ਗੁਰਦੁਆਰਾ ਸ਼੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ ਇਟਲੀ ਚ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਸਲਾਨਾ ਬਰਸੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ--

On: 17 June, 2017

ਮਿਲਾਨ (ਬਲਵਿੰਦਰ ਸਿੰਘ ਢਿੱਲੋ):- ਇਟਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ (ਵਿਚੈਂਸਾ)  ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਸਮਾਜ ਸੁਧਾਰਕ, ਸੇਵਾ ਤੇ ਕੁਰਬਾਨੀ ਦੇ ਪੁੰਜ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਅਤੇ ਮਹਾਨ ਸਿੱਖ ਯੋਧੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸਾਲਾਨਾ ਬਰਸੀ ਦੇ ਸਬੰਧ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਿਰਕਤ ਕੀਤੀ। ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਮਾਗਮ ਦੀ ਆਰੰਭਤਾ ਗੁਰਬਾਣੀ ਸ਼ਬਦਾਂ ਦੇ ਰਸ-ਭਿੰਨੜੇ ਕੀਰਤਨ ਨਾਲ਼ ਹੋਈ। ਇਸ ਮੌਕੇ ਪ੍ਰਸਿੱਧ ਢਾਡੀ ਭਾਈ ਮੋਹਨ ਸਿੰਘ ਖਿਆਲੀ ਯੂਕੇ ਵਾਲਿਆਂ ਦੇ ਜਥੇ ਦੁਆਰਾ ਸੰਗਤ ਨੂੰ ਵਡਮੁੱਲਾ ਇਤਿਹਾਸ ਸ੍ਰਵਣ ਕਰਵਾਇਆ ਗਿਆ। ਇਹ ਸਮਾਗਮ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਗੁਰਦੇਵ ਸਿੰਘ ਭਦਾਸ ,ਭਾਈ ਪ੍ਰੇਮ ਸਿੰਘ,ਸੈਕਟਰੀ ਭਾਈ ਅਵਤਾਰ ਸਿੰਘ ਮਿਆਣੀ, ਭਾਈ ਲਖਵਿੰਦਰ ਸਿੰਘ ਤਲਵੰਡੀ ਕੂਕਾਂ, ਭਾਈ ਬਲਜੀਤ ਸਿੰਘ, ਹਰਮਹਿੰਦਰ ਸਿੰਘ, ਮਨਜੀਤ ਸਿੰਘ, ਭੁਪਿੰਦਰ ਸਿੰਘ ਆਲਤਾ ,ਸੁਖਵਿੰਦਰ ਸਿੰਘ, ਸਤਵੀਰ ਸਿੰਘ ਆਦਿ ਦੇ ਵਡਮੁੱਲੇ ਪ੍ਰਬੰਧਾਂ ਸਦਕਾ ਸੁਚੱਜੇ ਢੰਗ ਨਾਲ਼ ਸੰਪਨ ਹੋਇਆ। ਇਸ ਮੋਕੇ ਗੁਰਦੁਆਰਾ ਫਲੈਰੋ ਦੇ ਮੁੱਖ ਸੇਵਾਦਾਰ ਡਾ- ਦਲਬੀਰ ਸਿੰਘ ਸੰਤੌਖਪੁਰਾ, ਕੁਲਵੰਤ ਸਿੰਘ ਬੱਸੀ ਪ੍ਰਧਾਨ ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਬਰੇਸ਼ੀਆ, ਕੁਲਵਿੰਦਰ ਸਿੰਘ ਬਰੇਸ਼ੀਆ ਪ੍ਰਧਾਨ ਇਟਲੀ ਗਤਕਾ ਫੈਡਰੇਸ਼ਨ, ਪ੍ਰੈਸ ਸਕੱਤਰ ਪਰਮਜੀਤ ਸਿੰਘ ਕਰੇਮੋਨਾ, ਤਾਰ ਸਿੰਘ ਕਰੰਟ, ਗੁਰਦੁਆਰਾ ਸੰਨਬੋਨੀਫਾਚੋ ਤੋ ਭਾਈ ਬਲਵਿੰਦਰ ਸਿੰਘ ਮੰਡੇਰ, ਨਿਰਮਲ ਸਿੰਘ, ਗੁਰਦੁਆਰਾ ਬੋਰਗੋ ਸਨ ਯਾਕੋਮੋ  ਤੋ ਭਾਈ ਸੁਰਿੰਦਰ ਸਿੰਘ ਪਿਰੋਜ, ਰਵਿੰਦਰ ਸਿੰਘ ਲਾਡੀ ਨੇ ਸ਼ਿਰਕਤ ਕੀਤੀ। ਜਿਸ ਦੋਰਾਨ ਗੁਰੂ ਕੇ ਲੰਗਰ ਅਤੁੰਟ ਵਰਤਾਏ ਗਏ।