ਵਜੀਲੈਂਸ ਬਓਿਰੋ ਵਲੋਂ ਰਾਜ ਅੰਦਰ ਚਲਦੀਆਂ ਗੈਰ ਕਾਨੂੰਨੀ ਬੱਸਾਂ ਦੀ ਅਚਾਨਕ ਚੈਕੰਿਗ

On: 10 June, 2017

(ਕਈ ਬੱਸਾਂ ਬਨਾ ਪਰਮਟਾਂ ਤੇ ਜਾਅਲੀ ਨੰਬਰ ਪਲੇਟਾਂ 'ਤੇ ਚਲਦੀਆਂ ਮਲੀਆਂ)
(ਕੁੱਝ ਏ.ਸੀ. ਬੱਸਾਂ ਕਾਨੂੰਨ ਦੀ ਉਲੰਘਣਾ ਕਰਦੀਆਂ ਪਾਈਆਂ ਗਈਆਂ)
(ਵਜੀਲੈਂਸ ਬਓਿਰੋ ਵਲੋਂ ਭਵੱਖ ਵਚਿ ਚੈਕੰਗ ਜਾਰੀ ਰਹੇਗੀ)
    ਚੰਡੀਗਡ਼੍ਹ, 9 ਜੂਨ : (ਧਰਮਵੀਰ ਨਾਗਪਾਲ) ਰਾਜ ਵਿਚ ਚੱਲਦੀਆਂ ਗੈਰਕਾਨੂੰਨੀ ਨਿਜੀ ਬੱਸਾਂ ਨੂੰ ਰੋਕਣ ਦੇ ਮਨੋਰਥ ਨਾਲ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪੂਰੇ ਰਾਜ ਵਿਚ ਸਥਾਨਕ ਪੁਲਿਸ ਅਤੇ ਟਰਾਂਸਪੋਰਟ ਵਿਭਾਗ ਦੇ ਸਹਿਯੋਗ ਨਾਲ ਤੜਕਸਾਰ ਤੋਂ ਲੈ ਕੇ ਦੇਰ ਰਾਤ ਤੱਕ ਕੁੱਲ 9-9 ਬੱਸਾਂ ਦੀ ਚੈਕਿੰਗ ਕੀਤੀ ਜਿਨ੍ਹਾਂ ਵਿਚੋਂ ਬੱਸਾਂ ਅਜਿਹੀਆਂ ਉਣਤਾਇਆਂ ਪਾਈਆਂ ਗਈਆਂ ਜਿਨ੍ਹਾਂ ਵਿੱਚ ਜਾਲੀ ਨੰਬਰ ਪਲੇਟਾਂ ਲਾਉਣ ਸਮੇਤ ਬਿਨਾਂ ਵੈਧ ਰੂਟ ਪਰਮਿਟ, ਰਜਿਸਟਰੇਸ਼ਨ ਸਰਟੀਫਿਕੇਟ, ਡਰਾਈਵਿੰਗ ਸਰਟੀਫਿਕੇਟ ਅਤੇ ਰੋਡ ਟੈਕਸ ਰਸੀਦ ਤੋਂ ਬੱਸਾਂ ਚਲਾਈਆਂ ਜਾ ਰਹੀਆਂ ਸਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ ਸ਼੍ਰੀ ਬੀ.ਕੇ. ਉਪਲ ਨੇ ਦੱਸਿਆ ਕਿ ਇਹ ਨਜਾਇਜ਼ ਬੱਸਾਂ ਸਰਕਾਰੀ ਅਦਾਰਿਆਂ ਲਈ ਇਕ ਬੜੀ ਗੰਭੀਰ ਸਮੱਸਿਆ ਬਣੀਆਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਮਾਮਲੇ ਵਿਚ ਮਿਲੇ ਆਦੇਸ਼ਾਂ ਦੇ ਅਧਾਰ 'ਤੇ ਬਿਓਰੇ ਨੇ ਸਮੁੱਚੇ ਰਾਜ ਵਿਚ ਨਿੱਜੀ ਬੱਸ ਮਾਲਕਾਂ ਵਲੋਂ ਟੈਕਸਾਂ ਦੀ ਚੋਰੀ ਕਰਨ ਅਤੇ ਹੋਰ ਉਣਤਾਈਆਂ ਨੂੰ ਚੈਕ ਕਰਨ ਲਈ ਅੱਜ ਵੱਖ-ਵੱਖ ਜਿਲਿਆਂ ਵਿਚ ਅਚਾਨਕ ਚੈਕਿੰਗ ਕੀਤੀ ਗਈ। ਹੋਰ ਵੇਰਵੇ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਉਪਲ ਨੇ ਦੱਸਿਆ ਕਿ ਇਹ ਚੈਕਿੰਗ ਨਿੱਜੀ ਬੱਸ ਮਾਲਕਾਂ ਵਲੋਂ ਸਰਕਾਰੀ ਖਜਾਨੇ ਨੂੰ ਚੂਨਾ ਲਗਾਉਣ ਵਿਰੁੱਧ ਕੀਤੀ ਗਈ। ਉਨ੍ਹਾਂ ਕਿਹਾ ਕਿ ਕੁੱਲ ਚੈਕ ਕੀਤੀਆਂ 9÷9 ਬੱਸਾਂ ਵਿਚੋਂ 9 ਬੱਸਾਂ ਦੇ ਦਸਤਾਵੇਜ ਸਹੀ ਪਾਏ ਗਏ ਪਰ ਕਈ ਥਾਵਾਂ 'ਤੇ ਡਰਾਈਵਰਾਂ ਕੋਲ ਰੂਟ ਪਰਮਿਟ ਦੀ ਫੋਟੋਕਾਪੀ ਹੀ ਸੀ ਜਦਕਿ ਕਾਨੂੰਨ ਮੁਤਾਬਕ ਪਰਮਿਟ ਦੀ ਅਸਲ ਕਾਪੀ ਡਰਾਈਵਰ ਕੋਲ ਹੋਣਾ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਕੁਝ ਨਿੱਜੀ ਬੱਸਾਂ ਮਿਥੇ ਟਾਈਮ ਟੇਬਲ ਮੁਤਾਬਕ ਨਹੀਂ ਚੱਲ ਰਹੀਆਂ ਸਨ ਅਤੇ ਕੁੱਝ ਬੱਸਾਂ ਉਪਰ ਜਾਅਲੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਸਨ ਜਾਂ ਸਹੀ ਰੂਟ ਪਰਮਿਟਾਂ ਵਾਲੀਆਂ ਨੰਬਰ ਪਲੇਟਾਂ ਦੂਜੀਆਂ ਬੱਸਾਂ 'ਤੇ ਲਗਾਈਆਂ ਹੋਈਆਂ ਸਨ।

ਵਿਜੀਲੈਂਸ ਬਿਓਰੇ ਦੇ ਮੁਖੀ ਨੇ ਦੱਸਿਆ ਕਿ ਆਮ ਤੌਰ 'ਤੇ ਰਜਿਸਟਰੇਸ਼ਨ ਨੰਬਰ ਰੂਟ ਪਰਮਿਟ ਦੇ ਉਪਰ ਹੀ ਲਿਖਿਆ ਹੋਣਾ ਚਾਹੀਦਾ ਹੈ ਪਰ ਪੜਤਾਲ ਦੌਰਾਨ ਵੇਖਣ ਵਿਚ ਆਇਆ ਕਿ ਇਕ ਵਿਸ਼ੇਸ਼ ਬੱਸ ਕੰਪਨੀ ਦੇ ਕਾਗਜਾਂ 'ਤੇ ਇਕ ਪਰਚੀ ਹੀ ਲੱਗੀ ਹੋਈ ਸੀ ਜਿਸ ਨੂੰ ਸਬੰਧਿਤ ਸਕੱਤਰ ਖੇਤਰੀ ਅਥਾਰਟੀ ਵਲੋਂ ਤਸਦੀਕ ਕੀਤਾ ਹੋਇਆ ਸੀ। ਇਸ ਤੋਂ ਸਪਸ਼ਟ ਹੈ ਕਿ ਕੁਝ ਬੱਸਾਂ ਆਪਣੇ ਸਹੀ ਰੂਟਾਂ 'ਤੇ ਨਹੀਂ ਚੱਲ ਰਹੀਆਂ ਸਨ। ਸ਼੍ਰੀ ਉਪਲ ਨੇ ਕਿਹਾ ਕਿ ਇਹ ਵੀ ਵੇਖਣ ਵਿਚ ਆਇਆ ਕਿ ਕੁੱਝ ਗੈਰ ਏ.ਸੀ. ਬੱਸਾਂ ਨਿਯਮਾਂ ਤੋਂ ਪਰੇ ਹਟ ਕੇ ਏ.ਸੀ. ਬੱਸਾਂ ਲਈ ਮਿਥੇ ਗਏ ਰੁਟਾਂ 'ਤੇ ਚੱਲ ਰਹੀਆਂ ਸਨ। ਇਸ ਤੋਂ ਇਲਾਵਾ ਕੁੱਝ ਬੱਸਾਂ ਬਿਨਾਂ ਪ੍ਰਵਾਨਗੀ ਵਾਲੇ ਰੂਟਾਂ 'ਤੇ ਵੀ ਚਲਦੀਆਂ ਪਾਈਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਪੜਤਾਲ ਦੌਰਾਨ ਇਹ ਵੀ ਵੇਖਿਆ ਗਿਆ ਕਿ ਕੁੱਝ ਟੂਰਿਸਟ ਪਰਮਿਟਾਂ 'ਤੇ ਚਲਦੀਆਂ ਏ.ਸੀ.ਬੱਸਾਂ ਰਾਹ ਵਿੱਚੋਂ ਸਵਾਰੀਆਂ ਚੁੱਕਦੀਆਂ ਸਨ ਜਦਕਿ ਉਨ੍ਹਾਂ ਨੂੰ ਪਰਮਿਟ ਮੁਤਾਬਿਕ ਅਜਿਹਾ ਕਰਨ ਦੀ ਇਜ਼ਾਜਤ ਨਹੀਂ ਜਿਸ ਨਾਲ ਸਰਕਾਰੀ ਖਜਾਨੇ ਨੂੰ ਘਾਟਾ ਪੈ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਜਿਹੜੀਆਂ ਬੱਸਾਂ ਬਿਨਾਂ ਦਸਤਾਵੇਜਾਂ ਤੋਂ ਪਾਈਆਂ ਗਈਆਂ ਹਨ ਉਨ੍ਹਾਂ ਦਾ ਸਥਾਨਕ ਪੁਲਿਸ ਵਲੋਂ ਚਲਾਨ ਕਰਨ ਉਪਰੰਤ ਟਰਾਂਸਪੋਰਟ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ। ਸ਼੍ਰੀ ਉਪਲ ਨੇ ਕਿਹਾ ਕਿ ਅਜਿਹੇ ਗੈਰ ਕਾਨੂੰਨੀ ਧੰਦੇ ਨੂੰ ਰੋਕਣ ਲਈ ਵਿਜੀਲੈਂਸ ਬਿਓਰੋ ਵਲੋਂ ਭਵਿੱਖ ਵਿਚ ਨਿੱਜੀ ਬੱਸਾਂ ਦੀ ਅਚਾਨਕ ਚੈਕਿੰਗ ਜਾਰੀ ਰਹੇਗੀ।

Section: