ਦਰਬਾਰ ਨੌ-ਗੱਜਾ ਪੀਰ ਪਿੰਡ ਜੱਟਪੁਰ ਵਿਖੇ 25ਵਾਂ ਸਲਾਨਾ ਜੋੜ ਮੇਲਾ 16-17 ਅਗਸਤ ਨੂੰ

On: 31 July, 2017

ਮਿਲਾਨ  (ਬਲਵਿੰਦਰ ਸਿੰਘ ਢਿੱਲੋ):-ਦਰਬਾਰ ਨੌ-ਗੱਜਾ ਪੀਰ ਪਿੰਡ ਜੱਟਪੁਰ ਜਿਲ੍ਹਾ ਹੁਸ਼ਿਆਰਪੁਰ ਦੇ ਅਸਥਾਨ ਵਿਖੇ ਇਲਾਕੇ ਦੀਆ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦੋ ਦਿਨਾਂ 25 ਵਾਂ ਸਲਾਨਾ ਜੋੜ ਮੇਲਾ 16-17 ਅਗਸਤ ਦਿਨ ਬੁੱਧਵਾਰ- ਵੀਰਵਾਰ ਨੂੰ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਵੱਖ ਵੱਖ ਡੇਰਿਆਂ ਤੋ ਮਹਾਂਪੁਰਖ ਸ਼ਿਰਕਤ ਕਰਨਗੇ| ਇਹ ਜਾਣਕਾਰੀ ਬਾਬਾ ਸੁਰਿੰਦਰ ਸ਼ਾਹ ਬੱਬੀ ਵੱਲੋਂ ਦਿੱਤੀ ਗਈ ਹੈ ਉਨ੍ਹਾਂ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ 16 ਅਗਸਤ ਦਿਨ ਬੁੱਧਵਾਰ ਨੂੰ ਪਹਿਲਾਂ ਚਿਰਾਗਾਂ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਮਗਰੋਂ ਦੇਰ ਰਾਤ ਤੱਕ ਮਹਿਫਲ-ਏ-ਕਵਾਲ ਸਜਾਈ ਜਾਵੇਗੀ | ਮੇਲੇ ਦੇ ਦੂਜੇ ਦਿਨ 17 ਅਗਸਤ ਦਿਨ ਵੀਰਵਾਰ ਦੀ ਸ਼ੁਰੂਆਤ ਝੰਡੇ ਅਤੇ ਚਾਦਰ ਚੜ੍ਹਾਉਣ ਦੀ ਰਸਮ ਕਰਨ ਤੋਂ ਬਾਅਦ ਸ਼ੁਰੂ ਕੀਤੀ ਜਾਵੇਗੀ | ਜਿਸ ਦੋਰਾਨ ਖੁੱਲੇ ਪੰਡਾਲ ਵਿਚ ਪ੍ਰਸਿੱਧ ਗਾਇਕ ਸਰਦਾਰ ਅਲੀ, ਬੰਟੀ ਕਵਾਲ, ਪ੍ਰੇਮ ਸੋਨੂ ਕਵਾਲ, ਕੁਲਦੀਪ ਮਾਹੀ, ਬਲਵਿੰਦਰ ਮੱਤੇਵਾੜੀਆ, ਸਰਬਜੀਤ ਸਰਬ, ਸੰਨੀ ਸ਼ੇਰਗਿਲ, ਪਰਵੀਨ ਨੂਰ ਕਾਦਰੀ, ਖੁਸ਼ੀ ਨਕਾਲ ਪਾਰਟੀ ਬਠਿੰਡਾ ਅਤੇ ਸਟੇਜ ਸੈਕਟਰੀ ਸਤਪਾਲ ਸੱਤੀ ਆਦਿ ਪੀਰਾਂ ਦੇ ਦਰਬਾਰ 'ਤੇ ਹਾਜਰੀ ਭਰਦਿਆਂ ਸਰਧਾਲੂਆਂ ਨੂੰ ਮੰਤਰ ਮੁਗਧ ਕਰਨਗੇ| ਮੇਲੇ ਦੋਰਾਨ ਸੋਹਣ ਸਿੰਘ ਠੰਡਲ ਸਾਬਕਾ ਕੈਬਨਿਟ ਮੰਤਰੀ ਪੰਜਾਬ, ਡਾ- ਰਾਜ ਕੁਮਾਰ ਐਮ ਐਲ ਏ ਚੱਬੇਵਾਲ, ਸੁੰਦਰ ਸ਼ਾਮ ਅਰੋੜਾ ਐਮ ਐਲ ਏ ਹੁਸ਼ਿਆਰਪੁਰ ਮੁੱਖ ਮਹਿਮਾਨ ਵਜੋ ਹਾਜਰੀ ਭਰਨਗੇ। ਬਾਬਾ ਦਰਸ਼ਨ ਜੀ ਦੇ ਸਪੁਤਰ ਗੱਦੀ ਨਸ਼ੀਨ ਬਾਬਾ ਸੁਰਿੰਦਰ ਸ਼ਾਹ ਬੱਬੀ, ਬੀਬੀ ਹਰਮੇਸ਼ ਕੌਰ ਜੀ, ਮਨਜੀਤ ਸਿੰਘ ਅਤੇ ਅਮਨਜੀਤ ਵਲੋ ਇਲਾਕੇ ਦੀਆ ਸਮੂਹ ਸੰਗਤਾਂ ਨੂੰ ਮੇਲੇ ਵਿੱਚ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ।