰੀ ਹੈ ।ਉਨਾ ਕਿਹਾ ਕਿ ਸਾਨੂੰ ਸਾਰੀਆਂ ਨੂੰ ਟੈਕਸ ਪ੍ਰਤੀ ਲੋਕਾ ਨੂੰ ਜਾਗਰੂਕ ਕਰ ਕਿ ਦੇਸ ਦੀ ਆਰਥਿਕ ਵਿਵਸਥਾ ਨੂੰ ਮਜਬੂਤ ਕਰਨ ਦੇ ਲਈ ਯੋਗਦਾਨ ਪਾਉਣਾ ਚਾਹੀਦਾ ਹੈ।ਇਸ ਮੋਕੇ ਤੇ ਇੰਨਕਮਟੈਕਸ ਇੰਸਪੈਕਟਰ ਅਰਚਨਾ ਚਾਵਲਾ ,ਇੰਨਕਮਟੈਕਸ ਦੇ ਸੀਨੀਅਰ ਵਕੀਲ ਅਤੇ ਸੀਏ, ਵਪਾਰ ਮੰਡਲ ਦੇ ਚੇਅਰਮੈਨ ਸ਼ਾਮ ਲਾਲ ਆਨੰਦ, ਸ਼ਾਹੀ ਪਬਲਿਕ ਸਕੂਲ ਭੱਪਲ ਦੇ ਚੇਅਰਮੈਨ ਸੋਹਨ ਲਾਲ ਸ਼ਾਹੀ, ਅਖਿਲ ਭਾਰਤੀ ਬਹਾਵਲਪੁਰ ਸਮਾਜ ਦੇ ਵਾਈਸ ਪ੍ਰਧਾਨ ਠਾਕਰ ਦਾਸ ਗੋਸਾਂਈ, ਚੇਅਰਮੈਨ ਧਰਮਪਾਲ ਪਾਹੂਜਾ, ਜਵਾਹਰਲਾਲ ਚੌਧਰੀ ਸੀਨੀਅਰ ਇਨਕਮ ਟੈਕਸ ਦੇ ਵਕੀਲ, ਐਲ.ਡੀ ਨੂਰਪੂਰੀ ਅਤੇ ਹੋਰ ਪੱਤਵੰਤੇ ਲੋਕਾ ਤੋ ਇਲਾਵਾ ਸਮੂਹ ਸਟਾਫ ਦੇ ਮੈਬਰ ਹਾਜਰ ਸਨ।

Section: