੯3.60 ਫੀਸਦੀ ਨੰਬਰ ਲੈ ਕੇ ਪਿੰਡ ਚੱਕ ਖੁਰਦ ਦਾ ਮਾਣ ਬਣੀ ਸਿਮਰਜੋਤ ਕੌਰ

On: 2 June, 2017

ਸੰਦੌੜ (ਹਰਮਿੰਦਰ ਸਿੰਘ ਭੱਟ)
ਰਿਟਾ.ਮਾਸਟਰ ਗੁਰਬਚਨ ਸਿੰਘ 'ਤੇ ਰਿਟਾ.ਬੀ.ਪੀ.ਈ.ਓ ਮੈਡਮ ਕੁਲਵੰਤ ਕੌਰ ਦੀ ਪੋਤਰੀ ਸਿਮਰਜੋਤ ਕੌਰ ਨੇ ਜਿਲਾ ਸੰਗਰੂਰ ਵਿੱਚੋਂ ਤੀਜਾ ਅਤੇ ਮਾਲੇਰਕੋਟਲਾ ਵਿੱਚੋਂ ਪਹਿਲਾ ਸ਼ਥਾਨ ਹਾਸ਼ਿਲ ਕਰਕੇ ਪਿੰਡ ਚੱਕ ਖੁਰਦ 'ਤੇ ਇਲਾਕੇ ਦਾ ਨਾਂਅ ਰੋਸ਼ਨ ਕੀਤਾ ਹੈ।ਪੰਚ ਪ੍ਰਿਤਪਾਲ ਸਿੰਘ ਚੱਕ ਨੇ ਦੱਸਿਆ ਕਿ ਡੀ.ਏ.ਵੀ ਸਕੂਲ ਮਾਲੇਰਕੋਟਲਾ ਵਿਖੇ +2 ਮੈਡੀਕਲ ਦੀ ਪੜਾਈ ਕਰਦੀ ਵਿੱਦਿਆਂਰਥਣ ਸਿਮਰਜੋਤ ਕੌਰ ਪੁੱਤਰੀ ਮਨਜਿੰਦਰ ਸਿੰਘ ਚੱਕ ਨੇ ਜਿੱਥੇ ਜਿਲਾ ਸੰਗਰੂਰ ਵਿੱਚੋਂ +2 ਮੈਡੀਕਲ 'ਚ ਤੀਜਾ ਸਥਾਨ ਪ੍ਰਾਪਤ ਕਰਕੇ ਪੂਰੇ ਇਲਾਕੇ ਦਾ ਮਾਣ ਬਣੀ ਹੈ ਉਥੇ ਹੀ 93.60 ਫੀਸਦੀ ਨੰਬਰ ਲੈ ਕੇ ਡੀ.ਏ.ਵੀ ਸਕੂਲ ਮਾਲੇਰਕੋਟਲਾ ਦੇ ਪਿਛਲੇ ਕਈ ਸਾਲਾਂ ਦਾ ਰਿਕਾਰਡ ਵੀ ਤੋੜ ਦਿੱਤਾ ਹੈ।ਇਸ ਬਾਰੇ ਜਦੋ ਸਿਮਰਜੋਤ ਨਾਲ ਗੱਲ ਕੀਤੀ ਤਾਂ ਉਹਨਾਂ ਖੁਸ਼ੀ ਭਰੀ ਅੰਦਾਜ ਵਿੱਚ ਕਿਹਾ ਕਿ ਉਸ ਸੁਪਨਾਂ ਹੈ ਕਿ ਉਹ ਬੋਟਨੀਕਲ ਡਾਕਟਰ ( ਪੌਦਿਆਂ ਦੀ ਮਾਹਿਰ ਡਾਕਟਰ )  ਬਣਨਾਂ ਚਾਹੁੰਦੀ ਹਾਂ ਜਿਸ ਨਾਲ ਵਾਤਾਵਰਨ ਦੀ ਸੁਧਤਾ ਲਈ ਕੰਮ ਕਰ ਸਕਾਂ।