ਬੀਤੇ ਦਿਨੀ ਰਾਜਪੁਰਾ ਦੇ ਸ਼ੰਭੂ ਬੈਰੀਰਅ ਤੇ ਲੰਬੀਆਂ ਕਤਾਰਾ ਲਗੀਆ

On: 10 June, 2017

ਟਰਕ ਡਰਾਈਵਰਾ ਵਲੋਂ ੧੦ ਰੁਪਏ ਦੀ ਰਸੀਦ ਦਾ ੧੦੦ ਰੁਪਏ ਵਸੂਲਣ ਦੇ ਲਾ ਰਹੇ ਸਨ ਦੋਸ਼
ਰਾਜਪੁਰਾ ੯ ਜੂਨ (ਧਰਮਵੀਰ ਨਾਗਪਾਲ)  ਹਰਿਆਣਾ ਪੰਜਾਬ ਰਾਜ ਦੀ ਸੀਮਾ ਉੱਤੇ ਪੈਂਦੇ ਸ਼ੰਭੂ ਬੈਰਿਅਰ ਤੇ ਬੀਤੇ ਦੋ ਦਿਨਾਂ ਤੋਂ ਇੰਫਰਮੇਸ਼ਨ ਅਤੇ ਟੈਕਸ ਭਰਨ ਵਾਲੇ ਸ਼ੈਂਟਰ ਵਿੱਚ ਇੰਟਰਨੈਟ ਅਤੇ ਸਰਵਰ ਖਰਾਬ ਹੋਣ ਕਾਰਨ ਬਾਹਰਲੇ ਰਾਜਾ ਤੋਂ ਆਏ ਹੋਏ ਟਰਕਾ ਦੀ ਬੈਰੀਅਰ ਤੇ ਲੰਬੀਆ ਲੰਬੀਆ ਕਤਾਰਾ ਲਗ ਗਈਆ, ਜਿਸ ਤੇ ਦੇਸ਼ ਵਿਦੇਸ਼ਾ ਤੋਂ ਬਾਹਰੋ ਆਏ ਲੋਕਾ ਨੂੰ ਪੰਜਾਬ  ਵਿੱਚ ਦਾਖਲ ਹੁੰਦੇ ਹੀ ਵੱਡੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਭਾਰੀ ਵਾਹਨ ਦੇ ਕਾਰਨ ਬੈਰੀਅਰ ਤੇ ਜਾਮ ਲਗ ਜਾਂਦਾ ਹੈ, ਇਸ ਮੌਕੇ ਜਦੋਂ ਭਾਸਕਰ ਦੇ ਪਤਰਕਾਰ ਨੇ ਸ਼ੰਭੂ ਬੈਰਿਅਰ ਦਾ ਦੌਰਾ ਕੀਤਾ ਤਾਂ ਹਾਲਾਤ ਕੁਝ ਹੋਰ ਹੀ ਦਸਦੇ ਸਨ। ਬੈਰੀਅਰ ਤੇ ਮੌਜੂਦ ਡਰਾਈਵਰ ਹਰੀ ਕ੍ਰਿਸ਼ਨ, ਜਨਕਪਾਲ, ਸੁਲੱਖਣ ਸਿੰਘ, ਨੈਨਪਾਲ ਸਿੰਘ ਅਤੇ ਹਰੀਆ ਨੇ ਦਸਿਆ ਕਿ ਅਸੀ ਲੋਕ ਬਾਹਰਲੇ ਰਾਜਾ ਤੋਂ ਮਾਲ ਕੈ ਕੇ ਆਏ ਹਾਂ, ਇੱਕ ਤਾਂ ਪਿਛਲੇ ੨ ਦਿਨਾਂ ਤੋਂ ਸਰਵਾਰ ਡਾਊਣ ਹੋਣ ਕਾਰਨ ਸਾਨੂੰ ਬਹੁਤ ਗਰਮੀ ਕਾਰਨ ਬੇਬਸ ਹੋ ਕੇ ਰੁਕਣਾ ਪੈ ਰਿਹਾ ਹੈ ਦੂਜਾ ਬੈਰੀਅਰ ਦੇ ਕਰਮਚਾਰੀਆਂ ਵਲੋਂ ੧੦ ਰੁਪਏ ਦੀ ਰਸੀਦ ਦੀ ਥਾਂ ੧੦੦ ਰੁਪਏ ਵਸੂਲ ਕਰਕੇ ਹੋਰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਡਰਾਈਵਰਾਂ ਦਾ ਕਹਿਣਾ ਹੈ ਕਿ ਜੋ ਵਿਅਕਤੀ ੧੦ ਰੁਪਏ ਦੀ ਰਸੀਦ ਦਾ ੧੦੦ ਰੁਪਏ ਦੇ ਦਿੰਦਾ ਹੈ ਉਸਦਾ ਕੰਮ ਜਲਦੀ ਹੀ ਕਰ ਦਿਤਾ ਜਾਂਦਾ ਹੈ  ਬਾਕੀ  ਸਾਰੇ ਦੇ ਸਾਰੇ ਲੰਬੀਆ ਲਾਈਨਾ ਵਿੱਚ ਖੜਕੇ ਆਪਣੀ ਵਾਰੀ ਦਾ ਇੰਤਜਾਰ ਕਰਦੇ ਹਨ। ਕੁਝ ਲੋਕਾ ਦਾ ਇਹ ਵੀ ਕਹਿਣਾ ਹੈ ਕਿ ਇੰਟਰਨੈੱਟ ਵਿੱਚ ਤਕਨੀਕੀ ਖਰਾਬੀ ਆਉਣ ਤੇ ਬੈਰੀਅਰ ਤੇ ਡਰਾਈਵਰਾ ਨੂੰ ਤੰਗ ਪਰੇਸ਼ਾਨ ਕਰਕੇ ਲੁਟਿਆ ਜਾਂਦਾ ਹੈ। ਇਸ ਸਬੰਧੀ ਜਦੋ ਉਚ ਅਧਿਕਾਰੀ ਨੂੰ ਦਸਿਆ ਗਿਆ ਤਾਂ ਉਹ ਵੀ ਆਪਣੀਆਂ ਅੱਖਾਂ ਜਾਣਬੂਝ ਕੇ ਇਹ ਸਭ ਕੁਝ ਵੇਖਦੇ ਰਹਿੰਦੇ ਹਨ। ਇਸ ਬਾਰੇ ਜਦੋਂ ਆਬਕਾਰੀ ਕਰ ਵਿਭਾਗ ਦੇ ਕਮੀਸ਼ਨਰ ਸ਼੍ਰ. ਸ਼ਰਨਜੀਤ ਸਿੰਘ ਭੰਦੇੜ ਨਾਲ ਗਲ ਕੀਤੀ ਤਾਂ ਉਹਨਾਂ ਕਿਹਾ ਕਿ ਤਕਨੀਕੀ ਖਰਾਬੀ ਹੋਣ ਕਾਰਨ ਸਰਵਰ ਡਾਊਨ ਹੋ ਜਾਂਦਾ ਹੈ ਅਤੇ ਮੈਨੂਅੱਲ ਕੰਮ ਚਲਦਾ ਰਹਿੰਦਾ ਹੈ ਤੇ ਜਦੋਂ ਸਰਵਾਰ ਠੀਕ ਹੋ ਜਾਂਦਾ ਹੈ ਤਾਂ ਡਾਟਾ ਅਪਡੇਟ ਕਰ ਲਿਆ ਜਾਂਦਾ ਹੈ। ਕਮੀਸ਼ਨਰ ਭੰਦੇੜ ਨੇ ੧੦ ਰੁਪਏ ਦੀ ਪਾਸਿੰਗ ਰਸੀਦ ਦਾ ੧੦੦ ਰੁਪਏ ਵਸੂਲਣ ਬਾਰੇ ਜਦੋਂ ਪੁਛਿਆ ਗਿਆ ਤਾਂ ਉਹਨਾਂ ਇਹ ਕਹਿ ਕੇ ਪਲਾ ਝਾੜ ਦਿਤਾ ਕਿ ਇਸ ਬਾਰੇ ਤੁਰੰਤ ਕਾਰਵਾਈ ਕੀਤੀ ਜਾਵੇਗੀ।

Section: