ਮਾਲੇਰਕੋਟਲਾ ਦੀ ਹੋਣਹਾਰ ਵਿਦਿਆਰਥਣ ਰਾਧਿਕਾ ਵਧਾਵਨ ਪੁੱਤਰੀ ਸ਼੍ਰੀ ਵਰਿੰਦਰ ਵਧਾਵਨ ਨੇ ੯੬.੬ ਪ੍ਰਤੀਸ਼ਤ

On: 2 June, 2017

ਮਾਲੇਰਕੋਟਲਾ ੦੧ ਜੂਨ (ਹਰਮਿੰਦਰ ਸਿੰਘ ਭੱਟ) ਸੀ.ਬੀ.ਐਸ.ਈ ਦੇ ਨਾਨ ਮੈਡੀਕਲ ਬਾਰਵੀਂ ਜਮਾਤ ਦੇ ਨਤੀਜੇ 'ਚ ਮਾਲੇਰਕੋਟਲਾ ਦੀ ਹੋਣਹਾਰ ਵਿਦਿਆਰਥਣ ਰਾਧਿਕਾ ਵਧਾਵਨ ਪੁੱਤਰੀ ਸ਼੍ਰੀ ਵਰਿੰਦਰ ਵਧਾਵਨ ਨੇ ੯੬.੬ ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਜਿਲ੍ਹਾ ਸੰਗਰੂਰ ਚੋਂ ਪਹਿਲਾ ਤੇ ਪੰਜਾਬ ਚੋਂ ਦੂਜਾ ਸਥਾਨ ਪ੍ਰਾਪਤ ਕਰਨ ਤੇ ਐਕਸਾਇਜ ਐਂਡ ਟੈਕਸੈਸ਼ਨਜ ਅਤੇ ਇਨਕਮ ਟੈਕਸ ਦੇ ਵਕੀਲ ਸ਼੍ਰੀ ਯਸ਼ਪਾਲ ਗੋਇਲ ਨੇ ਇੱਕ ਸਮਾਗਮ ਮੌਕੇ ਉਸਨੂੰ ਸਨਮਾਨਿਤ ਕਰਦੇ ਹੋਏ ਉਸਦਾ ਮੂੰਹ ਮਿੱਠਾ ਕਰਵਾਇਆ। ਐਡਵੋਕੇਟ ਸ਼੍ਰੀ ਯਸ਼ਪਾਲ ਗੋਇਲ ਨੇ ਕਿਹਾ ਕਿ ਰਾਧੀਕਾ ਨੇ ਇਹ ਕਾਮਯਾਬੀ ਪ੍ਰਾਪਤ ਕਰਕੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ। ਇਸ ਲਈ ਉਸਦੇ ਮਾਤਾ ਪਿਤਾ ਮੁਬਾਰਕਬਾਦ ਦੇ ਹੱਕਦਾਰ ਹਨ। ਇਸ ਮੌਕੇ ਗੱਲਬਾਤ ਕਰਦਿਆਂ ਰਾਧਿਕਾ ਵਧਾਵਨ ਨੇ ਦੱਸਿਆ ਕਿ ਉਹ ਭਵਿੱਖ ਵਿੱਚ ਆਈ.ਆਈ.ਟੀ ਤੋਂ ਏਅਰੋ ਸਪੇਸ ਬ੍ਰਾਂਚ ਵਿੱਚ ਇੰਜਨੀਅਰ ਬਣਕੇ ਅਪਣੇ ਦੇਸ਼ ਦੀ ਸੇਵਾ ਕਰਨੀ ਚਾਹੁੰਦੀ ਹੈ।