ਇਟਲੀ ਵਿੱਚ ਸਿੱਖ ਫੌਜੀ ਕਿਤਾਬ ਦੂਜੀ ਸੰਸਾਰ ਜੰਗ ਦੌਰਾਨ ਇਟਲੀ ਵਿੱਚ ਬਹਾਦਰੀ ਦਿਖਾਉਣ ਵਾਲੇ ਸਿੱਖਾਂ ਦੀ ਸੱਚੀ ਗਾਥਾ- ਸੰਤੋਖ ਸਿੰਘ ਲਾਲੀ

On: 29 July, 2017

ਇਟਲੀ ਮਿਲਾਨ  (ਬਲਵਿੰਦਰ ਸਿੰਘ ਢਿੱਲੋ):- ਦੁਜੀ  ਸੰਸਾਰ ਜੰਗ ਦੌਰਾਨ ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਸਿੱਖਾਂ ਨੇ ਇੱਕ ਬਹੁਤ ਵੱਡੀ ਭੂਮਿਕਾ ਅਦਾ ਕੀਤੀ। ਜਿਸ ਦੌਰਾਨ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵੱਲੋਂ ਲੜੀ ਗਈ ਦੁਜੀ ਸੰਸਾਰ ਜੰਗ ਵਿੱਚ ਸਿੱਖਾਂ ਨੇ ਏਸ਼ੀਆ, ਅਫ਼ਰੀਕਾ ਅਤੇ ਯੂਰਪ ਵਿੱਚ ਲਹੂ ਡੋਲਵੀਆਂ ਲੜਾਈਆਂ ਲੜੀਆਂ । ਇਹਨਾਂ ਤਿੰਨਾਂ ਹੀ ਮਹਾਂਦੀਪਾਂ ਵਿੱਚ ਲੜੀਆਂ ਗਈਆਂ ਵੱਖ ਵੱਖ ਲੜਾਈਆਂ ਵਿੱਚ ਯੂਰਪੀ ਖਿੱਤੇ ਦਾ ਨਾਂ ਵੀ ਉੱਭਰ ਕੇ ਸਾਹਮਣੇ ਆਉਂਦਾ ਹੈ। ਜਿਸ ਵਿੱਚ ਇਟਲੀ ਦਾ ਖੇਤਰ ਮੁੱਖ ਹੈ। ਇਟਲੀ ਵਿੱਚ ਦੂਜੀ ਸੰਸਾਰ ਜੰਗ ਸਮੇਂ ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਸਿੱਖ ਫੌਜਾਂ ਨੇ ਇੱਥੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਸੀ। ਜੰਗ ਦੌਰਾਨ ਬਹੁਤ ਸਾਰੇ ਸਿੱਖ ਫੌਜੀ ਸ਼ਹੀਦ ਵੀ ਹੋਏ ਸਨ। ਜਿਹਨਾਂ ਦੀਆਂ ਯਾਦਗਾਰਾਂ ਵੱਖ ਵੱਖ ਸ਼ਹਿਰਾਂ ਵਿੱਚ ਬਣੀਆਂ ਹੋਈਆਂ ਹਨ। ਦੂਜੀ ਵਿਸ਼ਵ ਜੰਗ ਦੌਰਾਨ ਸ਼ਹੀਦ ਹੋਣ ਵਾਲੇ ਸਿੱਖ ਫੌਜੀਆਂ ਉੱਪਰ ਖੋਜ ਕਰਕੇ ਬਲਵਿੰਦਰ ਸਿੰਘ ਚਾਹਲ ਨੇ ਇੱਕ ਕਿਤਾਬ ਲਿਖੀ ਹੈ ਜਿਸਦਾ ਨਾਂ "ਇਟਲੀ ਵਿੱਚ ਸਿੱਖ ਫੌਜੀ" ਹੈ। ਇਸ ਕਿਤਾਬ ਵਿੱਚ ਸਿੱਖਾਂ ਦੀ ਸੱਚੀ ਗਾਥਾ ਨੂੰ ਸਾਹਮਣੇ ਲਿਆਂਦਾ ਗਿਆ ਹੈ। ਜੋ ਅਜੇ ਤੱਕ ਬਹੁਤ ਸਾਰੇ ਪਹਿਲੂਆਂ ਤੋਂ ਅਣਗੌਲੀ ਪਈ, ਅਸੀਂ ਬਲਵਿੰਦਰ ਸਿੰਘ ਚਾਹਲ ਨੂੰ ਇਸ ਵੱਡੇ ਕੰਮ ਲਈ ਵਧਾਈ ਪੇਸ਼ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਲੇਖਕ ਆਪਣੇ ਕੰਮ ਨੂੰ ਜਾਰੀ ਰੱਖਦੇ ਹੋਏ ਅਗਾਂਹ ਹੋਰ ਵੀ ਅਜਿਹੇ ਕਾਰਜ ਕਰਦਾ ਰਹੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਇਟਲੀ ਕਬੱਡੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਸੰਤੋਖ ਸਿੰਘ ਲਾਲੀ ਨੇ ਇੱਕ ਪ੍ਰੈਸ ਮਿਲਣੀ ਦੌਰਾਨ ਕੀਤਾ।