ਕਾਜਲਮਾਜੂਰੇ (ਕਰੇਮੋਨਾ) ਚ ਸੱਭਿਆਚਾਰਕ ਮੇਲਾ 24 ਨੂੰ

On: 17 June, 2017

ਮਿਲਾਨ  (ਬਲਵਿੰਦਰ ਸਿੰਘ ਢਿੱਲੋ):- ਸ਼ਹੀਦ ਭਗਤ ਸਿੰਘ ਸਭਾ ਰੋਮ ਵਲੋਂ 24 ਜੂਨ ਦਿਨ ਸ਼ਨੀਵਾਰ ਨੂੰ ਬਾਅਦ ਦੁਪਿਹਰ 3 ਤੋਂ 8 ਵਜੇ ਤੱਕ ਜੀਨਤ ਸਿਨੇਮਾ ਕਾਜਲਮਾਜੂਰੇ (ਕਰੇਮੋਨਾ) ਵਿੱਚ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ। ਇਹ ਸੱਭਿਆਚਾਰਕ ਮੇਲਾ ਕੁਲਵਿੰਦਰ ਸਿੰਘ ਅਟਵਾਲ ਸਰਪ੍ਰਸਤ ਸ਼ਹੀਦ ਭਗਤ ਸਿੰਘ ਸਭਾ ਰੋਮ, ਪਾਲਾ ਜੋਹਲ, ਟੇਕ ਚੰਦ ਜਗਤਪੁਰ ਅਤੇ ਪ੍ਰਮੋਟਰ ਜੱਸੀ ਬਨਵੈਤ, ਮਨਜੀਤ ਸਿੰਘ, ਮਨਦੀਪ ਸਜਾਵਲਪੁਰੀਆ, ਮਹਾਰਾਜਾ ਟਰੈਵਲ ਰੋਮ, ਰੋਇਲ ਮੀਡੀਆ, ਸੰਜੀਵ ਲਾਂਬਾ ਡਰੈਕਟਰ ਪੰਜਾਬ ਸਰਵਿਸ ਆਦਿ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਦੀ ਟਿਕਟ ਸਿਰਫ 5 ਯੂਰੋ ਰੱਖੀ ਗਈ ਹੈ। ਉਨ੍ਹਾ ਦੱਸਿਆ ਕਿ ਇਸ ਮੇਲੇ ਵਿਚ ਜਿਥੇ ‘ਰੰਗਲਾ ਪੰਜਾਬ’ ਵਰਗੇ ਸੱਭਿਆਚਾਰਕ ਗੀਤਾਂ ਰਾਹੀਂ ਸਟੇਜ ‘ਤੇ ਧਮਾਲਾਂ ਪਾਉਣ ਵਾਲੇ ਚਰਚਿਤ ਗਾਇਕ ਸਰਬਜੀਤ ਚੀਮਾ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ। ਉਥੇ ਹੀ ਇਟਲੀ ਦੇ ਨਾਮਵਰ ਗਾਇਕ ਪੰਮਾ ਲਧਾਣਾ, ਹੈਪੀ ਲੈਰਾ, ਜਰਨੈਲ ਲਿੱਦੜ, ਬੱਬੂ ਜਲੰਧਰੀਆ ਅਤੇ ਹੋਰ ਗਾਇਕ ਵੀ ਇਸ ਮੇਲੇ ‘ਚ ਹਾਜ਼ਰੀ ਲਗਵਾਉਣਗੇ। ਇਟਲੀ ਦੀਆਂ ਪ੍ਰਸਿੱਧ ਸ਼ਖਸੀਅਤਾਂ ਦੀ ਆਮਦ ਵੀ ਮੇਲੇ ਨੂੰ ਚਾਰ ਚੰਨ ਲਾਵੇਗੀ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਇਸ ਮੇਲੇ ਵਿਚ ਵਧ ਚੜ ਕੇ ਸ਼ਿਰਕਤ ਕਰਨ। ਇਸ ਮੌਕੇ ‘ਤੇ ਹਰਦੀਪ ਸਿੰਘ ਕੰਗ, ਬਲਵਿੰਦਰ ਸਿੰਘ ਢਿੱਲੋ, ਹੈਪੀ ਗਿੱਲ, ਕੁਲਵਿੰਦਰ ਸਿੰਘ, ਹੈਪੀ ਸੈਣੀ, ਜਗਦੀਸ਼, ਨਵਦੀਪ ਸਿੰਘ ਆਦਿ ਨਾਲ ਸਨ।