ਅਵਾਰਾ ਪਸੂ ਤੇ ਕੁੱਤਿਆ ਤੋਂ ਲੋਕਾਂ ਦੀ ਜਾਨ ਦਾ ਖਤਰਾ

On: 29 July, 2017

ਸਰਕਾਰ ਤੇ ਪ੍ਰਸ਼ਾਸਨ ਨੇ ਇਸ ਗੰਭੀਰ ਮਸਲੇ ਸਬੰਧੀ ਚੁੱਪ ਵੱਟੀ।

ਸੰਦੌੜ 26 ਜੁਲਾਈ (ਹਰਮਿੰਦਰ ਸਿੰਘ ਭੱਟ)- ਕਸਬੇ ਸੰਦੌੜ ਦੇ ਨੇੜਲੇ ਪਿੰਡਾਂ ਤੋਂ ਇਲਾਵਾ ਪੰਜਾਬ ਵਿੱਚ ਅਵਾਰਾ ਪਸੂਆਂ ਦੀ ਭਰਮਾਰ ਦਾ ਮਸਲਾ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ ਤੇ ਦੂਜੇ ਪਾਸੇ ਦਿਨੋਂ ਦਿਨ ਵੱਧ ਰਹੀ ਅਵਾਰਾ ਕੁੱਤਿਆ ਦੀ ਭਰਮਾਰ ਨੇ ਲੋਕਾਂ ਅੰਦਰ ਭਾਰੀ ਦਹਿਸ਼ਤ ਪਾ ਦਿੱਤੀ ਹੈ। । ਪਰ ਸਰਕਾਰ ਇਨ•ਾਂ ਦੋਵਾਂ ਗੰਭੀਰ ਸਮੱਸਿਆ ਦਾ ਕੋਈ ਅਜੇ ਤੱਕ ਹੱਲ ਕੱਢਣ ਚ ਨਾਕਾਮ ਸਾਬਤ ਹੋਈ ਹੈ,  ਜਿਸ ਕਰਕੇ ਲੋਕਾਂ ਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਇਸ ਸਬੰਧੀ ਕਈ ਵਾਰ ਵੱਖ ਵੱਖ ਅਖ਼ਬਾਰਾਂ ਚ ਖ਼ਬਰਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਪਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਕਈ ਪਿੰਡਾਂ ਚ ਹੱਡਾ ਰੋੜੀਆਂ ਪਿੰਡਾਂ ਦੀ ਵਸੋਂ ਦੇ ਬਿਲਕੁਲ ਨਜ਼ਦੀਕ ਹਨ ਜਿਸ ਕਰਕੇ ਅਵਾਰਾ ਕੁੱਤਿਆ ਦੇ ਮੂੰਹ ਨੂੰ ਮਾਸ ਤੇ ਖੂਨ ਲੱਗਿਆ ਹੁੰਦਾ ਹੈ ਤੇ ਫਿਰ ਇਹੀ ਅਵਾਰਾ ਕੁੱਤੇ ਪਿੰਡਾਂ ਵਿੱਚ ਆ ਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਜ਼ਿਕਰਯੋਗ ਹੈ ਕਿ ਅਵਾਰਾ ਕੁੱਤਿਆ ਸਬੰਧੀ ਪੰਚਾਇਤਾਂ ਵੀ ਮਤੇ ਪਾਉਣ ਤੋਂ ਨਾਕਾਮ ਹੀ ਜਾਪ ਰਹੀਆਂ ਹਨ ਤੇ ਸੰਘਰਸੀਲ ਜਥੇਬੰਦੀਆਂ ਨੂੰ ਅਵਾਰਾ ਪਸੂਆਂ ਤੇ ਅਵਾਰਾ ਕੁੱਤਿਆ ਦੇ ਮਸਲੇ ਜੋਰ ਨਾਲ ਉਠਾਉਣੇ ਚਾਹੀਦੇ ਹਨ। ਜਿਸ ਕਰਕੇ ਬੋਲੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪੈ ਸਕੇ। ਅਵਾਰਾ ਪਸੂ ਜਿਥੇ ਕਿਸਾਨਾਂ ਦੀਆਂ ਪੁੱਤਾ ਵਾਂਗ ਪਾਲ਼ੀਆਂ ਫਸਲਾਂ ਦਾ ਉਜਾੜਾ ਤੇ ਸੜਕੀਂ ਹਾਦਸਿਆਂ ਵਿੱਚ ਵਾਧਾ ਕਰਦੇ ਹਨ, ਉਥੇ ਅਵਾਰਾ ਕੁੱਤੇ ਛੋਟੇ ਬੱਚਿਆ ਤੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਲੋਕਾਂ ਦੀ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਗੰਭੀਰ ਮਸਲੇ ਵੱਲ ਜਲਦੀ ਧਿਆਨ ਦੇ ਕੇ ਲੋਕਾਂ ਨੂੰ ਰਾਹਤ ਦਿਵਾਈ ਜਾਵੇ।