ਮੋਟਰ ਸਾਇਕਲ ਸਵਾਰ ਡੇਢ ਲੱਖ ਲੁੱਟ ਕੇ ਹੋਏ ਫਰਾਰ ਲੁਟੇਰਿਆਂ ਦੇ ਹੌਸਲੇ ਬੁਲੰਦ

On: 10 June, 2017

ਰਾਜਪੁਰਾ  (ਧਰਮਵੀਰ ਨਾਗਪਾਲ) ਰਾਜਪੁਰਾ ਪੁਰਾ ਸ਼ਹਿਰ ਬਣਿਆ ਲੁਟਾ ਖੋਹਾ ਦਾ ਸ਼ਹਿਰ ੨ ਮਹੀਨਿਆਂ ਦੇ ਅੰਦਰ ਕਈ ਲੁਟਾ-ਖੋਹਾ ਦੀਆਂ ਵਾਰਦਾਤਾਂ ਨੂੰ ਅਨਜਾਮ ਦੇ ਗਏ ਹਨ ਲੁਟੇਰੇ । ਲੁਟੇਟੇ ਬਿਨਾਂ ਪੁਲਿਸ ਦੇ ਖੋਫ ਤੋਂ ਲੁਟ ਦੀਆਂ ਵਾਰਦਾਤਾਂ ਨੂੰ ਅਨਜਾਮ ਦੇ ਕੇ ਫਰਾਰ ਹੋ ਜਾਂਦੇ ਹਨ ਹੁਣ ਦੇਖਣ ਵਾਲੀ ਗਲ ਇਹ ਹੈ ਕਿ ਪੁਲਿਸ ਲੁਟੇਰਿਆਂ ਦੇ ਨੱਥ ਪਾਉਣ ਵਿਚ ਕਾਬਯਾਬ ਹੁੰਦੀ ਹੈ ਜਾ ਨਹੀਂ, ਮਿਲੀ ਜਾਣਕਾਰੀ ਦੇ ਅਨੁਸਾਰ ਅੱਜ ਦਿਨ ਦਿਹਾੜੇ ਇਥੇ ਦੇ ਲੱਕੜ ਮੰਡੀ ਚੌਕ ਦੇ ਨੇੜੇ ਐਕਟਿਵਾ ਦੀ ਡਿੱਗੀ ਵਿੱਚ ਇਕ ਲੱਖ ਪੈਤੀ ਹਜਾਰ ਲੁੱੱਟ ਕੇ ਦੋ  ਨੋਜਵਾਨ ਕਾਲੇ ਮੋਟਰ  ਸਾਇਕਲ ਸਵਾਰ ਫਰਾਰ ਹੋ ਗਏ ।ਜਾਣਕਾਰੀ ਮੁਤਾਬਿਕ ਤਰਨਜੀਤ ਸਿੰਘ ਪੁੱਤਰ ਨੇਤਰ ਸਿੰਘ ਵਾਸੀ ਅਜੀਤ ਨਗਰ ਰਾਜਪੁਰਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਉਹ ਬੈਕ ਵਿੱਚੋ ਘਰੇਲੂ ਲੋੜ ਲਈ ਇਕ ਲੱਖ ਪੈਤੀ ਹਜਾਰ ਰੁਪਏ ਕਢਵਾ ਕੇ ਲਿਆਇਆ ਸੀ । ਤਰਨਜੀਤ ਸਿੰਘ ਨੇ  ਅੱਗੇ ਦੱਸਿਆ ਕਿ ਉਹ ਨੇ ਅੈਮ ਐਲ ਏ ਰੋਡ ਤੇ ਬਣੀ ਇਕ ਸੈਨੇਟਰੀ ਦੀ ਦੁਕਾਨ ਚ ਉਸ ਨੇ  ਕੁੱਝ ਸਮਾਨ ਵਾਪਸ ਕਰਨਾ ਸੀ ਜਿਉ ਹੀ ਉਹ ਦੁਕਾਨ ਵਿੱਚ ਗਿਆ ਪਿਛੋ ਦੋ ਕਾਲੇ ਮੋਟਰ ਸਾਇਕਲ ਤੇ ਸਵਾਰ ਦੋ ਨੌਜਵਾਨ ਆਏ ।ਉਹਨਾਂ ਨੇ ਐਕਟਿਵਾ ਦੀ ਡਿੱਕੀ ਵਿੱਚ ਪਏ ਪੈਸੇ ਉਡਾਏ ਅਤੇ ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ ਕੀਤੀ ਤਾਂ ਉਹਨਾਂ ਦੇ ਹੱਥ ਵਿੱਚ ਫੜੇ ਪੈਸੇ ਵੀ ਡਿਗ ਗਏ ਅਤੇ ਉਹ ਹਿਮਤ ਦਿਖਾ ਕੇ ਡਿਗੇ ਹੋਏ ਪੈਸੇ ਇੱਕਠੇ ਕਰਕੇ ਰਫੂ ਚੱਕਰ ਹੋ ਗਏ । ਤਰਨਜੀਤ ਸਿੰਘ ਦੇ ਦੱਸਣ ਮੁਤਾਬਿਕ ਉਸ ਨੇ ਮੋਟਰ  ਸਾਇਕਲ ਸਵਾਰ  ਵਿਅਕਤੀਆਂ ਦਾ ਪੀਛਾ ਵੀ ਕੀਤਾ ਪਰ ਉਹਨਾਂ  ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗਾ । ਦੱਸਣ ਯੋਗ ਹੈ ਕਿ ਬੀਤੇ ਦਿਨਾਂ ਵਿੱਚ ਕਈ ਕਾਰੇ ਕਾਲੇ ਮੋਟਰ ਸਾਇਕਲ ਤੇ ਹੀ ਹੋਏ ਹਨ । ਇਸ ਸੰਬੰਧ  ਚ ਪੁਲਿਸ ਨੂੰ ਸਿਚਤ ਕਰ ਦਿਤਾ ਹੈ  ਅਤੇ ਪੁਲਿਸ   ਮੋਕੇ ਤੇ ਪਹੁੰਚ ਕੇ  ਜਾਇਜਾ ਲਿਆ।

Section: