ਸ਼ੇਰਗੜ ਚੀਮਾ ਦੇ ਨੋਜਵਾਨਾਂ ਨੇ ਖੁਦ ਭਰੇ ਸ਼ੜਕ ਦੇ ਪਏ ਡੰਘੇ ਟੋਏ ।

On: 29 July, 2017

ਕੋਈ ਵੀ ਸਰਕਾਰੀ ਮਦਦ ਨਹੀਂ ਮਿਲੀ
ਸੰਦੌੜ 28 ਜੁਲਾਈ (ਹਰਮਿੰਦਰ ਸਿੰਘ ਭੱਟ )
ਪਿੰਡ ਸ਼ੇਰਗੜ ਚੀਮਾ ਵਿਖੇ ਮਲੇਰਕੋਟਲਾ ਵੱਲ ਨੂੰ ਜਾਂਦੀ ਸੜਕ ਦਾ ਏਨੀ ਬੂਰੀ ਤਰਾਂ ਟੱਟ ਚੱਕੀ ਹੈ ਕਿ ਬਾਰਿਸ਼ ਦੇ ਟਾਇਮ ਦਲਦਲ ਦਾ ਰੂਪ ਧਾਰਨ ਕਰ ਲੈਦੀ ਹੈ ।ਜਿਸ ਨੂੰ ਬਿਨਾਂ ਕਿਸੇ ਸਰਕਾਰੀ ਮਦਦ ਦੇ ਪਿੰਡ ਸ਼ੇਰਗੜ ਚੀਮਾ ਦੇ ਉੱਦਮੀ ਨੌਜਵਾਨਾਂ ਨੇ ਖੁਦ ਜੀ ਵੀ ਸੀ ਮਸੀਨ ਲਗਾ ਕੇ ਆਪਣੇ ਪੱਲੇਉ ਪੇਸੇ ਦੇ ਕਿ 60 ਮਿੱਟੀ ਦੀਆਂ ਟਰਾਲੀਆਂ ਨਾਲ ਸ਼ੜਕ ਦੇ ਡੁੰਘੇ ਟੋਟਿਆਂ ਨੂੰ ਆਉਦੇ ਜਾਂਦੇ ਰਹਗੀਰਾਂ ਨੂੰ ਲੱਘਣ ਵਿੱਚ ਆ ਰਹੀਆਂ ਮੁਸਕੱਲਾਂ ਨੂੰ ਦੂਰ ਕਰਨ ਲਈ ਖੁਦ ਹੀ ਭਰਨਾਂ ਪਿਆ । ਖੁਸਪੀ੍ਰਤ ਸਿੰਘ ਮਨੀ, ਮਲਕੀਤ ਸਿੰਘ, ਕੁਲਵੀਰ ਸਿੰਘ, ਸਨਦੀਪ ਸਿੰਘ, ਹਰਵਿੰਦਰ ਸਿੰਘ ਕਾਸਮਪੁਰ, ਕੁਲਦੀਪ ਸਿੰਘ, ਅਜਮੇਰ ਸਿੰਘ ਚੀਮਾ, ਨੇ ਦੱਸਿਆਂ ਕਿ ਇਸ ਬੂਰੀ ਤਰਾਂ ਟੁੱਟ ਚੁੱਕੀ ਸੜਕ ਕਾਰਨ ਆਏ ਦਿਨ ਕੋਈ ਨਾ ਕੋਈ ਹਾਦਸ਼ਾ ਹੋ ਜਾਂਦਾ ਹੈ ਜਿਸ਼ ਕਰਕੇ ਕਿ ਇੱਥੋ ਲੰਘਣ ਵਾਲੇ ਹਰ ਵਹੀਕਲ ਨੂੰ ਭਾਰੀ ਜੱਦੋ ਜ਼ਹਿਦ ਦਾ ਸਾਹਮਣਾ ਕਰਨਾ ਪੈਂਦਾ ਹੈ ਅੱਜ ਇੱਕ ਫੂਸ ਨਾਲ ਭਰੀ ਓਵਰਲੋਡ ਟਰਾਲੀ ਪਲਟ ਗਈ ਸੀ ਜਿਸ ਨਾਲ ਜਾਨੀ ਨੁਕਸਾਨ ਹੋਣ ਤੋਂ ਤਾਂ ਭਾਂਵੇ ਬਚ ਗਿਆ ਪ੍ਰਤੂੰ ਹੁਣ ਤੱਕ ਇਸ ਟੁੱਟੀ ਸੜਕ ਨੇ ਦੋ ਦਰਜ਼ਨ ਲੋਕ ਜ਼ਖਮੀਂ ਕਰ ਦਿੱਤੇ ਹਨ । ਇਸ ਕਰਕੇ ਪਿੰਡ ਦੇ ਉੱਦਮੀ ਨੌਜਵਾਨਾਂ ਨੇ ਹੰਭਲਾ ਮਾਰ ਕੇ 60 ਮਿੱਟੀ ਦੀਆਂ ਟਰਾਲੀਆਂ ਨਾਲ ਵੱਡੇ ਜਾਨਲੇਵਾ ਟੋਇਆਂ ਨੂੰ ਬੰਦ ਕਰ ਦਿੱਤਾ।ਇਸ ਪੰਦ ਜਿੰਦਰ ਸਿੰਘ, ਠੇਕੇਦਾਰ ਦਲੀਪ ਸਿੰਘ, ਗੁਰਪੀ੍ਰਤ ਸਿੰਘ ਟੀਟੂ, ਸਰਬਜੀਤ ਸਿੰਘ, ਜਗਦੀਪ ਸਿੰਘ ਜੱਗਾ, ਮੀਤਾ ਚੀਮਾ, ਮਿੰਦੀ ਮਾਨ ਨੇ ਲੋਕ ਨਿਰਮਾਣ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਨੂੰ ਅਪੀਲ ਕਰਦਿਆਂ ਕਿਹਾ ਕਿ ਰਾਹਗੀਰਾਂ ਲਈ ਸਿਰਦਰਦ ਬਣੀ ਇਸ ਸੜਕ ਨੂੰ ਜਲਦੀ ਤੋਂ ਜਲਦੀ ਠੀਕ ਕਰਵਾਇਆ ਜਾਵੇ ।